
ਸਵ: ਨਿਰਮਲ ਸਿੰਘ ਯਾਦਗਾਰੀ ਖੂਨਦਾਨ ਕੈਂਪ ਵਿੱਚ ਦੂਰੋਂ-ਦੂਰੋਂ ਪੁੱਜੇ ਖੂਨਦਾਨੀ।
ਨਵਾਂਸ਼ਹਿਰ - ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਦੁੱਧਾਧਾਰੀ ਸਮਾਜ ਸੇਵੀ ਸੰਸਥਾ ਚੱਕ ਫੱਲੂ, ਯੰਗ ਫਾਰਮਰਜ਼ ਕਲੱਬ ਤੇ ਐਨ ਆਰ ਆਈ ਸ਼ੁੱਭ ਚਿੰਤਕਾਂ ਦੀ ਤਰਫੋਂ 20 ਵਾਂ ਸਾਲਾਨਾ ਸਵ: ਨਿਰਮਲ ਸਿੰਘ ਯਾਦਗਾਰੀ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦਾ ਉਦਘਾਟਨ ਮਹਿਲਾ ਆਗੂ ਮੈਡਮ ਸੁਭਾਸ਼ ਮੱਟੂ ਨੇ ਆਪਣੇ ਕਰ-ਕਮਲਾਂ ਨਾਲ੍ਹ ਕੀਤਾ।
ਨਵਾਂਸ਼ਹਿਰ - ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਦੁੱਧਾਧਾਰੀ ਸਮਾਜ ਸੇਵੀ ਸੰਸਥਾ ਚੱਕ ਫੱਲੂ, ਯੰਗ ਫਾਰਮਰਜ਼ ਕਲੱਬ ਤੇ ਐਨ ਆਰ ਆਈ ਸ਼ੁੱਭ ਚਿੰਤਕਾਂ ਦੀ ਤਰਫੋਂ 20 ਵਾਂ ਸਾਲਾਨਾ ਸਵ: ਨਿਰਮਲ ਸਿੰਘ ਯਾਦਗਾਰੀ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦਾ ਉਦਘਾਟਨ ਮਹਿਲਾ ਆਗੂ ਮੈਡਮ ਸੁਭਾਸ਼ ਮੱਟੂ ਨੇ ਆਪਣੇ ਕਰ-ਕਮਲਾਂ ਨਾਲ੍ਹ ਕੀਤਾ। ਉਹਨਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਜਦੋਂ ਡਾਕਟਰੀ ਸ਼ਰਤਾਂ ਪੂਰੀਆਂ ਕਰਨ ਉਪ੍ਰੰਤ ਜਦੋਂ ਖੂਨਦਾਨ ਕਰਦਾ ਹੈ ਤਾਂ ਉਸ ਨੂੰ ਜੋਂ ਖੁਸ਼ੀ ਤੇ ਸਕੂਨ ਪ੍ਰਾਪਤ ਹੁੰਦਾ ਹੈ ਉਸ ਨੂੰ ਤਾਂ ਖੂਨਦਾਨੀ ਹੀ ਬਿਆਨ ਕਰ ਸਕਦਾ ਹੈ । ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਕਾ: ਦਰਸ਼ਨ ਮੱਟੂ, ਰਣਜੀਤ ਸਿੰਘ ਬੰਗਾ, ਬੀ ਡੀ ਸੀ ਵਲੋਂ ਜੇ.ਐਸ.ਗਿੱਦਾ, ਡਾ: ਅਜੇ ਬੱਗਾ, ਮੈਨੇਜਰ ਮਨਮੀਤ ਸਿੰਘ, ਰਾਜੀਵ ਭਾਰਦਵਾਜ, ਪ੍ਰਿਅੰਕਾ ਸ਼ਰਮਾ, ਉਪਕਾਰ ਟਰਸੱਟ ਗੜ੍ਹਸ਼ੰਕਰ ਦੇ ਭੁਪਿੰਦਰ ਸਿੰਘ ਰਾਣਾ, ਦੁੱਧਾਧਾਰੀ ਸਮਾਜ ਸੇਵਾ ਸੰਮਤੀ ਚੱਕਫੱਲੂ ਵਲੋਂ ਡਾ: ਸੁਰੇਸ਼ ਵਿੱਜ, ਮੈਡਮ ਅੰਜੂ ਵਿੱਜ, ਆਦਰਸ਼ ਸੋਸ਼ਲ ਸਰਵਿਸ ਸੋਸਾਇਟੀ ਵਲੋਂ ਸ਼ਤੀਸ਼ ਕੁਮਾਰ, ਰਵੀ ਰੱਲ੍ਹ, ਹਰਦੇਵ ਰਾਏ, ਅਮਰੀਕ ਸਿੰਘ ,ਜੀਤ ਰਾਮਗੜ੍ਹੀਆ, ਅਨੇਕਾਂ ਸਵੈ ਇਛੁੱਕ ਖੂਨਦਾਨੀ ਅਤੇ ਬੀ ਡੀ ਸੀ ਸਟਾਫ ਹਾਜ਼ਰ ਸੀ।
