108 ਸੰਤ ਹਰਚਰਨ ਦਾਸ ਮਹਾਰਾਜ ਜੀ ਦੀ 14 ਵੀ ਸਲਾਨਾ ਬਰਸੀ ਤੇ ਜੋੜ ਮੇਲਾ ਕੱਲ ਨੂੰ

ਮਾਹਿਲਪੁਰ, 7 ਅਗਸਤ - ਸ਼ਿਵਾਲਕ ਪਹਾੜੀਆਂ ਦੀ ਗੋਦ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਪਿੰਡ ਜੇਜੋ ਦੋਆਬਾ ਵਿਖੇ ਸਥਿਤ ਡੇਰਾ ਰਤਨਪੁਰੀ ਵਿਖੇ 108 ਸੰਤ ਹਰਚਰਨ ਦਾਸ ਮਹਾਰਾਜ ਜੀ ਦੀ 14 ਵੀ ਸਾਲਾਨਾ ਬਰਸੀ ਤੇ ਜੋੜ ਮੇਲਾ 9 ਅਗਸਤ ( 24 ਸਾਵਣ ) ਦਿਨ ਸ਼ੁਕਰਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਸੰਤ ਬਾਬਾ ਅਮਨਦੀਪ ਜੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਮੂਹ ਸਾਧ ਸੰਗਤ ਡੇਰਾ ਰਤਨਪੁਰੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਡੇਰਾ ਰਤਨਪੁਰੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ । ਜਿਨਾਂ ਦੇ ਭੋਗ 9 ਅਗਸਤ ਦਿਨ ਸ਼ੁਕਰਵਾਰ ਨੂੰ ਪੈਣਗੇ । ਪਾਠ ਦੇ ਭੋਗ ਤੋਂ ਬਾਅਦ ਕੀਰਤਨ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਪ੍ਰਵਚਨ ਹੋਣਗੇ । ਗੁਰੂ ਕਾ ਲੰਗਰ ਅਤੁਟ ਚੱਲੇਗਾ । ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਿਲ ਹੋ ਕੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰੇ ਕਰਨ ਅਤੇ ਕਥਾ- ਕੀਰਤਨ ਸੁਣ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਬੇਨਤੀ ਕੀਤੀ।