ਜਲੰਧਰ ਡੇਅਰੀ ਕੰਪਲੈਕਸ ਵੱਲ ਵੀ ਪ੍ਰਸ਼ਾਸਨ ਦੇਵੇ ਧਿਆਨ

ਜਲੰਧਰ - ਡੇਅਰੀ ਕੰਪਲੈਕਸ ਜਲੰਧਰ, ਜੋ ਕਿ ਜਮਸ਼ੇਰ ਖ਼ਾਸ ਦੇ ਐਨ ਨਜ਼ਦੀਕ ਸਥਿਤ ਹੈ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੋਣ ਤੋਂ ਸਥਾਨਕ ਲੋਕ ਪਰੇਸ਼ਾਨ ਹਨ | ਡੇਅਰੀ ਕੰਪਲੈਕਸ ਵਿੱਚੋਂ ਲੰਘਦੀ ਮੁੱਖ ਸੜਕ ਉੱਤੇ ਆਵਾਰਾ ਪਸ਼ੂਆਂ ਦੀ ਭਰਮਾਰ ਬਹੁਤੀ ਵਾਰੀ ਭਿਆਨਕ ਹਾਦਸਿਆਂ ਦਾ ਕਾਰਨ ਬਣਦੀ ਹੈ | ਇਲਾਕਾਂ ਵਾਸੀਆਂ ਵੱਲੋਂ ਦੱਸਣ ਮੁਤਾਬਕ ਡੇਅਰੀਆਂ ਵਿੱਚੋਂ ਕੰਡਮ ਅਤੇ ਬੀਮਾਰ ਪਸ਼ੂਆਂ ਨੂੰ ਡੇਅਰੀ ਮਾਲਿਕ ਬਾਹਰ ਛੱਡ ਦਿੰਦੇ ਹਨ, ਜੋ ਕਿ ਸੜਕਾਂ ਉੱਤੇ ਬੈਠੇ ਜਾਂ ਘੁੰਮਦੇ ਰਹਿੰਦੇ ਨੇ |

ਜਲੰਧਰ - ਡੇਅਰੀ ਕੰਪਲੈਕਸ ਜਲੰਧਰ, ਜੋ ਕਿ ਜਮਸ਼ੇਰ ਖ਼ਾਸ ਦੇ ਐਨ ਨਜ਼ਦੀਕ ਸਥਿਤ ਹੈ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੋਣ ਤੋਂ ਸਥਾਨਕ ਲੋਕ ਪਰੇਸ਼ਾਨ ਹਨ | ਡੇਅਰੀ ਕੰਪਲੈਕਸ ਵਿੱਚੋਂ ਲੰਘਦੀ ਮੁੱਖ ਸੜਕ ਉੱਤੇ ਆਵਾਰਾ ਪਸ਼ੂਆਂ ਦੀ ਭਰਮਾਰ ਬਹੁਤੀ ਵਾਰੀ ਭਿਆਨਕ ਹਾਦਸਿਆਂ ਦਾ ਕਾਰਨ ਬਣਦੀ ਹੈ |  ਇਲਾਕਾਂ ਵਾਸੀਆਂ ਵੱਲੋਂ ਦੱਸਣ ਮੁਤਾਬਕ ਡੇਅਰੀਆਂ ਵਿੱਚੋਂ ਕੰਡਮ ਅਤੇ ਬੀਮਾਰ ਪਸ਼ੂਆਂ ਨੂੰ ਡੇਅਰੀ ਮਾਲਿਕ ਬਾਹਰ ਛੱਡ ਦਿੰਦੇ ਹਨ,  ਜੋ ਕਿ ਸੜਕਾਂ ਉੱਤੇ ਬੈਠੇ ਜਾਂ ਘੁੰਮਦੇ ਰਹਿੰਦੇ ਨੇ | ਕਈ ਵਾਰੀ ਆਉਂਦੇ ਜਾਂਦੇ ਵਾਹਨਾਂ ਨਾਲ ਵੀ ਟਕਰਾਉਂਦੇ ਨੇ , ਜਿਸਦੇ ਕਾਰਨ ਬਹੁਤ ਸਾਰੇ ਹਾਦਸੇ ਵੀ ਅਕਸਰ ਹੀ ਹੁੰਦੇ ਰਹਿੰਦੇ ਨੇ | ਇਹੋ ਪਸ਼ੂ ਨੇੜਲੇ ਪਿੰਡਾਂ ਦੀਆਂ ਵਾਹੀ ਯੋਗ ਜ਼ਮੀਨਾਂ ਵਿੱਚ ਵੀ ਵੜਦੇ ਨੇ ਤੇ ਫ਼ਸਲਾਂ ਦਾ ਨੁਕਸਾਨ ਕਰਦੇ ਨੇ | ਪਰੇਸ਼ਾਨੀ ਹੋਰ ਵੱਧ ਜਾਂਦੀ ਹੈ ਜਦੋਂ ਇਹ ਪਸ਼ੂ ਕਿਤੇ ਵੀ ਦਮ ਤੋੜ ਜਾਂਦੇ ਨੇ | ਇਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਕਿਉਂਕਿ ਡੇਅਰੀ ਮਾਲਿਕ ਤਾਂ ਪਹਿਲਾਂ ਹੀ ਪੱਲਾ ਝਾੜ ਚੁੱਕੇ ਹੁੰਦੇ ਨੇ | ਤੇ ਇਹਨਾਂ ਦੇ ਮਰਨ ਤੋਂ ਬਾਅਦ ਵਾਲੀ ਬਦਬੂ ਲੋਕਾਂ ਦਾ ਜੀਵਨ ਦੂਭਰ ਕਰਦੀ ਹੈ ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇਂਦੀ ਹੈ | ਡੇਅਰੀ ਕਾਮਿਆਂ ਵੱਲੋਂ ਕਈ ਵਾਰੀ ਮ੍ਰਿਤਕ ਡੰਗਰਾਂ ਨੂੰ ਨੇੜੇ ਵਗਦੇ ਗੰਦੇ ਨਾਲ਼ੇ ਵਿੱਚ ਰੋਹੜ ਦਿੱਤਾ ਜਾਂਦਾ ਹੈ,  ਜੋ ਵਾਤਾਵਰਨ ਦੇ ਨਾਲ-ਨਾਲ ਪਾਣੀ ਦੇ ਪ੍ਰਦੂਸ਼ਣ ਦੀ ਵੀ ਮੁੱਖ ਵਜਹ ਬਣਦੇ ਨੇ | ਪ੍ਰਸ਼ਾਸਨ ਨੂੰ ਮੰਗ ਕਰਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ 'ਤੇ ਡੇਅਰੀ ਕੰਪਲੈਕਸ ਦੀ ਸਫ਼ਾਈ ਅਤੇ ਹੋਰ ਜ਼ਰੂਰੀ ਗੱਲਾਂ ਉੱਤੇ ਨਿਗ਼ਰਾਨੀ ਰੱਖਣ ਤਾਂ ਜੋ ਗੰਦਗੀ ਕਾਰਨ ਹੋ ਰਹੀਆਂ ਪਰੇਸ਼ਾਨੀਆਂ ਤੋਂ ਇਲਾਕਾ ਵਾਸੀਆਂ ਨੂੰ ਰਾਹਤ ਮਿਲੇ ਤੇ ਆਵਾਰਾ ਪਸ਼ੂਆਂ ਲਈ ਕੋਈ ਯੋਗ ਨੀਤੀ ਬਣਾ ਕੇ ਠੋਸ ਕਾਰਵਾਈ ਅਧੀਨ ਡੇਅਰੀ ਮਾਲਕਾਂ ਨੂੰ ਸੁਚੇਤ ਵੀ ਕੀਤਾ ਜਾਵੇ ਅਤੇ ਕਿਸੇ ਨਿਯਮ ਤਹਿਤ ਇਸ ਨੂੰ ਨਕੇਲ ਵੀ ਪਾਈ ਜਾਵੇ |