ਧੰਨ- ਧੰਨ ਬਾਪੂ ਗੰਗਾ ਦਾਸ ਜੀ ਦੀ 9ਵੀ ਬਰਸੀ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਬੈਂਸ ਨੂੰ ਮਹਾਂਪੁਰਸ਼ਾਂ ਨੇ ਪਗੜੀ ਬੰਧਵਾਈ

ਮਾਹਿਲਪੁਰ, 30 ਜੁਲਾਈ - ਬਾਪੂ ਗੰਗਾ ਦਾਸ ਜੀ ਵੈਲਫੇਅਰ ਸੁਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਧੰਨ- ਧੰਨ ਗੁਰੂ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ ਸਲਾਨਾ 9ਵੀਂ ਬਰਸੀ ਤਪ ਅਸਥਾਨ ਮਾਹਿਲਪੁਰ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਮਨਾਈ ਗਈ। 22 ਜੁਲਾਈ ਤੋ 28 ਜੁਲਾਈ ਤੱਕ ਰੋਜ਼ਾਨਾ ਸ਼ਾਮੀ 6 ਵਜੇ ਸ਼੍ਰੀ ਮੱਧ ਭਗਵਤ ਕਥਾ ਕੀਤੀ ਗਈ।

 ਜਿਸ ਵਿੱਚ ਕਥਾਵਾਚਕ ਸ੍ਰੀ ਰਵੀ ਨੰਦਨ ਸ਼ਾਸਤਰੀ ਜੀ ਨੇ ਸੰਗਤਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆ। 28 ਜੁਲਾਈ ਨੂੰ ਸ਼੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ ਗਏ। ਜਿਸ ਵਿੱਚ ਇਲਾਕੇ ਦੇ ਸੰਤ ਮਹਾਂਪੁਰਸ਼, ਮਾਹਿਲਪੁਰ ਅਤੇ ਲਾਗਲੇ ਪਿੰਡਾਂ ਤੋ ਬਾਪੂ ਜੀ ਦੇ ਭਗਤ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਇਸ ਤੋਂ ਬਾਅਦ 29 ਜੁਲਾਈ ਨੂੰ ਹੋਏ ਸਮਾਗਮ ਦੌਰਾਨ ਪ੍ਰਸਿੱਧ ਕਲਾਕਾਰ ਕੰਵਰ ਗਰੇਵਾਲ ਅਤੇ ਹੋਰ ਮਸ਼ਹੂਰ ਕਲਾਕਾਰਾਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। 
ਇਸ ਮੌਕੇ ਡੇਰਾ ਅਲਮਸਤ ਬਾਪੂ ਗੰਗਾ ਦਾਸ ਮਾਹਿਲਪੁਰ  ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਬੈਂਸ ਜੀ ਨੂੰ ਮਹਾਂਪੁਰਸ਼ਾਂ ਵੱਲੋਂ ਪਗੜੀ ਬੰਧਵਾਈ ਗਈ। ਇਸ ਮੌਕੇ ਰਵੀ ਖੜੌਦੀ, ਮੋਂਟੀ ਤਿਵਾੜੀ, ਰਾਜੇਸ਼ ਕਿਰਪਾਲ,ਰਵੀ ਸ਼ਰਮਾ, ਜੋਗਿੰਦਰ ਪਾਲ ਪਿੰਕੀ, ਮਾਸਟਰ ਅੱਛਰ ਕੁਮਾਰ, ਅਨਿਲ ਕੁਮਾਰ ਕਾਲਾ, ਵਿੱਕੀ ਅਗਨੀਹੋਤਰੀ, ਰਵਿੰਦਰ ਪਾਲ ਪਿੰਕੀ, ਲਵਲੀ, ਰਮੇਸ਼ ਕੁਮਾਰ, ਅਨੁਰਾਗ ਹਾਂਡਾ, ਅਛਰ ਕੁਮਾਰ ਜੋਸ਼ੀ, ਬਿੱਲਾ ਮਾਹਿਲਪੁਰ, ਗੋਪੀ ਬਸਰਾ, ਰਾਜ ਕੁਮਾਰ ਸੇਵਾ ਮੁਕਤ ਇੰਸਪੈਕਟਰ, ਪਰਮਜੀਤ ਸਿੰਘ ਇੰਸਪੈਕਟਰ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਸੰਤ ਮਹਾਂਪੁਰਸ਼ ਤੇ ਇਲਾਕੇ ਦੀਆਂ ਸਨਮਾਨਯੋਗ ਸ਼ਖਸ਼ੀਅਤਾਂ ਹਾਜ਼ਰ ਸਨ।