
ਫ਼ੂਡ ਸੇਫਟੀ ਟੀਮ ਨੇ ਨਾਕਾਬੰਦੀ ਕਰਕੇ ਦੁੱਧ ਦੀਆਂ ਗੱਡੀਆਂ ਦੇ ਸੈਂਪਲ ਭਰੇ।
ਨਵਾਂਸ਼ਹਿਰ - ਮਾਣਯੋਗ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਅਤੇ ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ ਜੀ ਦੇ ਦਿਸ਼ਾ- ਨਿਰਦੇਸਾਂ 'ਤੇ ਫੂਡ ਸੇਫਟੀ ਟੀਮ ਨੇ ਅੱਜ ਤੜਕਸਾਰ ਬਲਾਚੌਰ ਤਹਿਸੀਲ ਵਿਖੇ ਨਾਕਾਬੰਦੀ ਕਰਕੇ ਦੁੱਧ ਸਪਲਾਈ ਕਰਨ ਵਾਲੀਆਂ ਗੱਡੀਆਂ ਨੂੰ ਰੋਕ ਕੇ ਦੁੱਧ ਦੀ ਸੈਂਪਲਿੰਗ ਕੀਤੀ। ਇਸ ਤੋਂ ਬਾਅਦ ਤਹਿਸੀਲ ਵਿੱਚ ਵੱਖ-ਵੱਖ ਸਥਾਨਾਂ 'ਤੇ ਸਥਿਤ ਦੁੱਧ ਦੀਆਂ ਡੇਅਰੀਆਂ ਦੀ ਸੈਂਪਲਿੰਗ ਕੀਤੀ ਗਈ।
ਨਵਾਂਸ਼ਹਿਰ - ਮਾਣਯੋਗ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਅਤੇ ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ ਜੀ ਦੇ ਦਿਸ਼ਾ- ਨਿਰਦੇਸਾਂ 'ਤੇ ਫੂਡ ਸੇਫਟੀ ਟੀਮ ਨੇ ਅੱਜ ਤੜਕਸਾਰ ਬਲਾਚੌਰ ਤਹਿਸੀਲ ਵਿਖੇ ਨਾਕਾਬੰਦੀ ਕਰਕੇ ਦੁੱਧ ਸਪਲਾਈ ਕਰਨ ਵਾਲੀਆਂ ਗੱਡੀਆਂ ਨੂੰ ਰੋਕ ਕੇ ਦੁੱਧ ਦੀ ਸੈਂਪਲਿੰਗ ਕੀਤੀ।
ਇਸ ਤੋਂ ਬਾਅਦ ਤਹਿਸੀਲ ਵਿੱਚ ਵੱਖ-ਵੱਖ ਸਥਾਨਾਂ 'ਤੇ ਸਥਿਤ ਦੁੱਧ ਦੀਆਂ ਡੇਅਰੀਆਂ ਦੀ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਫੂਡ ਸੇਫਟੀ ਅਫਸਰ ਸੰਗੀਤਾ ਸਹਿਦੇਵ ਦੁਆਰਾ ਦੁੱਧ ਦਾ ਕੰਮ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਾਫ-ਸਫਾਈ ਨਾਲ ਕੰਮ ਕਰਨ ਤੇ ਦੁੱਧ ਦੀ ਵੇਚ ਖਰੀਦ ਸਬੰਧੀ ਰਿਕਾਰਡ ਮਨਟੇਨ ਕਰਨ ਤਾਂ ਜੋ ਮਲਾਵਟਖੋਰੀ ਨੂੰ ਨੱਥ ਪਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਵੱਖ-ਵੱਖ ਡੇਅਰੀਆਂ ਅਤੇ ਗੱਡੀਆਂ ਚੋਂ ਕੁੱਲ 10 ਸੈਂਪਲ ਲਏ ਗਏ, ਜਿਨ੍ਹਾਂ ਨੂੰ ਜਾਂਚ ਲਈ ਸਟੇਟ ਲੈਬ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
