ਸਤਿਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਪਿੰਡ ਜੰਡੋਲੀ ਵੱਲੋਂ ' ਤੀਆਂ ਦਾ ਤਿਉਹਾਰ ' 11 ਅਗਸਤ ਦਿਨ ਐਤਵਾਰ ਨੂੰ

ਮਾਹਿਲਪੁਰ, 7 ਅਗਸਤ - ਸਤਿਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਪਿੰਡ ਜੰਡੋਲੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਔਰਤ ਜਾਤੀ ਨੂੰ ਦਿੱਤੇ ਗਏ ਬਰਾਬਰਤਾ ਦੇ ਹੱਕਾਂ ਨੂੰ ਸਮਰਪਿਤ ' ਤੀਆਂ ਦਾ ਤਿਉਹਾਰ ' 11 ਅਗਸਤ ਦਿਨ ਐਤਵਾਰ ਨੂੰ ਪਿੰਡ ਜੰਡੋਲੀ ਵਿਖੇ ਮਨਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਪਿੰਡ ਦੀਆਂ ਨੂੰਹਾਂ - ਧੀਆਂ  ਵੱਲੋਂ ਕੋਰੀਓਗ੍ਰਾਫੀਆ, ਸਕਿਟਾਂ ਅਤੇ ਗੀਤ ਪੇਸ਼ ਕੀਤੇ ਜਾਣਗੇ। ਉਸ ਤੋਂ ਬਾਅਦ ਸਾਂਝੇ ਤੌਰ ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। 
ਉਹਨਾਂ ਦੱਸਿਆ ਕਿ ਇਹ ਸਮਾਗਮ ਔਰਤਾਂ ਅਤੇ ਬੱਚੀਆਂ ਲਈ ਖੁਸ਼ੀਆਂ ਅਤੇ ਚਾਵਾਂ ਦਾ ਸਮਾਗਮ ਹੈ। ਔਰਤ ਜਾਤੀ ਨੂੰ ਇਹ ਖੁਸ਼ੀਆਂ ਅਤੇ ਚਾਅ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਸੰਵਿਧਾਨ ਵਿੱਚ ਦਿੱਤੇ ਬਰਾਬਰਤਾ ਦੇ ਹੱਕਾਂ ਦੀ ਬਦੌਲਤ ਹੀ ਪ੍ਰਾਪਤ ਹੋਏ ਹਨ।