ਜਲੰਧਰ ਦੂਰਦਰਸ਼ਨ ਵੱਲੋਂ ਕਰਵਾਏ ਗਏ ਪੰਜਾਬੀ ਕਵੀ-ਦਰਬਾਰ ਦਾ ਪ੍ਰਸਾਰਣ ਬੁੱਧਵਾਰ 31 ਜੁਲਾਈ ਨੂੰ ਦੁਪਹਿਰ 3 ਵਜੇ - ਕੰਵਰ ਇਕਬਾਲ ਸਿੰਘ

ਕਪੂਰਥਲਾ (ਪੈਗਾਮ ਏ ਜਗਤ ) ਜਲੰਧਰ ਦੂਰਦਰਸ਼ਨ ਵੱਲੋਂ ਲੰਮੇ ਸਮੇਂ ਤੋਂ ਚੱਲ ਰਹੀ ਪੰਜਾਬੀ ਕਵੀ-ਦਰਬਾਰਾਂ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ ਹੋਇਆਂ ਪ੍ਰੋਗਰਾਮ ਦੇ ਪ੍ਰੋਡਿਊਸਰ ਪੰਕਜ ਕੁਮਾਰ ਵੱਲੋਂ ਇੱਕ ਪੰਜਾਬੀ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ!

ਕਪੂਰਥਲਾ (ਪੈਗਾਮ ਏ ਜਗਤ )  ਜਲੰਧਰ ਦੂਰਦਰਸ਼ਨ ਵੱਲੋਂ ਲੰਮੇ ਸਮੇਂ ਤੋਂ ਚੱਲ ਰਹੀ ਪੰਜਾਬੀ ਕਵੀ-ਦਰਬਾਰਾਂ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ ਹੋਇਆਂ ਪ੍ਰੋਗਰਾਮ ਦੇ ਪ੍ਰੋਡਿਊਸਰ ਪੰਕਜ ਕੁਮਾਰ ਵੱਲੋਂ ਇੱਕ ਪੰਜਾਬੀ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ! 
ਇਸ ਕਵੀ ਦਰਬਾਰ ਵਿੱਚ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਕਪੂਰਥਲਾ, ਡਾਕਟਰ ਉਮਿੰਦਰ ਜੌਹਲ ਮੁਖੀ ਪੰਜਾਬੀ ਵਿਭਾਗ ਦੁਆਬਾ ਕਾਲਜ ਜਲੰਧਰ, ਮਕਬੂਲ ਸ਼ਾਇਰਾ ਅਮਰਜੀਤ ਕੌਰ ਅਮਰ ਪਿੰਡ ਭਾਮ ਜ਼ਿਲ੍ਹਾ ਹੁਸ਼ਿਆਰਪੁਰ, ਅਤੇ ਅਨੀ ਕਾਠਗੜ੍ਹ ਜ਼ਿਲ੍ਹਾ ਰੋਪੜ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਜਿਨ੍ਹਾਂ ਨੇ ਆਪਣੀਆਂ ਤਾਜ਼ੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ !
ਪ੍ਰੋਗਰਾਮ ਦੇ ਪ੍ਰੋਡਿਊਸਰ ਪੰਕਜ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਸ ਕਵੀ ਦਰਬਾਰ ਦੇ ਸੰਚਾਲਨ ਦੀ ਜਿੰਮੇਵਾਰੀ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਆਪਣੇਂ ਕਾਵਿਕ ਅੰਦਾਜ਼ ਵਿੱਚ ਬਾਖ਼ੂਬੀ ਨਿਭਾਈ !
ਗੀਤ, ਨਜ਼ਮ ਅਤੇ ਗ਼ਜ਼ਲ ਪਰੁੱਚੇ ਇਸ ਕਵੀ-ਦਰਬਾਰ ਦਾ ਪ੍ਰਸਾਰਨ 31 ਜੁਲਾਈ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 3.05 ਵਜੇ ਜਲੰਧਰ ਦੂਰਦਰਸ਼ਨ ਦੇ ਚੈਨਲ ਡੀ ਡੀ ਪੰਜਾਬੀ ਤੇ ਹੋਵੇਗਾ।