ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲਿਆਂ ਦੀ 43ਵੀਂ ਸਲਾਨਾ ਬਰਸੀ ਦੇ ਸਬੰਧ ਵਿੱਚ ਸ੍ਰੀ ਸਹਿਜ ਪਾਠਾਂ ਦੀ ਤੀਜੀ ਲੜੀ ਦੀ ਆਰੰਭਤਾ ਹੋਈ

ਮਾਹਿਲਪੁਰ, 31 ਜੁਲਾਈ - ਪਿੰਡ ਜੰਡੋਲੀ /ਝੂੰਗੀਆਂ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਭੂਰੀ ਵਾਲਿਆਂ ਜੀ ਦੀ 43ਵੀਂ ਸਲਾਨਾ ਬਰਸੀ ਤੇ ਮੁੱਖ ਸਮਾਗਮ 18 ਅਗਸਤ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਸੁਖਵਿੰਦਰ ਸਿੰਘ ਸੋਨੀ ਚੰਡੀਗੜ੍ਹ ਵਾਲੇ ਅਤੇ ਸਰਦਾਰ ਸਰਦਾਰਾ ਸਿੰਘ ਜੰਡੋਲੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਲੂ ਸੇਵਕਾਂ ਵੱਲੋਂ ਸ੍ਰੀ ਸਹਿਜ ਪਾਠਾਂ ਦੀ ਤੀਜੀ ਲੜੀ ਦੇ ਸੰਬੰਧ ਵਿੱਚ 27 ਸਹਿਜ ਪਾਠ ਆਰੰਭ ਕੀਤੇ ਗਏ ।

ਜਿਨਾਂ ਦੇ ਭੋਗ 6 ਅਗਸਤ ਨੂੰ ਪੈਣਗੇ। ਉਨ੍ਹਾਂ ਦੱਸਿਆ ਕਿ 8 ਅਗਸਤ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋਵੇਗੀ। ਸ਼੍ਰੀ ਆਖੰਡ ਪਾਠਾਂ ਦੀਆਂ ਚਾਰ ਲੜੀਆਂ ਨਿਰੰਤਰ ਚੱਲਣਗੀਆਂ। 16 ਅਗਸਤ ਸੰਗਰਾਂਦ ਵਾਲੇ ਦਿਨ ਸਮੁੱਚੀਆਂ ਸੰਗਤਾਂ ਵੱਲੋਂ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ । ਜਿਸ ਦਾ ਦਾ ਭੋਗ 18 ਅਗਸਤ ਨੂੰ ਪਵੇਗਾ । ਪਾਠ ਦੇ ਭੋਗ ਤੋਂ ਬਾਅਦ ਖੁੱਲੇ ਪੰਡਾਲ ਵਿੱਚ ਦੀਵਾਨ ਸਜਣਗੇ । ਜਿਸ ਵਿੱਚ ਭਾਈ ਕਰਮ ਸਿੰਘ ਜਲੰਧਰ ਵਾਲੇ, ਭਾਈ ਹਰਪ੍ਰੀਤ ਸਿੰਘ ਮੱਖੂ ਕਥਾਵਾਚਕ, ਸੰਤ ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਉਸ ਸਰਬ ਸ਼ਕਤੀਮਾਨ ਪਰਮਾਤਮਾ ਨਾਲ ਜੋੜਨਗੇ, ਜੋ ਇਸ ਬ੍ਰਹਿਮੰਡ ਦੇ ਕਣ ਕਣ ਵਿੱਚ ਮੌਜੂਦ ਹੈ । 
ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਬਲਵੀਰ ਸਿੰਘ ਮੈਂਗਰ,ਕੈਪਟਨ ਕਮਲਜੀਤ ਸਿੰਘ, ਸੋਹਣ ਸਿੰਘ ਪਲਾਹਾ ਸਮੇਤ ਸਮੁੱਚੇ ਕਮੇਟੀ ਮੈਂਬਰ, ਗੁਰਦੁਆਰਾ ਸਾਹਿਬ ਦੇ ਸ਼ਰਧਾਲੂ, ਪਿੰਡ ਜੰਡੋਲੀ ਤੇ ਝੂੰਗੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਪੂਰਨ ਸਹਿਯੋਗ ਕਰ ਰਹੀਆਂ ਹਨ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਚੱਲ ਰਹੇ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ।