ਬੀਬੀਏ ਅਤੇ ਬੀਸੀਏ ਕੋਰਸਾਂ ਨੂੰ ਏਆਈਸੀਟੀਈ ਤੋਂ ਮਾਨਤਾ ਮਿਲੀ

ਮਾਹਿਲਪੁਰ, 2 ਅਗਸਤ - ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਬੀਬੀਏ ਅਤੇ ਬੀਸੀਏ ਕੋਰਸਾਂ ਨੂੰ ਏਆਈਸੀਟੀਈ (ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ) ਤੋਂ ਮਾਨਤਾ ਪ੍ਰਾਪਤ ਹੋ ਗਈ ਹੈ। ਇਸ ਸਬੰਧੀ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਕਿਹਾ ਕਿ ਸੈਸ਼ਨ 2024-2025 ਵਿੱਚ ਸ਼ੁਰੂ ਹੋਏ ਬੀਬੀਏ ਕੋਰਸ ਅਤੇ ਕਾਲਜ ਵਿੱਚ ਪਹਿਲਾ ਤੋਂ ਚੱਲ ਰਹੇ ਬੀਸੀਏ ਕੋਰਸ ਨੂੰ ਏਆਈਸੀਟੀਈ ਤੋਂ ਮਾਨਤਾ ਮਿਲਣੀ ਇਸ ਸੰਸਥਾ ਦੀ ਵੱਡੀ ਪ੍ਰਾਪਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਸੈਸ਼ਨ 2024-25 ਵਿੱਚ ਵਿਦਿਆਰਥੀਆਂ ਦਾ ਹੋਰ ਕੋਰਸਾਂ ਦੇ ਨਾਲ ਨਾਲ ਬੀਬੀਏ ਅਤੇ ਬੀਸੀਏ ਦੇ ਕੋਰਸਾਂ ਪ੍ਰਤੀ ਭਾਰੀ ਉਤਸ਼ਾਹ ਹੈ । ਉਨ੍ਹਾਂ ਕਿਹਾ ਕਿ ਬੀਬੀਏ ਦੇ ਕੋਰਸ ਵਿੱਚ 40 ਸੀਟਾਂ ਅਤੇ ਬੀਸੀਏ ਦੇ ਕੋਰਸ ਵਿੱਚ 80 ਸੀਟਾਂ ਮਨਜ਼ੂਰ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕਾਲਜ ਵਿੱਚ ਉਕਤ ਕੋਰਸਾਂ ਵਿੱਚ ਸੀਮਤ ਸੀਟਾਂ ਬਾਕੀ ਹਨ ਅਤੇ ਚਾਹਵਾਨ ਵਿਦਿਆਰਥੀ ਕਾਲਜ ਦੇ ਕਾਉਂਸਲਿੰਗ ਸੈਲ ਵਿੱਚ ਪੁੱਜ ਕੇ ਆਪਣਾ ਦਾਖਲਾ ਯਕੀਨੀ ਬਣਾ ਸਕਦੇ ਹਨ। 
ਇਸ ਮੌਕੇ ਕਮਰਸ ਵਿਭਾਗ ਦੇ ਮੁਖੀ ਡਾ ਬਿਮਲਾ ਜਸਵਾਲ, ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ ਗੁਰਪ੍ਰੀਤ ਕੌਰ , ਡਾ ਰਾਕੇਸ਼ ਕੁਮਾਰ ਅਤੇ ਪ੍ਰੋ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।