ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਲਈ ਸਾਲ 2024-25 ਦੀ ਕ੍ਰੈਡਿਟ ਪਲਾਨ ਜਾਰੀ

ਪਟਿਆਲਾ, 30 ਜੁਲਾਈ - ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਵਿੱਤੀ ਸਾਲ 2024-25 ਦਾ ਜ਼ਿਲ੍ਹਾ ਕ੍ਰੈਡਿਟ ਪਲਾਨ ਪਟਿਆਲਾ ਵਿਖੇ ਸਥਿਤ ਐਸ.ਬੀ.ਆਈ. ਦੇ ਪ੍ਰਬੰਧਕੀ ਦਫ਼ਤਰ ਵਿਖੇ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਐਸਬੀਆਈ ਦੀ ਹੈਰੀਟੇਜ ਗੈਲਰੀ ਦਾ ਵੀ ਦੌਰਾ ਕੀਤਾ ਜਿੱਥੇ ਬੈਂਕ ਵੱਲੋਂ ਇਤਿਹਾਸਕ ਮਹੱਤਵ ਵਾਲੀਆਂ ਵਸਤੂਆਂ ਦੀ ਸੰਭਾਲ ਕੀਤੀ ਜਾ ਰਹੀ ਹੈ।

ਇਸ ਮੌਕੇ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਲੀਡ ਬੈਂਕ ਦਫ਼ਤਰ ਵੱਲੋਂ ਸਾਲ 2024-25 ਲਈ ਜ਼ਿਲ੍ਹਾ ਕ੍ਰੈਡਿਟ ਪਲਾਨ ਪ੍ਰਕਾਸ਼ਿਤ ਕੀਤਾ ਗਿਆ ਹੈ| ਜੋ ਪਟਿਆਲਾ ਜ਼ਿਲ੍ਹੇ ਦੀਆਂ ਸੰਭਾਵਨਾਵਾਂ ਦੇ ਆਧਾਰ 'ਤੇ ਸਾਲਾਨਾ ਯੋਜਨਾਵਾਂ ਨੂੰ ਦਰਸਾਉਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਲਾਨ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਸਾਰੇ ਬੈਂਕ ਪਟਿਆਲਾ ਜ਼ਿਲ੍ਹੇ ਦੇ ਵਿਕਾਸ ਲਈ ਖੇਤੀਬਾੜੀ ਅਤੇ ਸਹਾਇਕ ਧੰਦਿਆਂ, ਤਰਜੀਹੀ ਖੇਤਰ, ਸਰਕਾਰੀ ਸਕੀਮਾਂ ਨੂੰ ਲਾਗੂ ਕਰਨ, ਬੁਨਿਆਦੀ ਢਾਂਚਾ ਕਰਜ਼ਾ ਅਤੇ ਹੋਰ ਗਤੀਵਿਧੀਆਂ ਤਹਿਤ ਆਪਣੇ ਨਿਰਧਾਰਤ ਟੀਚੇ ਪ੍ਰਾਪਤ ਕਰਨ ਲਈ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਵਿੱਤੀ ਸਾਲ 2024-25 ਲਈ ਜ਼ਿਲ੍ਹਾ ਕ੍ਰੈਡਿਟ ਪਲਾਨ ਤਿਆਰ ਕਰਨ ਵਾਲੇ ਸਮੁੱਚੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਐਸਬੀਆਈ ਦੇ ਖੇਤਰੀ ਮੈਨੇਜਰ  ਪ੍ਰਵੀਨ ਪ੍ਰਸਾਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਦਾ ਐਸਬੀਆਈ ਭਵਨ ਵਿੱਚ ਸਵਾਗਤ ਕੀਤਾ ਅਤੇ ਬੈਂਕ ਰਾਹੀਂ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ  ਰਾਜੀਵ ਸਰਹਿੰਦੀ, ਲੀਡ ਬੈਂਕ ਅਫ਼ਸਰ, ਪਟਿਆਲਾ,  ਨਰਿੰਦਰ ਅਰੋੜਾ ਲਾਈਜ਼ਨ ਆਫ਼ੀਸਰ ਐਸ.ਬੀ.ਆਈ, ਲੀਡ ਬੈਂਕ ਦਫ਼ਤਰ ਦੇ ਸਟਾਫ਼ ਮੈਂਬਰ ਕੰਵਲਜੀਤ ਸਿੰਘ ਅਤੇ ਅਮਰੀਕ ਸਿੰਘ ਵੀ ਹਾਜ਼ਰ ਸਨ।