ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦੇ ਸੰਗੀਤਮਈ ਅੰਮ੍ਰਿਤ ਦੀ ਵਰਖਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ

ਮੋਹਾਲੀ, 24 ਜੁਲਾਈ - ਸੇਲਵੀ ਹਸਪਤਾਲ ਮੋਹਾਲੀ ਦੇ ਫੇਜ਼-9 ਸਥਿਤ ਸ਼੍ਰੀ ਸ਼ਿਵ ਮੰਦਰ ਵਿਖੇ 20 ਜੁਲਾਈ ਤੋਂ 26 ਜੁਲਾਈ ਤੱਕ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦੀ ਸੰਗੀਤਮਈ ਅੰਮ੍ਰਿਤ ਦੀ ਵਰਖਾ ਕਰਵਾਈ ਜਾ ਰਹੀ ਹੈ। ਜਿਸ ਦੇ ਪੰਜਵੇਂ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਸਰੂਪ ਦੇ ਦਰਸ਼ਨਾਂ ਲਈ ਸ਼ਰਧਾਲੂ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਸ਼ਰਧਾਲੂ ਦੇਰ ਸ਼ਾਮ ਤੱਕ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਭਜਨਾਂ 'ਤੇ ਨੱਚਦੇ ਨਜ਼ਰ ਆਏ।

ਮੋਹਾਲੀ, 24 ਜੁਲਾਈ - ਸੇਲਵੀ ਹਸਪਤਾਲ ਮੋਹਾਲੀ ਦੇ ਫੇਜ਼-9 ਸਥਿਤ ਸ਼੍ਰੀ ਸ਼ਿਵ ਮੰਦਰ ਵਿਖੇ 20 ਜੁਲਾਈ ਤੋਂ 26 ਜੁਲਾਈ ਤੱਕ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦੀ ਸੰਗੀਤਮਈ ਅੰਮ੍ਰਿਤ ਦੀ ਵਰਖਾ ਕਰਵਾਈ ਜਾ ਰਹੀ ਹੈ। ਜਿਸ ਦੇ ਪੰਜਵੇਂ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਸਰੂਪ ਦੇ ਦਰਸ਼ਨਾਂ ਲਈ ਸ਼ਰਧਾਲੂ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਸ਼ਰਧਾਲੂ ਦੇਰ ਸ਼ਾਮ ਤੱਕ  ਸ਼੍ਰੀ ਕ੍ਰਿਸ਼ਨ ਜੀ ਦੇ  ਜੀਵਨ ਨਾਲ ਸਬੰਧਤ ਵੱਖ-ਵੱਖ ਭਜਨਾਂ 'ਤੇ ਨੱਚਦੇ ਨਜ਼ਰ ਆਏ।  ਇਸ ਮੌਕੇ ਹਰਸ਼ਿੰਦਰ ਸ਼ਰਮਾ, ਹਰੀਸ਼ ਗੋਇਲ, ਹਰੀਸ਼ ਗੋਇਲ, ਭਾਜਪਾ ਮੰਡਲ ਪ੍ਰਧਾਨ ਮਦਨ ਗੋਇਲ, ਸੰਜੀਵ ਜੋਸ਼ੀ, ਰਾਖੀ ਪਾਠਕ, ਰਮਨ ਸ਼ੈਲੀ, ਮੰਡਲ ਪ੍ਰਧਾਨ ਮੀਨਾ ਧੀਰ, ਭਾਜਪਾ ਯੁਵਾ ਮੋਰਚਾ ਮੁਹਾਲੀ ਦੇ ਪ੍ਰਧਾਨ ਤਾਹਿਲ  ਸ਼ਰਮਾ, ਅਭਿਸ਼ੇਕ ਠਾਕੁਰ ਜਨਰਲ ਸਕੱਤਰ ' ਕਰਨ ਸ਼ਰਮਾ  ਦੇ ਰੂਪ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਹਨਾਂ   ਤੋਂ ਇਲਾਵਾ  ਫੇਸ 9 ਸ਼ਿਵ ਮੰਦਿਰ ਦੇ ਮੌਜੂਦਾ ਚੇਅਰਮੈਨ ਰਮੇਸ਼ ਵਰਮਾ, ਪ੍ਰਧਾਨ ਸੰਜੀਵ ਕੁਮਾਰ, ਜਨਰਲ ਸਕੱਤਰ ਅਰਵਿੰਦ ਠਾਕੁਰ ਅਤੇ ਖਜ਼ਾਨਚੀ ਰਮਨ ਸ਼ਰਮਾ ਅਤੇ ਮਹਿਲਾ ਸੰਕੀਰਤਨ ਮੰਡਲ ਦੀ ਸਮੁੱਚੀ ਟੀਮ ਸਮੇਤ  ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। . ਇਸ ਦੌਰਾਨ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਪ੍ਰੋਗਰਾਮ ਲਈ ਆਈਆਂ ਪਤਵੰਤਿਆਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਪਤਵੰਤਿਆਂ ਨੇ ਮੱਥਾ ਟੇਕਿਆ ਅਤੇ ਕਥਾ ਵਿਆਸ ਤੋਂ ਅਸ਼ੀਰਵਾਦ ਲਿਆ।
ਮੰਦਰ ਕਮੇਟੀ ਦੇ ਮੌਜੂਦਾ ਚੇਅਰਮੈਨ ਰਮੇਸ਼ ਵਰਮਾ ਨੇ ਆਪਣੀ ਟੀਮ ਨਾਲ ਦੱਸਿਆ ਕਿ ਮੰਦਰ ਵਿੱਚ ਹਰ ਰੋਜ਼ ਸ਼ਾਮ 4 ਤੋਂ 7 ਵਜੇ ਤੱਕ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦੀ ਸੰਗੀਤਮਈ ਅੰਮ੍ਰਿਤ ਦੀ ਵਰਖਾ ਕਰਵਾਈ ਜਾ ਰਹੀ ਹੈ, ਜਿਸ ਵਿੱਚ ਹਰ ਰੋਜ਼ ਸ਼ਰਧਾਲੂਆਂ ਦੀ ਭਾਰੀ ਭੀੜ ਜੁੜ ਰਹੀ ਹੈ। ਸ਼ਰਧਾਲੂ ਸ੍ਰੀਮਦ ਭਾਗਵਤ ਕਥਾ ਪੁਰਾਣ ਨੂੰ ਸ਼ਰਧਾ ਨਾਲ ਸੁਣ ਰਹੇ ਹਨ। ਰਮੇਸ਼ ਵਰਮਾ ਨੇ ਕਿਹਾ ਕਿ  ਕਥਾ ਦੀ ਸਮਾਪਤੀ ਤੋਂ ਪਹਿਲਾਂ ਰੋਜ਼ਾਨਾ ਮਹਾਂ ਆਰਤੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਸ਼ਰਧਾਲੂਆਂ ਲਈ ਪ੍ਰਸ਼ਾਦ ਵੰਡ ਅਤੇ ਅਤੁਟ ਭੰਡਾਰਾ ਕਰਵਾਇਆ ਜਾ ਰਿਹਾ ਹੈ।