ਲੋਕਾਂ ਦਾ ਕਰੋੜਾਂ ਰੁਪਿਆ ਠੱਗ ਕੇ ਪਤੀ-ਪਤਨੀ ਪ੍ਰਾਪਰਟੀ ਡੀਲਰ ਜੋੜਾ ਹੋਇਆ ਰਫੂ-ਚੱਕਰ

ਮੋਹਾਲੀ, 3 ਅਗਸਤ : ਮੋਹਾਲੀ ਜ਼ਿਲ੍ਹੇ ਦੇ ਖਰੜ ਸ਼ਹਿਰ ਵਿਚ ਇਕ ਪ੍ਰਾਪਰਟੀ ਡੀਲਰ ਵਲੋਂ ਕਥਿਤ ਤੌਰ ਉਤੇ ਸੈਂਕੜੇ ਭੋਲੇ-ਭਾਲੇ ਲੋਕਾਂ ਨਾਲ ਫਲੈਟ ਦੇਣ ਦੇ ਨਾਂ ਉਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮੋਹਾਲੀ, 3 ਅਗਸਤ : ਮੋਹਾਲੀ ਜ਼ਿਲ੍ਹੇ ਦੇ ਖਰੜ ਸ਼ਹਿਰ ਵਿਚ ਇਕ ਪ੍ਰਾਪਰਟੀ ਡੀਲਰ ਵਲੋਂ ਕਥਿਤ ਤੌਰ ਉਤੇ ਸੈਂਕੜੇ ਭੋਲੇ-ਭਾਲੇ ਲੋਕਾਂ ਨਾਲ ਫਲੈਟ ਦੇਣ ਦੇ ਨਾਂ ਉਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਅੱਜ ਮੋਹਾਲੀ ਪ੍ਰੈੱਸ ਕਲੱਬ ਵਿਖੇ ਇਕ ਕਾਨਫਰੰਸ ਦੌਰਾਨ ਬੋਲਦਿਆਂ ਪੀੜ੍ਹਤ ਕੁਲਵਿੰਦਰ ਸਿੰਘ ਅਤੇ ਅਰੁਣ ਕੁਮਾਰ ਨੇ ਦੱਸਿਆ ਕਿ ਉਹਨਾਂ ਅਤੇ ਹੋਰ ਕਾਫੀ ਲੋਕਾਂ ਵੱਲੋਂ ਸੰਨੀ ਇਨਕਲੇਵ, ਸੈਕਟਰ 125 ਵਿਖੇ ਸਥਿਤ ਰਿਹਾਸ ਪ੍ਰਾਪਰਟੀ ਡੀਲਰ ਦੇ ਮਾਲਕ ਸ਼ਿਵ ਕੁਮਾਰ ਸ਼ਰਮਾ, ਉਸਦੀ ਪਤਨੀ ਨੇਹਾ ਸ਼ਰਮਾ ਅਤੇ ਕੰਪਨੀ ਦੇ ਮੈਨੇਜਰ ਵਿਕਾਸ ਸ਼ਰਮਾ ਕੋਲ ਫਲੈਟ ਖਰੀਦਣ ਲਈ ਸੰਪਰਕ ਕੀਤਾ ਸੀ। ਉਹਨਾਂ ਦੱਸਿਆ ਕਿ ਸ਼ਿਵ ਕੁਮਾਰ ਸ਼ਰਮਾ ਨੇ ਆਮ ਲੋਕਾਂ ਨਾਲ ਵੱਖ ਵੱਖ ਸੁਸਾਇਟੀਆਂ ਜਿਵੇਂ ਕਿ ਮਾਈਕਰੋ ਹੋਮਜ਼, ਬੈਨੀਪਾਲ ਹੋਮਜ਼, ਜੀ.ਕੇ. ਹੋਮਜ਼ ਆਦਿ ਵਿੱਚ ਫਲੈਟ ਖਰੀਦ ਕੇ ਦੇਣ ਦੇ ਵਾਅਦੇ ਤਹਿਤ ਕਰੋੜਾਂ ਰੁਪਏ ਇਕੱਠੇ ਕੀਤੇ ਸਨ। ਉਹਨਾਂ ਦੱਸਿਆ ਕਿ ਕਰੀਬ ਇਕ ਤੋਂ ਡੇਢ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਅਸੀਂ ਅੱਜ ਵੀ ਲੁਟੇ ਹੋਏ ਮਹਿਸੂਸ ਕਰ ਰਹੇ ਹਾਂ। ਪੀੜ੍ਹਤਾਂ ਨੇ ਕਿਹਾ ਜਦੋਂ ਅਸੀਂ ਸ਼ਿਵ ਕੁਮਾਰ ਸ਼ਰਮਾ ਕੋਲ ਪੈਸਾ ਵਾਪਸ ਕਰਨ ਜਾਂ ਖਰੀਦੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਪਹੁੰਚ ਕੀਤੀ ਤਾਂ ਸ਼ਿਵ ਕੁਮਾਰ ਸ਼ਰਮਾ ਵੱਲੋਂ ਕਿਹਾ ਗਿਆ ਕਿ ਮੈਂ ਤੁਹਾਨੂੰ ਖਰੀਦੀਆਂ ਗਈਆਂ ਪ੍ਰਾਪਰਟੀਆਂ ਦੀ ਰਜਿਸਟਰੀ ਨਹੀਂ ਕਰਵਾ ਸਕਦਾ। ਇਸ ਲਈ ਤੁਸੀਂ ਆਪਣੇ ਪੈਸੇ ਵਾਪਸ ਲੈ ਲਵੋ। ਉਸ ਵੱਲੋਂ ਸਮੂਹ ਖਰੀਦਦਾਰਾਂ ਨੂੰ ਚੈਕ ਵੰਡ ਦਿੱਤੇ ਗਏ।
ਜਦੋਂ ਪੀੜ੍ਹਤਾਂ ਨੇ ਆਪਣੇ ਪੈਸੇ ਵਾਪਸ ਲੈਣ ਲਈ ਚੈਕ ਖਾਤੇ ਵਿਚ ਜਮ੍ਹਾਂ ਕਰਵਾਏ ਤਾਂ ਉਹ ਬਾਊਂਸ ਹੋ ਗਏ।
ਇਸ ਉਪਰੰਤ ਪੀੜ੍ਹਤਾਂ ਵੱਲੋਂ ਐਸ.ਐਸ.ਪੀ. ਮੋਹਾਲੀ ਕੋਲ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਤਾਂ ਇਸ ਮਾਮਲੇ ਦੀ ਸੁਣਵਾਈ ਸੀ.ਏ.ਡਬਲਿਊ. ਵਿੰਗ ਦੇ ਡੀਐਸਪੀ ਅਜੀਤਪਾਲ ਸਿੰਘ ਨੂੰ ਸੌਂਪ ਦਿੱਤੀ ਗਈ। ਪਰੰਤੂ ਉਸ ਦਾ ਵੀ ਨਤੀਜਾ ਜ਼ੀਰੋ ਹੀ ਰਿਹਾ। ਪੀੜ੍ਹਤਾਂ ਨੇ ਪੁਲਿਸ ਦੀ ਕਥਿਤ ਮਿਲੀਭੁਗਤ ਦਾ ਵੀ ਖਦਸ਼ਾ ਪ੍ਰਗਟਾਇਆ ਹੈ। ਪੀੜ੍ਹਤਾਂ ਨੇ ਦਸਿਆ ਕਿ ਹੁਣ ਉਪਰੋਕਤ ਪ੍ਰਾਪਰਟੀ ਡੀਲਰ ਸ਼ਿਵ ਕੁਮਾਰ ਸ਼ਰਮਾ ਦਫ਼ਤਰ ਬੰਦ ਕਰਕੇ ਰੁਪੋਸ਼ ਹੋ ਚੁੱਕਾ ਹੈ। ਇਥੇ ਹੀ ਬਸ ਨਹੀਂ ਜਦੋਂ ਪੀੜ੍ਹਤ ਲੋਕਾਂ ਨੇ ਉਪਰੋਕਤ ਸੁਸਾਇਟੀਆਂ ਕੋਲ ਆਪਣੇ ਫਲੈਟ ਲੈਣ ਲਈ ਸੰਪਰਕ ਕੀਤਾ ਤਾਂ ਉਪਰੋਕਤ ਸੁਸਾਇਟੀ ਬਿਲਡਰਾਂ ਨੇ ਡੀਲਰ ਸ਼ਿਵ ਕੁਮਾਰ ਵੱਲੋਂ ਕੋਈ ਵੀ ਸਮਝੌਤਾ ਕਰਨ ਅਤੇ ਨਾ ਹੀ ਕੋਈ ਪੈਸਾ ਦੇਣ ਦੀ ਗੱਲ ਕਹੀ। ਜਿਸ ਤੋਂ ਪਤਾ ਲੱਗਦਾ ਹੈ ਡੀਲਰ ਸ਼ਿਵ ਕੁਮਾਰ ਸ਼ਰਮਾ, ਉਸਦੀ ਪਤਨੀ ਨੇਹਾ ਸ਼ਰਮਾ ਅਤੇ ਮੈਨੇਜਰ ਵਿਕਾਸ ਸ਼ਰਮਾ ਵਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰੀ ਗਈ ਹੈ।
ਇਸ ਦੌਰਾਨ ਪੀੜ੍ਹਤ ਕੁਲਵਿੰਦਰ ਸਿੰਘ, ਅਰੁਣ ਕੁਮਾਰ, ਗੁਰਵਿੰਦਰ ਸਿੰਘ, ਉਂਕਾਰ ਸਿੰਘ, ਅਮਨ ਕੁਮਾਰ, ਅਮਰਦੀਪ ਕੌਰ, ਪੁਸ਼ਪੰਕਰ, ਨਵੀਨ ਨੰਦਾ, ਗੋਕੁਲ, ਵਿਨੋਦ ਆਦਿ ਨੇ ਦੱਸਿਆ ਕਿ ਸਾਡਾ ਸਾਰਿਆਂ ਦਾ ਕਰੀਬ 2 ਕਰੋੜ ਰੁਪਏ ਤੋਂ ਜ਼ਿਆਦਾ ਪੈਸਾ ਫਸਿਆ ਹੋਇਆ ਹੈ ਅਤੇ ਇਹ ਡੀਲਰ ਵਿਦੇਸ਼ ਭੱਜਣ ਦੀ ਤਾਕ ਵਿਚ ਵੀ ਹੈ।
ਉਹਨਾਂ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡੀਲਰ ਸ਼ਿਵ ਕੁਮਾਰ ਸ਼ਰਮਾ, ਨੇਹਾ ਸ਼ਰਮਾ ਅਤੇ ਵਿਕਾਸ ਸ਼ਰਮਾ ਵਿਰੁੱਧ ਕਾਰਵਾਈ ਕਰਦਿਆਂ 420 ਦਾ ਪਰਚਾ ਦਰਜ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਇਸ ਦੌਰਾਨ ਉਪਰੋਕਤ ਡੀਲਰ ਸ਼ਿਵ ਕੁਮਾਰ ਸ਼ਰਮਾ, ਨੇਹਾ ਸ਼ਰਮਾ ਅਤੇ ਵਿਕਾਸ ਸ਼ਰਮਾ ਨਾਲ ਫੋਨ ਉਤੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਸਾਰਿਆਂ ਦਾ ਮੋਬਾਇਨ ਬੰਦ ਆ ਰਿਹਾ ਸੀ।
ਅੱਜ ਜਦੋਂ ਪੱਤਰਕਾਰਾਂ ਵੱਲੋਂ ਜਦੋਂ ਡੀਐਸਪੀ ਅਜੀਤਪਾਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਜੇਕਰ ਉਪਰੋਕਤ ਪੀੜ੍ਹਤਾਂ ਦੇ ਪੈਸੇ ਨਾ ਮਿਲੇ ਤਾਂ ਅਸੀਂ ਐਫ.ਆਈ.ਆਰ. ਦਰਜ ਕਰ ਸਕਦੇ ਹਾਂ।