ਅੱਜ ਉੱਘੇ ਸਮਾਜ ਸੇਵੀ ਅਤੇ ਹਰ ਦਿਲ ਅਜੀਜ ਨੌਜਵਾਨ ਸੈਂਡੀ ਭੱਜਲਾਂ ਵਾਲੇ ਵਲੋ ਅਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ ਗਿਆ।
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ) ਵਲੋ ਚਲਾਈ ਹੋਈ ਵਾਤਾਵਰਨ ਬਚਾਓ ਮੁਹਿੰਮ ਦੌਰਾਨ ਅੱਜ ਉੱਘੇ ਸਮਾਜ ਸੇਵੀ ਅਤੇ ਹਰ ਦਿਲ ਅਜੀਜ ਨੌਜਵਾਨ ਸੈਂਡੀ ਭੱਜਲਾਂ ਵਾਲੇ ਵਲੋ ਅਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ, ਮੁੱਖ ਬੁਲਾਰਾ ਪੰਜਾਬ ਜਗਦੀਸ਼ ਰਾਏ, ਬਲਾਕ ਪ੍ਰਧਾਨ ਸੰਤੋਖ ਸਿੰਘ,ਵਾਈਸ ਪ੍ਰਧਾਨ ਹੈਪੀ ਸਾਧੋਵਾਲੀਆ, ਜਨਰਲ ਸਕੱਤਰ ਬਲਾਕ ਪ੍ਰੀਤ ਪਾਰੋਵਾਲੀਆ, ਕਾਨੂੰਨੀ ਸਲਾਹਕਾਰ ਸੁਰਿੰਦਰ ਬੜ੍ਹਪੱਗਾ, ਸਕੱਤਰ ਬਲਾਕ ਹਰਨੇਕ ਬੰਗਾ ਆਦਿ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕਰਕੇ ਸੈਂਡੀ ਭੱਜਲਾਂ ਵਾਲੇ ਦਾ ਜਨਮ ਦਿਨ ਮਨਾਇਆ।

ਇਸ ਮੌਕੇ ਤੇ ਪੂਰੀ ਟੀਮ ਨੇ ਛਾਂਦਾਰ, ਗੁਲਾਬਅਤੇ ਫਲਦਾਰ ਬੂਟੇ ਲਗਾ ਕੇ ਸੈਂਡੀ ਭੱਜਲਾਂ ਵਾਲੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸੈਂਡੀ ਭੱਜਲਾਂ ਵਾਲਾ ਇਕ ਵਾਤਾਵਰਨ ਪ੍ਰੇਮੀ ,ਬੇਜੁਬਾਨ ਜਾਨਵਰਾਂ ਦੀ ਦੇਖਭਾਲ ਕਰਨ ਵਾਲਾ ਹਰਫਨਮੌਲਾ ਛਵੀ ਵਾਲਾ ਵਿਅਕਤੀ ਹੈ ਅਤੇ ਇਹ ਨਿਡਰ ਪੱਤਰਕਾਰ ਦੀ ਭੂਮਿਕਾ ਬਾਖੂਬੀ ਨਿਭਾਉਂਦਾ ਹੈ।ਅੱਜ ਸਾਡੀ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਟੀਮ ਵੱਲੋਂ ਸੈਂਡੀ ਭੱਜਲਾਂ ਵਾਲੇ ਦੇ ਜਨਮ ਦਿਨ ਪ੍ਰੋਗਰਾਮ ਵਿਚ ਸ਼ਾਮਿਲ ਹੋਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਮੁੱਖ ਬੁਲਾਰਾ ਪੰਜਾਬ ਪ੍ਰੋ. ਜਗਦੀਸ਼ ਰਾਏ ਨੇ ਕਿਹਾ ਕਿ ਸੈਂਡੀ ਭੱਜਲਾਂ ਵਾਲਾ ਬਹੁਤ ਸਨਮਾਨਯੋਗ ਹਸਤੀ ਦਾ ਮਾਲਿਕ ਹੈ,ਇਸਦਾ ਵਾਤਾਵਰਨ ਪ੍ਰੇਮ ਅਤੇ ਹੋਰ ਸਮਾਜਸੇਵੀ ਕੰਮਾਂ ਵਿਚ ਸ਼ਮੂਲੀਅਤ ਕਰਨਾ ਹਰ ਇਕ ਨੌਜਵਾਨ ਲਈ ਇਕ ਮਿਸਾਲ ਪੈਦਾ ਕਰਦਾ ਹੈ। ਇਸ ਤੋਂ ਬਾਅਦ ਸੈਂਡੀ ਭੱਜਲਾਂ ਵਾਲੇ ਵੱਲੋਂ ਕੇਕ ਵੀ ਕਟਿਆ ਗਿਆ। ਸੈਂਡੀ ਭੱਜਲਾਂ ਵਾਲੇ ਵੱਲੋਂ ਆਪਣੇ ਵਲੋ ਵੀ ਆਪਣੇ ਜਨਮ ਦਿਨ ਦੀ ਖੁਸ਼ੀ ਮੌਕੇ ਆਏ ਹੋਏ ਸੁਸਾਇਟੀ ਦੇ ਆਹੁਦੇਦਾਰਾਂ ਦਾ ਧੰਨਵਾਦ ਕੀਤਾ