ਭਾਰਤੀ ਕਿਸਾਨ ਯੂਨੀਅਨ ਨੇ ਟੋਲ ਪਲਾਜ਼ਾ ਢਾਹਿਆ
ਮੌੜ -ਮਾਨਸਾ ਰੋਡ ਤੇ ਬਣੇ ਪਿੰਡ ਘੁੰਮਣ ਕਲਾਂ ਦੇ ਨਜ਼ਦੀਕ ਟੋਲ ਪਲਾਜੇ਼ ਨੂੰ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਪੁਲਿਸ ਦੀ ਮੌਜੂਦਗੀ ਵਿੱਚ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਗਿਆ। ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਹਿਲਾਂ ਹੀ ਅੱਜ ਦੁਪਹਿਰ ਨੂੰ 2.30 ਵਜੇ ਟੋਲ ਪਲਾਜੇ਼ ਨੂੰ ਢਾਹੁਣ ਦਾ ਅਲਟੀਮੇਟਮ ਦਿੱਤਾ ਸੀ।

ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਕਾਫੀ ਸਮੇਂ ਤੋਂ ਬੰਦ ਪਿਆ ਸੀ ਤੇ ਇਹ ਨਸ਼ੇੜੀਆ ਦਾ ਅੱਡਾ ਬਣ ਚੁੱਕਾ ਸੀ ਇੱਥੋਂ ਲੰਘਦੇ ਲੋਕਾਂ ਨਾਲ ਅਕਸਰ ਲੁੱਟਾਂ ਖੋਹਾਂ ਹੋ ਜਾਂਦੀਆਂ ਸਨ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪਾਰਟੀ ਪੂਰੀ ਮੁਸ਼ਤੈਦ ਸੀ।