ਵੈਟਨਰੀ ਯੂਨੀਵਰਸਿਟੀ ਦੇ ਕੁਝ ਡਿਗਰੀ ਪ੍ਰੋਗਰਾਮਾਂ ਦੀ ਭਾਰਤੀ ਖੇਤੀ ਖੋਜ ਪਰਿਸ਼ਦ (ਆਈ ਸੀ ਏ ਆਰ) ਮਾਨਤਾ ਬਾਰੇ ਕੁਝ ਸਮਾਚਾਰ ਪੱਤਰਾਂ ਵਿਚ ਛਪੀ ਖ਼ਬਰ ਬਾਰੇ ਸਹੀ ਤੱਥ
ਲੁਧਿਆਣਾ 27 ਜੁਲਾਈ 2024:- ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਨੂੰ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ‘ਏ ਗ੍ਰੇਡ’ ਨਾਲ ਮਾਨਤਾ ਪ੍ਰਾਪਤ ਹੈ ਜਿਸ ਵਿਚ ਇਸ ਦੇ ਸਾਰੇ ਅੰਡਰ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਸ਼ਾਮਿਲ ਹਨ। ਖ਼ਬਰਾਂ ਵਿਚ ਇਹ ਰਿਪੋਰਟ ਕੀਤਾ ਗਿਆ ਸੀ ਕਿ ਬਾਇਓਤਕਨਾਲੋਜੀ ਵਿਚ ਬੀ. ਟੈਕ ਡਿਗਰੀ ਨੂੰ ਮਾਨਤਾ ਨਹੀਂ ਦਿੱਤੀ ਗਈ। ਇਸ ਤਰ੍ਹਾਂ ਨਾ ਸਿਰਫ ਡਿਗਰੀ ਬਾਰੇ ਸਗੋਂ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੀ ਹੋਂਦ ਬਾਰੇ ਵੀ ਭਰਮ ਵਧਾ ਦਿੱਤੇ ਗਏ। ਅਜਿਹੀ ਭਰਮ ਪਾਊ ਰਿਪੋਰਟਿੰਗ ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਵੀ ਸੰਕਟ ਵਿਚ ਪਾ ਦਿੱਤਾ ਗਿਆ। ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ ਕਾਲਜ ਨੂੰ ਬੀ.ਟੈਕ ਬਾਇਓਤਕਨਾਲੋਜੀ ਡਿਗਰੀ ਪ੍ਰਦਾਨ ਕਰਨ ਲਈ ਆਈ ਸੀ ਏ ਆਰ ਤੋਂ ਮਾਨਤਾ ਪ੍ਰਾਪਤ ਹੈ।

ਆਈ ਸੀ ਏ ਆਰ ਵੱਲੋਂ ਐਮ.ਐਸ.ਸੀ ਡਿਗਰੀ ਤੇ ਕੁਝ ਕਿੰਤੂ ਪਾਏ ਗਏ ਹਨ ਕਿ ਯੂਨੀਵਰਸਿਟੀ ਐਨੀਮਲ ਬਾਇਓਤਕਨਾਲੋਜੀ ਵਿਚ ਡਿਗਰੀ ਪ੍ਰਦਾਨ ਕਰਦੀ ਹੈ ਜਦਕਿ ਆਈ ਸੀ ਏ ਆਰ ਖੇਤੀਬਾੜੀ ਬਾਇਓਤਕਨਾਲੋਜੀ ਵਿਚ ਡਿਗਰੀ ’ਤੇ ਜੋਰ ਦਿੰਦਾ ਹੈ। ਐਨੀਮਲ ਬਾਇਓਤਕਨਾਲੋਜੀ ਅਤੇ ਐਗਰੀਕਲਚਰ ਬਾਇਓਤਕਨਾਲੋਜੀ ਦੋ ਵੱਖ-ਵੱਖ ਧਾਰਾਵਾਂ ਹਨ ਇਕ ਜਾਨਵਰਾਂ ਨਾਲ ਅਤੇ ਦੂਸਰੀ ਖੇਤੀਬਾੜੀ ਨਾਲ ਸੰਬੰਧਿਤ ਹੈ। ਯੂਨੀਵਰਸਿਟੀ ਦਾ ਮੁੱਖ ਉਦੇਸ਼ ਪਸ਼ੂਧਨ, ਡੇਅਰੀ ਅਤੇ ਮੱਛੀ ਪਾਲਣ ਖੇਤਰਾਂ ਦੇ ਵਿਕਾਸ ਲਈ ਹੈ। ਐਨੀਮਲ ਬਾਇਓਤਕਨਾਲੋਜੀ ਮਾਹਿਰ, ਪਸ਼ੂ ਸਿਹਤ, ਜਾਂਚ ਅਤੇ ਨਿਰੀਖਣ, ਟੀਕੇ ਬਨਾਉਣ, ਜੀਨੋਮਿਕਸ, ਮੈਟਾਬੋਲੋਮਿਕਸ, ਮੌਲੀਕਿਊਲਰ ਬਾਇਓਲੋਜੀ, ਆਈ ਵੀ ਐਫ ਅਤੇ ਭਰੂਣ ਤਬਾਦਲਾ ਵਰਗੇ ਖੇਤਰਾਂ ਵਿਚ ਕੰਮ ਕਰਦੇ ਹਨ। ਯੂਨੀਵਰਸਿਟੀ ਪਸ਼ੂ ਵਿਗਿਆਨ ਦੇ ਇਸ ਮਹੱਤਵਪੂਰਨ ਹਿੱਸੇ ਨੂੰ ਨਹੀਂ ਛੱਡ ਸਕਦੀ। ਆਈ ਸੀ ਏ ਆਰ ਵੱਲੋਂ ਚੁੱਕੇ ਗਏ ਸਵਾਲ ਗੈਰ-ਵਾਜਿਬ ਅਤੇ ਹੈਰਾਨੀਜਨਕ ਹਨ ਕਿਉਂਕਿ ਆਈ ਸੀ ਏ ਆਰ ਦੀਆਂ ਹੀ ਦੋ ਸੰਸਥਾਵਾਂ ਆਈ ਵੀ ਆਰ ਆਈ ਅਤੇ ਐਨ ਡੀ ਆਰ ਆਈ, ਕਰਨਾਲ ਐਨੀਮਲ ਬਾਇਓਤਕਨਾਲੋਜੀ ਵਿਚ ਡਿਗਰੀਆਂ ਪ੍ਰਦਾਨ ਕਰ ਰਹੇ ਹਨ। ਆਈ ਸੀ ਏ ਆਰ ਵੱਲੋਂ ਸਾਡੀ ਯੂਨੀਵਰਸਿਟੀ ਵਿਖੇ ਐਨੀਮਲ ਬਾਇਓਤਨਾਲੋਜੀ ਡਿਗਰੀ ਨੂੰ ਮਾਨਤਾ ਨਾ ਦੇਣਾ ਇਕ ਪ੍ਰਸ਼ਨ ਚਿੰਨ੍ਹ ਖੜਾ ਕਰਦਾ ਹੈ। ਇਸ ਤੋਂ ਇਲਾਵਾ ਆਈ ਸੀ ਏ ਆਰ ਵੱਲੋਂ ਬੀ.ਐਸ.ਸੀ ਐਗਰੀਕਲਚਰ ਨੂੰ ਮੁੱਢਲੀ ਯੋਗਤਾ ਵਜੋਂ ਜੋੜਨ ’ਤੇ ਵੀ ਜੋਰ ਦਿੱਤਾ ਹੈ ਜੋ ਕਿ ਢੁੱਕਵਾਂ ਨਹੀਂ ਹੈ ਕਿਉਂਕਿ ਖੇਤੀਬਾੜੀ ਯੂਨੀਵਰਸਿਟੀਆਂ ਪਹਿਲਾਂ ਹੀ ਖੇਤੀਬਾੜੀ ਬਾਇਓਤਕਨਾਲੋਜੀ ਵਿਚ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ।
ਇਹ ਵੀ ਲਿਖਿਆ ਗਿਆ ਸੀ ਕਿ ਵੈਟਨਰੀ ਬਾਇਓਤਕਨਾਲੋਜੀ ਵਿਚ ਪੀਐਚ.ਡੀ ਨੂੰ ਮਾਨਤਾ ਨਹੀਂ ਦਿੱਤੀ ਗਈ ਕਿਉਂਕਿ ਇਸ ਪ੍ਰੋਗਰਾਮ ਵਿਚ ਕੋਈ ਪਾਸ-ਆਊਟ ਵਿਦਿਆਰਥੀ ਨਹੀਂ ਸੀ। ਸੱਚਾਈ ਇਹ ਹੈ ਕਿ ਇਕ ਵਿਦਿਆਰਥੀ ਨੇ ਹਾਲ ਹੀ ਵਿਚ ਇਸ ਪ੍ਰੋਗਰਾਮ ਤੋਂ ਆਪਣੀ ਡਿਗਰੀ ਪੂਰੀ ਕੀਤੀ ਹੈ ਅਤੇ ਅਮਰੀਕਾ ਦੀ ਇਕ ਵੱਕਾਰੀ ਯੂਨੀਵਰਸਿਟੀ ਵਿਚ ਚੁਣਿਆ ਗਿਆ ਹੈ। ਇਹ ਸਾਰੇ ਤੱਥ ਯੂਨੀਵਰਸਿਟੀ ਵੱਲੋ ਪੇਸ਼ ਕੀਤੀ ਗਈ ਰਿਪੋਰਟ ਵਿਚ ਪੂਰਨ ਤੌਰ ’ਤੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਕਿ ਆਈ ਸੀ ਏ ਆਰ ਵੱਲੋਂ ਨਜ਼ਰਅੰਦਾਜ ਕੀਤਾ ਗਿਆ ਹੈ।
ਡੇਅਰੀ ਇੰਜਨੀਅਰਿੰਗ ਅਤੇ ਵੈਟਨਰੀ ਫ਼ਿਜ਼ੀਓਲੋਜੀ ਦੇ ਪੀਐਚ.ਡੀ ਪ੍ਰੋਗਰਾਮਾਂ ਲਈ ਕਿਹਾ ਗਿਆ ਹੈ ਕਿ ਵਿਭਾਗਾਂ ਦੀ ਫੈਕਲਟੀ, ਪ੍ਰਯੋਗਸ਼ਾਲਾ ਅਤੇ ਬੁਨਿਆਦੀ ਢਾਂਚੇ ਦੇ ਸੰਬੰਧ ਵਿਚ ਮਜ਼ਬੂਤੀ ਦੇ ਬਾਵਜੂਦ ਮੋਜੂਦਾ ਸਮੇਂ ਵਿਚ ਕੋਈ ਵਿਦਿਆਰਥੀ ਨਹੀਂ ਸੀ। ਇਹ ਵੀ ਆਈ ਸੀ ਏ ਆਰ ਟੀਮ ਦਾ ਇਕ ਸੰਦੇਹਯੋਗ ਫੈਸਲਾ ਹੈ ਅਤੇ ਇਸ ਨੂੰ ਢੁੱਕਵੇਂ ਪੱਧਰ ’ਤੇ ਚੁਣੌਤੀ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਐਮ.ਐਸ.ਸੀ ਅਰਥਸ਼ਾਸਤਰ ਡਿਗਰੀ ਦੇ ਪ੍ਰੋਗਰਾਮ ਨੂੰ ਮਾਨਤਾ ਨਹੀਂ ਦਿੱਤੀ ਗਈ ਕਿਉਂਕਿ ਇਸ ਵਿਚ ਖੇਤੀਬਾੜੀ ਦਾ ਹਿੱਸਾ ਨਹੀਂ ਹੈ ਜੋ ਕਿ ਇਕ ਵਾਰ ਫਿਰ ਆਈ ਸੀ ਏ ਆਰ ਦੀ ਗੈਰ-ਵਾਜਿਬ ਸੋਚ ਨੂੰ ਦਰਸਾਉਂਦਾ ਹੈ। ਵਿਦਿਆਰਥੀਆਂ ਦੇ ਭਵਿੱਖ ਅਤੇ ਭਰਮ ਨੂੰ ਸਪੱਸ਼ਟ ਕਰਨ ਲਈ ਪ੍ਰੈਸ ਮੀਡੀਆ ਨਾਲ ਸੂਚਨਾ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਭੁਲੇਖੇ ਸਪੱਸ਼ਟ ਹੋ ਸਕਣ ਅਤੇ ਸਹੀ ਤੱਥ ਸਾਹਮਣੇ ਆਉਣ।