ਕੈਨੇਡਾ ਵਿੱਚ ਹੋਏ ਸੜਕ ਹਾਦਸੇ 'ਚ ਪੰਜਾਬ ਦੇ ਤਿੰਨ ਨੌਜਵਾਨ ਬੱਚਿਆਂ ਦੀ ਮੌਤ

ਪਟਿਆਲਾ/ਸਮਾਣਾ, 29 ਜੁਲਾਈ - ਪੰਜਾਬ ਦੇ ਤਿੰਨ ਵਿਦਿਆਰਥੀਆਂ ਦੀ ਕੈਨੇਡਾ ਦੇ ਮਾਉਂਟਨ ਨੇੜੇ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਵਿੱਚ 2 ਭੈਣ-ਭਰਾ ਦੱਸੇ ਜਾ ਰਹੇ ਹਨ। ਹਰਮਨ ਸੋਮਲ ਉਮਰ 23 ਸਾਲ ਤੇ ਲੜਕਾ ਨਵਜੋਤ ਸੋਮਲ (19 ਸਾਲ) ਜ਼ਿਲ੍ਹਾ ਲੁਧਿਆਣਾ ਦੀ ਸਬ- ਤਹਸੀਲ ਮਲੌਦ ਦੇ ਪਿੰਡ ਬੁਰਕੜਾ (ਹਾਲ ਵਸਨੀਕ ਮਲੌਦ) ਦੇ ਰਹਿਣ ਵਾਲੇ ਸਨ।

ਪਟਿਆਲਾ/ਸਮਾਣਾ, 29 ਜੁਲਾਈ - ਪੰਜਾਬ ਦੇ ਤਿੰਨ ਵਿਦਿਆਰਥੀਆਂ ਦੀ ਕੈਨੇਡਾ ਦੇ ਮਾਉਂਟਨ ਨੇੜੇ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਵਿੱਚ 2 ਭੈਣ-ਭਰਾ ਦੱਸੇ ਜਾ ਰਹੇ ਹਨ। ਹਰਮਨ ਸੋਮਲ ਉਮਰ 23 ਸਾਲ ਤੇ ਲੜਕਾ ਨਵਜੋਤ ਸੋਮਲ (19 ਸਾਲ) ਜ਼ਿਲ੍ਹਾ ਲੁਧਿਆਣਾ ਦੀ ਸਬ- ਤਹਸੀਲ ਮਲੌਦ ਦੇ ਪਿੰਡ ਬੁਰਕੜਾ (ਹਾਲ ਵਸਨੀਕ ਮਲੌਦ) ਦੇ ਰਹਿਣ ਵਾਲੇ ਸਨ। ਇਸ ਹਾਦਸੇ ਵਿੱਚ ਇੱਕ ਹੋਰ ਨੌਜਵਾਨ ਲੜਕੀ ਰਸ਼ਮਨਦੀਪ ਕੌਰ (23) ਸਪੁੱਤਰੀ ਮਾਸਟਰ ਭੁਪਿੰਦਰ ਸਿੰਘ,  ਦਰਦੀ ਕਲੋਨੀ ਸਮਾਣਾ ਦੀ ਵੀ ਮੌਤ ਹੋ ਗਈ। ਉਹ ਸੀਨੀਅਰ ਪੱਤਰਕਾਰ ਤੇ ਪ੍ਰੈੱਸ ਕਲੱਬ ਸਮਾਣਾ ਦੇ ਪ੍ਰਧਾਨ ਚਮਕੌਰ ਸਿੰਘ ਮੋਤੀਫਾਰਮ ਦੀ ਭਾਣਜੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੇ ਵਿਦਿਆਰਥੀ ਮਾਊਂਟਨ ਸ਼ਹਿਰ ਵਿਖੇ ਆਪਣੀ ਪੀ.ਆਰ. ਦੀ ਫਾਈਲ ਲਗਾਉਣ ਤੋਂ ਬਾਅਦ ਟੈਕਸੀ ਰਾਹੀਂ ਵਾਪਸ ਆ ਰਹੇ ਸਨ ਪਰ ਅਚਾਨਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਮੌਤ ਹੋ ਗਈ ਪਰ ਟੈਕਸੀ ਡਰਾਈਵਰ ਬਚ ਗਿਆ। ਦੱਸਿਆ ਜਾਂਦਾ ਹੈ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਦਾ ਪਿਛਲਾ ਟਾਇਰ ਫਟ ਗਿਆ।