ਸਵਰਗੀ ਰਣਬੀਰ ਢਿੱਲੋਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਐਸ ਏ ਐਸ ਨਗਰ, 27 ਜੁਲਾਈ - ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਬੀਤੇ ਦਿਨੀਂ ਸਵਰਗ ਸਿਧਾਰ ਗਏ ਮੁਲਾਜ਼ਮ ਲਹਿਰਾਂ ਦੇ ਭੀਸ਼ਮ ਪਿਤਾਮਾ ਰਣਬੀਰ ਸਿੰਘ ਢਿੱਲੋਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮੁਲਾਜ਼ਮ ਆਗੂ ਦਰਸ਼ਨ ਸਿੰਘ ਪਤਲੀ ਵੀ ਹਾਜ਼ਰ ਸਨ।

ਐਸ ਏ ਐਸ ਨਗਰ, 27 ਜੁਲਾਈ - ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ 
ਬੀਤੇ ਦਿਨੀਂ ਸਵਰਗ ਸਿਧਾਰ ਗਏ ਮੁਲਾਜ਼ਮ ਲਹਿਰਾਂ ਦੇ ਭੀਸ਼ਮ ਪਿਤਾਮਾ ਰਣਬੀਰ ਸਿੰਘ ਢਿੱਲੋਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮੁਲਾਜ਼ਮ ਆਗੂ ਦਰਸ਼ਨ ਸਿੰਘ ਪਤਲੀ ਵੀ ਹਾਜ਼ਰ ਸਨ।
ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਸ਼੍ਰੀ ਭਗਵੰਤ ਸਿੰਘ ਬੇਦੀ ਨੇ ਸ੍ਰੀ ਰਣਬੀਰ ਸਿੰਘ ਢਿੱਲੋਂ ਦੇ ਅਚਾਨਕ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਸ਼੍ਰੀ ਢਿੱਲੋਂ ਨੇ ਆਪਣੀ ਪੂਰੀ ਜਿੰਦਗੀ ਮੁਲਾਜਮਾਂ ਹਿੱਤਾਂ ਲਈ ਸੰਘਰਸ਼ ਦੇ ਲੇਖੇ ਲਗਾ ਦਿੱਤੀ ਅਤੇ ਸੇਵਾਮੁਕਤੀ ਤੋਂ ਬਾਅਦ ਵੀ ਉਹ ਮੁਲਾਜਮ ਹਿੱਤਾਂ ਲਈ ਸੰਘਰਸ਼ ਸ਼ੀਲ ਰਹੇ।
ਇਸ ਦੌਰਾਨ ਮੁਲਾਜ਼ਮ ਆਗੂ ਬੀਬੀ ਸਤਵੰਤ ਕੌਰ ਜੌਹਲ, ਬਚਿੱਤਰ ਸਿੰਘ, ਖੁਸ਼ਵਿੰਦਰ ਕਪਿਲਾ, ਅਪਨਿੰਦਰ ਸਿੰਘ ਘੜੂੰਆਂ, ਹਰਮਿੰਦਰ ਸਿੰਘ ਬਰਾੜ ਆਦਿ ਨੇ ਵੀ ਸਵਰਗੀ ਢਿੱਲੋਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਮੁਲਾਜ਼ਮ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਿਆ ਹੈ।