
ਸ਼੍ਰੀਮਤੀ ਜਸਵਿੰਦਰ ਕੌਰ ਸਾਬਕਾ ਸਰਪੰਚ ਪਿੰਡ ਮੁੱਗੋਵਾਲ ਦੀ ਯੋਗ ਅਗਵਾਈ ਹੇਠ ਹੋਇਆ 'ਮੇਲਾ ਤੀਆਂ ਦਾ'
ਮਾਹਿਲਪੁਰ, 29 ਜੁਲਾਈ - ਪਿੰਡ ਮੁੱਗੋਵਾਲ ਵਿਖੇ ਸ੍ਰੀਮਤੀ ਜਸਵਿੰਦਰ ਕੌਰ ਸਾਬਕਾ ਸਰਪੰਚ ਦੀ ਯੋਗ ਅਗਵਾਈ ਹੇਠ ਅੱਜ 'ਮੇਲਾ ਤੀਆਂ ਦਾ ਪਿੰਡ ਦੀਆਂ ਨੂੰਹਾਂ ਤੇ ਧੀਆਂ ਦਾ ' ਚਾਵਾਂ ਤੇ ਸੱਧਰਾਂ ਨਾਲ ਕਰਵਾਇਆ ਗਿਆ। ਜਿਸ ਦਾ ਉਦਘਾਟਨ ਨਰਿੰਦਰ ਸਿੰਘ ਇਟਲੀ ਨਿਵਾਸੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਠੇਕੇਦਾਰ ਰਾਜਿੰਦਰ ਸਿੰਘ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਬਲਵੀਰ ਸਿੰਘ ਪੰਚ, ਜਗਤਾਰ ਸਿੰਘ, ਪਰਮਿੰਦਰ ਸਿੰਘ, ਮੋਹਣ ਸਿੰਘ, ਬੌਬੀ, ਨਿਰਮਲ ਸਿੰਘ ਪੱਤਰਕਾਰ, ਮਨਜੀਤ ਕੌਰ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਜੱਸੀ, ਸਿਮਰਨ, ਹਰਮਨ, ਹਰਸ਼, ਪਰਮਜੀਤ ਕੌਰ, ਪ੍ਰਦੀਪ,ਹਰਲੀਨ, ਹਰਕੀਰਤ, ਰਾਣੋ,ਮਨਜੀਤ ਕੌਰ, ਬਲਦੀਸ਼ ਕੌਰ, ਲਖਵਿੰਦਰ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਹੈਪੀ, ਮਨਜੀਤ ਕੌਰ, ਹਰਮਨ, ਬਲਰਾਮ ਚੋਪੜਾ ਆਦਿ ਹਾਜ਼ਰ ਸਨ।
ਮਾਹਿਲਪੁਰ, 29 ਜੁਲਾਈ - ਪਿੰਡ ਮੁੱਗੋਵਾਲ ਵਿਖੇ ਸ੍ਰੀਮਤੀ ਜਸਵਿੰਦਰ ਕੌਰ ਸਾਬਕਾ ਸਰਪੰਚ ਦੀ ਯੋਗ ਅਗਵਾਈ ਹੇਠ ਅੱਜ 'ਮੇਲਾ ਤੀਆਂ ਦਾ ਪਿੰਡ ਦੀਆਂ ਨੂੰਹਾਂ ਤੇ ਧੀਆਂ ਦਾ ' ਚਾਵਾਂ ਤੇ ਸੱਧਰਾਂ ਨਾਲ ਕਰਵਾਇਆ ਗਿਆ। ਜਿਸ ਦਾ ਉਦਘਾਟਨ ਨਰਿੰਦਰ ਸਿੰਘ ਇਟਲੀ ਨਿਵਾਸੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਠੇਕੇਦਾਰ ਰਾਜਿੰਦਰ ਸਿੰਘ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਬਲਵੀਰ ਸਿੰਘ ਪੰਚ, ਜਗਤਾਰ ਸਿੰਘ, ਪਰਮਿੰਦਰ ਸਿੰਘ, ਮੋਹਣ ਸਿੰਘ, ਬੌਬੀ, ਨਿਰਮਲ ਸਿੰਘ ਪੱਤਰਕਾਰ, ਮਨਜੀਤ ਕੌਰ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਜੱਸੀ, ਸਿਮਰਨ, ਹਰਮਨ, ਹਰਸ਼, ਪਰਮਜੀਤ ਕੌਰ, ਪ੍ਰਦੀਪ,ਹਰਲੀਨ, ਹਰਕੀਰਤ, ਰਾਣੋ,ਮਨਜੀਤ ਕੌਰ, ਬਲਦੀਸ਼ ਕੌਰ, ਲਖਵਿੰਦਰ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਹੈਪੀ, ਮਨਜੀਤ ਕੌਰ, ਹਰਮਨ, ਬਲਰਾਮ ਚੋਪੜਾ ਆਦਿ ਹਾਜ਼ਰ ਸਨ। ਇਸ ਤੋਂ ਬਾਅਦ ਪਿੰਡ ਦੀਆਂ ਨੂੰਹਾਂ ਅਤੇ ਧੀਆਂ ਨੇ ਸਾਂਝੇ ਤੌਰ ਤੇ ਪੁਰਾਤਨ ਸੱਭਿਆਚਾਰ ਦਾ ਪ੍ਰਤੀਕ ਗਿੱਧਾ, ਸਕਿੱਟਾਂ, ਬੋਲੀਆਂ,ਕੋਰੀਓਗ੍ਰਾਫੀਆਂ ਆਦਿ ਪੇਸ਼ ਕਰਕੇ ਆਪਣਾ ਮਨ ਪਰਚਾਵਾ ਕੀਤਾ। ਸਮਾਗਮ ਵਿੱਚ ਉੱਘੀ ਸਮਾਜ ਸੇਵਕਾ ਮੈਡਮ ਸਰਿਤਾ ਸ਼ਰਮਾ, ਨਿਰਮਲ ਕੌਰ ਬੋਧ, ਅਮਰਜੀਤ ਕੌਰ, ਰੇਖਾ ਰਾਣੀ ਮਾਹਿਲਪੁਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈਆਂ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਔਰਤ ਜਾਤੀ ਦੀ ਆਜ਼ਾਦੀ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਔਰਤ ਜਾਤੀ ਸਮਾਜ ਦੇ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ। ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਬੱਚੀਆਂ ਨੂੰ ਹਰ ਤਰ੍ਹਾਂ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕਰਨ। ਇਸ ਸਮਾਗਮ ਵਿੱਚ ਲੰਗਰ ਦੀ ਸੇਵਾ ਰਛਪਾਲ ਸਿੰਘ ਅਤੇ ਰਵਿੰਦਰ ਸਿੰਘ ਇਟਲੀ ਨਿਵਾਸੀ ਵੱਲੋਂ ਕੀਤੀ ਗਈ। ਸਮਾਗਮ ਵਿੱਚ ਹਿੱਸਾ ਲੈਣ ਵਾਲੀਆਂ ਬੱਚੀਆਂ ਨੂੰ ਨਮਨੀਤ ਕੌਰ ਕਾਕੀ ਕਨੇਡਾ ਵੱਲੋਂ ਭੇਜੀ ਗਈ ਆਰਥਿਕ ਮਦਦ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਠੇਕੇਦਾਰ ਰਾਜਿੰਦਰ ਸਿੰਘ ਨੇ ਕਿਹਾ ਕਿ ਮੇਲੇ ਸਾਡੇ ਭਾਈਚਾਰਕ ਸਾਂਝ ਦਾ ਪ੍ਰਤੀਕ ਨੇ। ਸਾਨੂੰ ਸਭਨਾਂ ਨੂੰ ਆਪਣੇ ਗਿਲੇ ਸ਼ਿਕਵੇ ਮੁਕਾ ਕੇ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਸਹਿਯੋਗ ਕਰਦੇ ਹੋਏ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾਉਣ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਾ ਚਾਹੀਦਾ ਹੈ। ਸਮਾਗਮ ਦੇ ਅਖੀਰ ਵਿੱਚ ਸ੍ਰੀਮਤੀ ਜਸਵਿੰਦਰ ਕੌਰ ਸਾਬਕਾ ਸਰਪੰਚ ਨੇ ਸਾਰੀਆਂ ਹੀ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਅਖੀਰ ਵਿੱਚ ਸਾਰਿਆਂ ਨੇ ਰਲ ਮਿਲ ਕੇ ਲੰਗਰ ਪਾਣੀ ਛਕਿਆ। ਇੱਕ ਦੂਜੇ ਨੂੰ ਤੀਆਂ ਦੇ ਇਸ ਮੇਲੇ ਦੀਆਂ ਵਧਾਈਆਂ ਦਿੱਤੀਆਂ।
