ਹੁਣ ਸਕੂਲ ਆਮ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ
ਊਨਾ, 29 ਜੁਲਾਈ- ਊਨਾ ਜ਼ਿਲੇ 'ਚ ਤੇਜ਼ ਗਰਮੀ ਦੌਰਾਨ ਸਕੂਲੀ ਸਮਾਂ ਸਾਰਣੀ 'ਚ ਕੀਤੇ ਗਏ ਬਦਲਾਅ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ 30 ਜੁਲਾਈ ਤੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ (ਪ੍ਰਾਇਮਰੀ, ਸੈਕੰਡਰੀ, ਹਾਇਰ ਅਤੇ ਸੀਨੀਅਰ ਸੈਕੰਡਰੀ) ਸਕੂਲ ਹੁਣ ਆਮ ਰੁਟੀਨ ਅਨੁਸਾਰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ।

ਜ਼ਿਲ੍ਹਾ ਮੈਜਿਸਟਰੇਟ ਡਿਪਟੀ ਕਮਿਸ਼ਨਰ ਊਨਾ ਜਤਿਨ ਲਾਲ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 30 ਜੁਲਾਈ ਤੋਂ ਸਾਰੇ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3 ਵਜੇ ਬੰਦ ਹੋਣਗੇ।