
ਭਾਰਤੀ ਡੈਫ ਕ੍ਰਿਕਟ ਟੀ-20 ਟੀਮ ਦੇ ਕਪਤਾਨ ਵਰਿੰਦਰ ਸਿੰਘ ਦਾ ਡਿਪਟੀ ਕਮਿਸ਼ਨਰ ਊਨਾ ਵੱਲੋਂ ਸਨਮਾਨ ਕੀਤਾ ਗਿਆ
ਊਨਾ, 29 ਜੁਲਾਈ - ਇੰਗਲੈਂਡ 'ਚ ਹੋਈ ਡੈਫ਼ ਕ੍ਰਿਕਟ ਟੀ-20 ਸੀਰੀਜ਼ 'ਚ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਊਨਾ ਜ਼ਿਲ੍ਹੇ ਦੇ ਅੰਬ ਦੇ ਵਾਸੀ ਵਰਿੰਦਰ ਸਿੰਘ ਨੂੰ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ 51 ਹਜ਼ਾਰ ਰੁਪਏ ਦਾ ਚੈੱਕ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੰਗਲੈਂਡ ਵਿੱਚ ਹੋਏ ਡੈਫ ਟੀ-20 ਕ੍ਰਿਕਟ ਮੁਕਾਬਲੇ ਵਿੱਚ ਭਾਰਤੀ ਟੀਮ ਨੇ 5-2 ਨਾਲ ਸੀਰੀਜ਼ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜੋ ਕਿ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।
ਊਨਾ, 29 ਜੁਲਾਈ - ਇੰਗਲੈਂਡ 'ਚ ਹੋਈ ਡੈਫ਼ ਕ੍ਰਿਕਟ ਟੀ-20 ਸੀਰੀਜ਼ 'ਚ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਊਨਾ ਜ਼ਿਲ੍ਹੇ ਦੇ ਅੰਬ ਦੇ ਵਾਸੀ ਵਰਿੰਦਰ ਸਿੰਘ ਨੂੰ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ 51 ਹਜ਼ਾਰ ਰੁਪਏ ਦਾ ਚੈੱਕ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੰਗਲੈਂਡ ਵਿੱਚ ਹੋਏ ਡੈਫ ਟੀ-20 ਕ੍ਰਿਕਟ ਮੁਕਾਬਲੇ ਵਿੱਚ ਭਾਰਤੀ ਟੀਮ ਨੇ 5-2 ਨਾਲ ਸੀਰੀਜ਼ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜੋ ਕਿ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇੰਗਲੈਂਡ ਦੇ 15 ਦਿਨਾਂ ਦੌਰੇ ਦੌਰਾਨ ਬੋਲ਼ੀ ਭਾਰਤੀ ਟੀਮ ਨੇ ਸੱਤ ਮੈਚ ਖੇਡੇ ਅਤੇ ਪੰਜ ਮੈਚ ਜਿੱਤ ਕੇ ਟੀ-20 ਸੀਰੀਜ਼ ਆਪਣੇ ਨਾਂ ਕੀਤੀ। ਉਨ੍ਹਾਂ ਕਿਹਾ ਕਿ ਵਰਿੰਦਰ ਸਿੰਘ ਅਪਾਹਜ ਵਿਅਕਤੀਆਂ ਲਈ ਪ੍ਰੇਰਨਾਦਾਇਕ ਹਨ। ਵਰਿੰਦਰ ਨੇ ਮਾੜੇ ਹਾਲਾਤਾਂ ਦੇ ਬਾਵਜੂਦ ਇਹ ਮੀਲ ਪੱਥਰ ਹਾਸਲ ਕਰਕੇ ਦੇਸ਼ ਅਤੇ ਆਪਣੇ ਖੇਤਰ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਮੌਕੇ ਵਰਿੰਦਰ ਸਿੰਘ ਦੇ ਭਰਾ ਆਸ਼ੀਸ਼ ਠਾਕੁਰ ਨੇ ਦੱਸਿਆ ਕਿ 2 ਜਮਾਤ ਤੱਕ ਪੜ੍ਹੇ ਵਰਿੰਦਰ ਸਿੰਘ ਨੂੰ ਬਚਪਨ ਤੋਂ ਹੀ ਕ੍ਰਿਕਟ ਨਾਲ ਬਹੁਤ ਲਗਾਅ ਹੈ। ਉਨ੍ਹਾਂ ਦੱਸਿਆ ਕਿ ਵਰਿੰਦਰ ਸਿੰਘ ਨੇ 15 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਅਤੇ ਇਸ ਖੇਤਰ ਵਿੱਚ ਲਗਾਤਾਰ ਮਿਹਨਤ ਕਰ ਰਿਹਾ ਹੈ। ਉਸਨੇ ਦੱਸਿਆ ਕਿ 2005 ਵਿੱਚ ਵਰਿੰਦਰ ਸਿੰਘ ਨੇ ਕ੍ਰਿਕਟ ਵਿੱਚ ਪ੍ਰਵੇਸ਼ ਕੀਤਾ ਅਤੇ ਭਾਰਤ ਦੀ ਤਰਫੋਂ ਡੈਫ ਕ੍ਰਿਕਟ ਮੁਕਾਬਲਾ ਖੇਡਣ ਲਈ ਪਾਕਿਸਤਾਨ ਗਿਆ, ਜਿੱਥੇ ਉਸਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਮੈਨ ਆਫ ਦਾ ਮੈਚ ਦਾ ਖਿਤਾਬ ਜਿੱਤਿਆ। ਵਰਿੰਦਰ ਸਿੰਘ ਇੱਕ ਆਲਰਾਊਂਡਰ ਵਜੋਂ ਭਾਰਤੀ ਡੈਫ ਟੀਮ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਵਰਿੰਦਰ ਸਿੰਘ ਅੰਤਰਰਾਸ਼ਟਰੀ ਪੱਧਰ 'ਤੇ ਅੱਠ ਦੇਸ਼ਾਂ 'ਚ ਕ੍ਰਿਕਟ ਖੇਡ ਚੁੱਕਾ ਹੈ। ਆਸ਼ੀਸ਼ ਠਾਕੁਰ ਨੇ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਤਰਰਾਸ਼ਟਰੀ ਖਿਡਾਰੀ ਵਰਿੰਦਰ ਸਿੰਘ ਦੀ ਸਖ਼ਤ ਮਿਹਨਤ ਅਤੇ ਦੇਸ਼ ਪ੍ਰਤੀ ਪਾਏ ਯੋਗਦਾਨ ਨੂੰ ਦੇਖਦੇ ਹੋਏ ਉਸ ਨੂੰ ਸਰਕਾਰੀ ਨੌਕਰੀ ਦਾ ਮੌਕਾ ਦਿੱਤਾ ਜਾਵੇ।
