ਆਂਵਲੇ ਪੇੜ ਦੀ ਪੂਜਾ ਕੀਤੀ

ਐਸ ਏ ਐਸ ਨਗਰ, 22 ਨਵੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਕਾਰਤਿਕ ਮਹੀਨੇ ਦੀ ਸ਼ੁਕਲ ਪੱਖ ਨੌਮੀ ਨੂੰ ਆਂਵਲਾ ਨੌਮੀ ਦਾ ਤਿਉਹਾਰ ਧਰਾਨਾ ਭਵਨ ਫੇਜ਼ 5 ਡਿਸਪੈਂਸਰੀ ਵਾਲੇ ਪਾਰਕ ਵਿਖੇ ਆਂਵਲੇ ਦੇ ਦਰਖਤ ਦੀ ਪੂਜਾ ਕਰਕੇ ਮਨਾਇਆ ਗਿਆ।

ਐਸ ਏ ਐਸ ਨਗਰ, 22 ਨਵੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਕਾਰਤਿਕ ਮਹੀਨੇ ਦੀ ਸ਼ੁਕਲ ਪੱਖ ਨੌਮੀ ਨੂੰ ਆਂਵਲਾ ਨੌਮੀ ਦਾ ਤਿਉਹਾਰ ਧਰਾਨਾ ਭਵਨ ਫੇਜ਼ 5 ਡਿਸਪੈਂਸਰੀ ਵਾਲੇ ਪਾਰਕ ਵਿਖੇ ਆਂਵਲੇ ਦੇ ਦਰਖਤ ਦੀ ਪੂਜਾ ਕਰਕੇ ਮਨਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਧਾਰਮਿਕ ਮਾਨਤਾ ਹੈ ਕਿ ਇਸ ਦਿਨ ਤੋਂ ਦਵਾਪਰ ਯੁੱਗ ਦੀ ਸ਼ੁਰੂਆਤ ਹੋਈ ਸੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਆਪਣੇ ਬਚਪਨ ਦੇ ਸ਼ੌਕ ਛੱਡ ਕੇ ਮਥੁਰਾ ਚਲੇ ਗਏਸਨ। ਉਹਨਾਂ ਕਿਹਾ ਕਿ ਭਗਵਾਨ ਵਿਸ਼ਨੂੰ ਆਂਵਲੇ ਦੇ ਫਲ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਸਾਰੇ ਦੇਵੀ ਦੇਵਤੇ ਆਂਵਲੇ ਦੇ ਦਰੱਖਤ ਵਿੱਚ ਨਿਵਾਸ ਕਰਦੇ ਹਨ।

ਉਹਨਾਂ ਦੱਸਿਆ ਕਿ ਇਸ ਮੌਕੇ ਮਾਂ ਅੰਨਪੂਰਨਾ ਸੇਵਾ ਸਮਿਤੀ ਦੀਆਂ ਔਰਤਾਂ ਨੇ ਆਂਵਲੇ ਦੇ ਦਰੱਖਤ ਦੀ ਪੂਜਾ ਕੀਤੀ ਅਤੇ ਆਂਵਲੇ ਦੇ ਪੇੜ ਦੀ ਪਰਿਕਰਮਾ ਕਰਕੇ ਉਸਦੇ ਹੇਠਾਂ ਬੈਠ ਕੇ ਭੋਜਨ ਕੀਤਾ। ਇਸਦੇ ਨਾਲ ਹੀ ਵਾਤਾਵਰਨ ਦੀ ਸੁਰੱਖਿਆ ਲਈ ਕੰਮ ਕਰਨ ਦਾ ਸੰਕਲਪ ਲਿਆ ਗਿਆ। ਉਹਨਾਂ ਕਿਹਾ ਕਿ ਆਂਵਲਾ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੈ, ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਬੈਕਟੀਰੀਆ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।

ਇਸ ਮੌਕੇ ਅਨੀਤਾ ਜੋਸ਼ੀ, ਜੋਤੀ ਨਰੋਆ, ਨੀਨਾ ਗਰਗ, ਸਰੋਜ ਬਾਲਾ, ਕੁਸੁਮ ਮਰਵਾਹਾ, ਰਾਜ ਸਰੀਨ, ਮੀਨੂੰ ਸ਼ਰਮਾ, ਨੀਤੂ ਸ਼ਰਮਾ, ਜੋਤੀ, ਮੰਜੂ, ਵੀਨਾ ਭਨੋਟ, ਸਨੇਹਲਤਾ, ਕਮਲੇਸ਼ ਗੋਇਲ, ਮੋਹਿਨੀ ਅਚਾਰੀਆ, ਨੇਹਾ ਸ਼ਰਮਾ, ਨੇਹਾ ਸਾਹਨੀ, ਸੰਤੋਸ਼ ਸ਼ਰਮਾ, ਨਿਰਮਲਾ, ਸੰਤੋਸ਼, ਆਸ਼ੂ, ਰਿਤੂ, ਕ੍ਰਿਸ਼ਨਾ, ਆਸ਼ਾ ਸ਼ਰਮਾ, ਮਧੂ, ਆਸ਼ਾ ਸੈਣੀ, ਪ੍ਰਵੀਨ ਕੁਮਾਰੀ, ਬੀਨਾ ਧੀਮਾਨ, ਪੂਜਾ, ਸ਼ੈਲੀ ਗੋਇਲ ਹਾਜਿਰ ਸਨ।