ਮਾਂ ਦਾ ਦੁੱਧ ਨਵਜੰਮੇ ਬੱਚਿਆਂ ਲਈ ਅੰਮ੍ਰਿਤ: ਡਾਕਟਰ ਰਘਬੀਰ

ਗੜਸ਼ੰਕਰ 7 ਅਗਸਤ - ਮਾਂ ਦੇ ਦੁੱਧ ਦੀ ਮੱਹਤਤਾ ਸੰਬਧੀ ਹਫ਼ਤਾ ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ ਤਾਂ ਜੋ ਕਿ ਗਰਭਵਤੀ ਅੋਰਤਾਂ ਅਤੇ ਨਵਜਾਤ ਬੱਚਿਆ ਦੀ ਮਾਵਾਂ ਨੂੰ ਦੁੱਧ ਚੁੰਘਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਦੁਨੀਆ ਭਰ ਦੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇ। ਸ਼ੁਰੂ ਵਿੱਚ, ਲਗਭਗ 70 ਦੇਸ਼ ਹਫ਼ਤੇ ਨੂੰ ਮਨਾਉਂਦੇ ਸਨ, ਪਰ ਹੁਣ, ਇਸਨੂੰ 170 ਦੇਸ਼ਾਂ ਦੁਆਰਾ ਮਨਾਇਆ ਜਾਂਦਾ ਹੈ।

ਇਸ ਸੰਬਧੀ ਵਧੇਰੇ ਜਾਣਕਾਰੀ ਸਾਂਝਿਆ ਕਰਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਘਬੀਰ ਸਿੰਘ ਨੇ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਸੰਸਥਾ ਅਧੀਨ ਸਿਹਤ ਕੇਂਦਰਾ ਵਿੱਚ ਸੀ ਐੱਚ ਓਜ਼ ਅਤੇ ਫੀਲਡ ਸਟਾਫ ਵਲੋਂ ਵਿਸ਼ਵ ਮਾਂ ਦੇ ਦੁੱਧ ਦੀ ਮਹੱਤਤਾ ਸੰਬਧੀ ਹਫਤੇ ਮੌਕੇ ਜਾਗਰੂਕਤਾਂ ਗਤੀਵਿਧੀਆਂ ਕੀਤੀਆ ਗਈਆ।ਇਸ ਮੋਕੇ  ਉਨ੍ਹਾਂ ਨੇ ਕਿਹਾ ਕਿ ਮਾਂ ਦਾ ਦੁੱਧ ਨਵਜੰਮੇ ਬੱਚਿਆਂ ਲਈ ਸਭ ਤੋਂ ਵਧੀਆ ਭੋਜਨ ਹੈ ਕਿਉਂਕਿ ਇਸ ਵਿੱਚ ਐਂਟੀਬਾਡੀਜ਼ ਹੁੰਦੇ ਹਨ ਜੋ ਕਈ ਪ੍ਰਚਲਿਤ ਬਾਲ ਰੋਗਾਂ ਨੂੰ ਰੋਕਣ ਵਿੱਚ ਸਹਾਇਕ ਹੈ।ਇਸ ਮੋਕੇ ਤੇ ਨੇ ਕਿਹਾ ਕਿ "ਬੱਚੇ ਦਾ ਦੁੱਧ ਪਿਲਾਉਣਾ ਮਾਂ ਲਈ ਪੋਸਟਪਾਰਟਮ ਡਿਪਰੈਸ਼ਨ ਤੋਂ ਠੀਕ ਹੋਣ ਦਾ ਇੱਕ ਵਧਿਆ ਤਰੀਕਾ ਹੈ। 
ਕੁਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਛਾਤੀ ਦਾ ਦੁੱਧ ਚੁੰਘਾਉਣ ਨਾਲ ਮਾਵਾਂ ਵਿੱਚ ਟਾਈਪ 2 ਡਾਇਬਟੀਜ਼, ਰਾਇਮੇਟਾਇਡ ਗਠੀਏ, ਕਾਰਡੀਓਵੈਸਕੁਲਰ ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਉੱਚ ਕੋਲੇਸਟ੍ਰੋਲ ਹੋਣ ਦੇ ਜੋਖਮ ਨੂੰ ਘੱਟ ਕੀਤਾ ਜਾਂਦਾ ਹੈ।ਇਹੀ ਨਹੀਂ, ਦੁੱਧ ਚੁੰਘਾਉਣ ਦੇ ਨਿਯਮਤ ਅਭਿਆਸਾਂ ਨਾਲ ਮਾਵਾਂ ਦੇ ਛਾਤੀ ਦੇ ਕੈਂਸਰ ਅਤੇ ਅੰਡਕੋਸ਼ ਦੇ ਕੈਂਸਰ ਦੇ ਵਿਕਾਸ ਦੇ ਜੋਖਮ ਨੂੰ ਘਟਾਉਂਦਾ ਹੈ।ਨਿਯਮਤ ਤੋਰ ਤੇ ਮਾਵਾਂ ਵੱਲੋ ਬੱਚਿਆ ਨੂੰ ਦੱੁਧ ਚੁਘਾੳਣ ਨਾਲ ਛਾਤੀ ਦੇ ਕੈਂਸਰ ਕਾਰਨ 20,000 ਮਾਵਾਂ ਦੀ ਮੌਤ ਨੂੰ ਵੀ ਰੋਕਿਆ ਜਾ ਸਕਦਾ ਹੈ।