ਹਲਕਾ ਵਾਸੀਆਂ ਨੇ ਜੋ ਪਿਆਰ ਬਖਸ਼ਿਆ ਉਸ ਦਾ ਹਮੇਸ਼ਾ ਰਿਣੀਂ ਰਹਾਂਗਾ : ਹਰਮੀਤ ਪਠਾਣਮਾਜਰਾ

ਸਨੌਰ/ਪਟਿਆਲਾ, 14 ਅਗਸਤ - ਜਿੱਥੇ ਅੱਜ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫੋਨ 'ਤੇ ਵਧਾਈ ਦਿੱਤੀ ਉਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੈਬਨਟ ਮੰਤਰੀਆਂ ਵੱਲੋਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।

ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਆਪਣੇ ਪਿੰਡ ਪਠਾਣਮਾਜਰਾ ਵਿਖੇ ਪਹੁੰਚੇ ਅਤੇ ਆਪਣੀ ਮਾਤਾ ਸੁਰਿੰਦਰ ਕੌਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਤੜਕਸਾਰ ਤੋਂ ਹੀ ਹਲਕਾ ਵਾਸੀਆਂ ਵੱਲੋਂ ਬੁੱਕੇ ਭੇਟ ਕਰਕੇ ਅਤੇ ਕੇਕ ਕਟਵਾ ਕੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਲਾਕੇ ਦੇ ਲੋਕਾਂ ਨੇ ਇਸ ਮੌਕੇ ਵਧਾਈ ਦਿੱਤੀ ਅਤੇ ਵਿਧਾਇਕ ਪਠਾਣਮਾਜਰਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ । ਹਰਮੀਤ ਸਿੰਘ ਪਠਾਣਮਾਜਰਾ ਨੇ ਵੱਖ-ਵੱਖ ਪਿੰਡਾਂ ਤੋਂ ਹਲਕੇ ਦੇ ਵਾਸੀਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਕਿਹਾ ਕਿ ਹਲਕੇ ਲੋਕਾਂ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਹਮੇਸ਼ਾ ਹੀ ਬਹੁਤ ਪਿਆਰ ਬਖਸ਼ਿਆ ਹੈ ਮੈਂ ਹਲਕੇ ਦੇ ਲੋਕਾਂ ਦਾ ਰਿਣੀਂ ਰਹਾਂਗਾ। ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹੇਗਾ ਅਤੇ ਮੈਂ ਹਲਕੇ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹਾਂਗਾ  ਅਤੇ ਉਹਨਾਂ ਕਿਹਾ ਹੈ ਕਿ ਜੋ ਹਲਕੇ ਦੇ ਲੋਕਾਂ ਨੇ ਮੈਨੂੰ ਪਿਆਰ ਬਖਸ਼ਿਆ ਹੈ ਉਸ ਦਾ ਮੈਂ ਹਮੇਸ਼ਾ ਰਿਣੀਂ ਰਹਾਂਗਾ ਅਤੇ  ਹਲਕੇ ਦੇ ਲੋਕਾਂ ਦਾ ਸੇਵਾਦਾਰ ਬਣ ਕੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ  । ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਖ ਵੱਖ  ਪਿੰਡਾਂ ਦੇ ਪੰਚ, ਸਰਪੰਚ ਚੇਅਰਮੈਨ ਅਤੇ ਬਹੁਤ ਸਾਰੇ ਸੀਨੀਅਰ ਆਗੂ ਮੌਜੂਦਾ ਸਨ।