
ਪਲੇਟਲੈੱਟਸ ਦਾਨੀ ਪਿਓ ਬਣੇ ਪੁੱਤਰ ਦੇ ਪ੍ਰੇਰਕ ਤੇ ਮਰੀਜ਼ ਦੀ ਪਲੇਟਲੈੱਟਸ ਲੋੜ ਕਰਵਾਈ ਪੂਰੀ।
ਨਵਾਂਸ਼ਹਿਰ - ਰਾਜ ਕੁਮਾਰ ਖੂਨ ਦੇ ਹਿੱਸੇ ਪਲੇਟਲੈੱਟਸ ਦੇ ਰੈਗੂਲਰ ਦਾਨੀ ਹਨ ਤੇ ਬੀ ਡੀ ਸੀ ਬਲੱਡ ਸੈਂਟਰ ਰਾਹੀਂ ਲੋੜਵੰਦਾਂ ਦੇ ਕੰਮ ਆਉਣ ਦੀ ਲਗਨ ਰੱਖਦੇ ਹਨ। ਉਹਨਾਂ ਨੇ ਇੱਕ ਮਰੀਜ਼ ਨੂੰ ਪਲੇਟਲੈੱਟਸ ਦੀ ਲੋੜ ਪੂਰੀ ਕਰਨ ਲਈ ਆਪਣੀ ਲਗਨ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਹੋਣਹਾਰ ਸਪੁੱਤਰ ਇੱਕਮਾਨ ਨੂੰ ਪ੍ਰੇਰਿਤ ਕਰਕੇ ਉਸ ਕੈਲੋਂ ਪਲੇਟਲੈੱਟਸ ਦਾਨ ਕਰਵਾਏ।
ਨਵਾਂਸ਼ਹਿਰ - ਰਾਜ ਕੁਮਾਰ ਖੂਨ ਦੇ ਹਿੱਸੇ ਪਲੇਟਲੈੱਟਸ ਦੇ ਰੈਗੂਲਰ ਦਾਨੀ ਹਨ ਤੇ ਬੀ ਡੀ ਸੀ ਬਲੱਡ ਸੈਂਟਰ ਰਾਹੀਂ ਲੋੜਵੰਦਾਂ ਦੇ ਕੰਮ ਆਉਣ ਦੀ ਲਗਨ ਰੱਖਦੇ ਹਨ। ਉਹਨਾਂ ਨੇ ਇੱਕ ਮਰੀਜ਼ ਨੂੰ ਪਲੇਟਲੈੱਟਸ ਦੀ ਲੋੜ ਪੂਰੀ ਕਰਨ ਲਈ ਆਪਣੀ ਲਗਨ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਹੋਣਹਾਰ ਸਪੁੱਤਰ ਇੱਕਮਾਨ ਨੂੰ ਪ੍ਰੇਰਿਤ ਕਰਕੇ ਉਸ ਕੈਲੋਂ ਪਲੇਟਲੈੱਟਸ ਦਾਨ ਕਰਵਾਏ। ਬੀ.ਡੀ.ਸੀ ਬਲੱਡ ਸੈਂਟਰ ਦੇ ਡਾ: ਅਜੇ ਬੱਗਾ ਨੇ ਇੱਕ ਅਣਜਾਣ ਮਰੀਜ਼ ਦੀ ਜਾਨ ਬਚਾਉਣ ਲਈ ਇੱਕ ਦਾਨੀ ਪਿਓ ਵਲੋਂ ਆਪਣੇ ਪੁੱਤਰ ਨੂੰ ਪ੍ਰੇਰਿਤ ਕਰਨ ਦੀ ਭਾਵਨਾ ਦੀ ਪ੍ਰਸੰਸਾ ਕੀਤੀ ਹੈ। ਉਹਨਾਂ ਕਿਹਾ ਹੈ ਕਿ “ਪਲੇਟਲੈਟਸ” ਨੂੰ “ਹੋਲ-ਬਲੱਡ” ਵਾਂਗ ਬਹੁਤੇ ਦਿਨਾਂ ਲਈ ਸਟੋਰ ਨਹੀਂ ਕੀਤਾ ਜਾਂਦਾ। ਪਲੇਟਲੈੱਟਸ ਮਰੀਜ਼ ਦੀ ਲੋੜ ਨੂੰ ਮੁੱਖ ਰੱਖਕੇ ਉਸੇ ਵੇਲੇ ਕਿਸੇ ਸਵੈ ਇਛੁੱਕ ਦਾਨੀ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਤੇ ਜਾਰੀ ਕੀਤੇ ਜਾਂਦੇ ਹਨ। ਇਸ ਦਾਨ ਲਈ ਸਮਾਂ ਵੀ ਕਰੀਬ ਡੇਢ ਘੰਟਾ ਲੱਗ ਜਾਂਦਾ ਹੈ। ਖੂਨ ਦਾ ਇੱਕ ਹਿੱਸਾ ਪ੍ਰਾਪਤ ਕੀਤਾ ਜਾਂਦਾ ਹੈ ਬਾਕੀ ਹਿੱਸੇ ਦਾਨੀ ਦੇ ਸਰੀਰ ਵਿੱਚ ਵਾਪਸ ਚਲੇ ਜਾਂਦੇ ਹਨ। ਡਾਕਟਰੀ ਤੌਰ ਤੇ ਪ੍ਰਵਾਨ ਦਾਨੀ ਮਹੀਨੇ ਵਿੱਚ ਵੱਧ ਤੋਂ ਵੱਧ ਚਾਰ ਵਾਰ ਹੀ ਇਹ ਦਾਨ ਕਰ ਸਕਦਾ ਹੈ। ਬੀ ਡੀ ਸੀ ਵਲੋਂ ਡਾ: ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਨੇ ਦਾਨੀ ਰਾਜ ਕੁਮਾਰ ਤੇ ਉਹਨਾਂ ਦੇ ਪੁੱਤਰ ਇੱਕਮਾਨ ਦਾ ਧੰਨਵਾਦ ਕੀਤਾ ਹੈ ਜੋ ਦੂਜਿਆਂ ਦੇ ਕੰਮ ਆਉਣ ਦੀ ਲਗਨ ਦੇ ਰੋਲ-ਮਾਡਲ ਹਨ।
