
ਐਨ.ਐਸ.ਐਸ., ਪੰਜਾਬ ਯੂਨੀਵਰਸਿਟੀ ਨੇ ਹਰ ਘਰ ਤਿਰੰਗਾ 'ਤੇ ਵਾਕਾਥੌਨ ਦਾ ਆਯੋਜਨ ਕੀਤਾ।
ਚੰਡੀਗੜ੍ਹ, 14 ਅਗਸਤ, 2024:- ਇਸ ਸਮਾਗਮ ਦਾ ਆਯੋਜਨ ਡਾ. ਪਰਵੀਨ ਗੋਇਲ, ਪ੍ਰੋਗਰਾਮ ਕੋਆਰਡੀਨੇਟਰ, ਐਨ.ਐਸ.ਐਸ. ਅਤੇ ਸਾਰੇ ਪ੍ਰੋਗਰਾਮ ਅਫ਼ਸਰ, ਐਨ.ਐਸ.ਐਸ. ਦੀ ਅਗਵਾਈ ਹੇਠ ਕੀਤਾ ਗਿਆ।
ਚੰਡੀਗੜ੍ਹ, 14 ਅਗਸਤ, 2024:- ਇਸ ਸਮਾਗਮ ਦਾ ਆਯੋਜਨ ਡਾ. ਪਰਵੀਨ ਗੋਇਲ, ਪ੍ਰੋਗਰਾਮ ਕੋਆਰਡੀਨੇਟਰ, ਐਨ.ਐਸ.ਐਸ. ਅਤੇ ਸਾਰੇ ਪ੍ਰੋਗਰਾਮ ਅਫ਼ਸਰ, ਐਨ.ਐਸ.ਐਸ. ਦੀ ਅਗਵਾਈ ਹੇਠ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਾਨਯੋਗ ਵਾਈਸ-ਚਾਂਸਲਰ ਪ੍ਰੋ.ਰੇਨੂੰ ਵਿਗ ਨੇ ਸ਼ਿਰਕਤ ਕੀਤੀ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਐਸ.ਏ.ਐਸ.ਭੱਟੀ, ਵਧੀਕ ਸਕੱਤਰ, ਉਚੇਰੀ ਸਿੱਖਿਆ, ਚੰਡੀਗੜ੍ਹ ਪ੍ਰਸ਼ਾਸਨ ਸਨ।
ਪ੍ਰੋ.ਲਖਵੀਰ ਸਿੰਘ, ਐਡੀਸ਼ਨਲ ਡਾਇਰੈਕਟਰ, ਰੂਸਾ, ਸੀ.ਡੀ. ਨੇ ਆਪਣੀ ਹਾਜ਼ਰੀ ਭਰ ਕੇ ਸਮਾਗਮ ਨੂੰ ਨਿਹਾਲ ਕੀਤਾ। ਪ੍ਰੋ.ਅਮਿਤ ਚੌਹਾਨ ਡੀ.ਐਸ.ਡਬਲਯੂ., ਪੀ.ਯੂ. ਅਤੇ ਪ੍ਰੋ. ਸਿਮਰਤ ਡੀ.ਐਸ.ਡਬਲਯੂ.(ਡਬਲਯੂ.), ਪੀ.ਯੂ., ਪ੍ਰੋ.ਲਤਿਕਾ, ਡੀਨ ਆਫ਼ ਅਲੂਮਨੀ ਰਿਲੇਸ਼ਨਜ਼, ਪ੍ਰੋ.ਰਜਤ ਸੰਧੀਰ, ਪ੍ਰੋ.ਦੀਪਕ, ਪ੍ਰੋ.ਸੁਪਿੰਦਰ ਕੌਰ ਅਤੇ ਹੋਰ ਫੈਕਲਟੀ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਪੌਦੇ ਲਗਾਉਣ ਦੀ ਮੁਹਿੰਮ, ਪੋਸਟਰ ਮੇਕਿੰਗ ਮੁਕਾਬਲੇ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ।
140 ਵਾਲੰਟੀਅਰਾਂ ਨੇ ਆਪਣੇ ਹੱਥਾਂ ਵਿੱਚ ਰਾਸ਼ਟਰੀ ਝੰਡਾ ਲੈ ਕੇ ਵਾਕਾਥਨ ਵਿੱਚ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।
