
ਸਰਕਾਰੀ ਕੰਨਿਆ ਸਕੂਲ ਦੀ ਸ਼ੀਨਮ ਦੀ ਰਚਨਾ ਪੁਸਤਕ ਵਿੱਚ ਸ਼ਾਮਿਲ ਹੋਣ ਮੌਕੇ ਸਨਮਾਨ
ਮਾਹਿਲਪੁਰ - ਸਰਕਾਰੀ ਕੰਨਿਆ ਸਕੰਡਰੀ ਸਕੂਲ ਮਾਹਿਲਪੁਰ ਦੀ ਪਲੱਸ ਟੂ ਦੀ ਵਿਦਿਆਰਥਣ ਸ਼ੀਨਮ ਦੀ ਰਚਨਾ 'ਨਵੀਆਂ ਕਲਮਾਂ ਨਵੀਂ ਉਡਾਨ' ਪੁਸਤਕ ਵਿੱਚ ਪ੍ਰਕਾਸ਼ਿਤ ਹੋਣ ਮੌਕੇ ਉਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਉਚੇਚੇ ਤੌਰ ਤੇ ਹਾਜ਼ਰ ਹੋਏ l ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰੀ ਕੰਨਿਆ ਸਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਪ੍ਰਿੰ. ਸਤਿੰਦਰਦੀਪ ਕੌਰ ਢਿੱਲੋਂ ਦੀ ਅਗਵਾਈ ਹੇਠ ਸਾਹਿਤ, ਕਲਾ, ਸੱਭਿਆਚਾਰ, ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਮੱਲਾਂ ਮਾਰ ਰਹੀਆਂ ਹਨ।
ਮਾਹਿਲਪੁਰ - ਸਰਕਾਰੀ ਕੰਨਿਆ ਸਕੰਡਰੀ ਸਕੂਲ ਮਾਹਿਲਪੁਰ ਦੀ ਪਲੱਸ ਟੂ ਦੀ ਵਿਦਿਆਰਥਣ ਸ਼ੀਨਮ ਦੀ ਰਚਨਾ 'ਨਵੀਆਂ ਕਲਮਾਂ ਨਵੀਂ ਉਡਾਨ' ਪੁਸਤਕ ਵਿੱਚ ਪ੍ਰਕਾਸ਼ਿਤ ਹੋਣ ਮੌਕੇ ਉਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਉਚੇਚੇ ਤੌਰ ਤੇ ਹਾਜ਼ਰ ਹੋਏ l ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰੀ ਕੰਨਿਆ ਸਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਪ੍ਰਿੰ. ਸਤਿੰਦਰਦੀਪ ਕੌਰ ਢਿੱਲੋਂ ਦੀ ਅਗਵਾਈ ਹੇਠ ਸਾਹਿਤ, ਕਲਾ, ਸੱਭਿਆਚਾਰ, ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਮੱਲਾਂ ਮਾਰ ਰਹੀਆਂ ਹਨ। ਸਕੂਲ ਦਾ ਸਾਰਾ ਸਟਾਫ ਬੱਚੀਆਂ ਨੂੰ ਉੱਚੀਆਂ ਮੰਜ਼ਲਾਂ ਵੱਲ ਤੋਰਨ ਲਈ ਹਰ ਪਲ ਤਤਪਰ ਰਹਿੰਦਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਵਿਸ਼ਵ ਪੱਧਰੀ ਚਲਾਈ ਗਈ ਮੁਹਿੰਮ ਨਵੀਆਂ ਕਲਮਾਂ ਨਵੀਂ ਉਡਾਨ ਤਹਿਤ ਵਿਦਿਆਰਥਣ ਸ਼ੀਨਮ ਦੀ ਕਵਿਤਾ ਪੁਸਤਕ ਵਿੱਚ ਸ਼ਾਮਿਲ ਹੋਣਾ ਸਕੂਲ ਦੀ ਵੱਡੀ ਪ੍ਰਾਪਤੀ ਹੈ। ਜਿਸ ਵਾਸਤੇ ਉਹਨਾਂ ਕਲਾਸ ਇੰਚਾਰਜ ਲੈਕਚਰਾਰ ਗੁਰਪਾਲ ਸਿੰਘ ਸਹੋਤਾ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ l ਨਵੀਆਂ ਕਲਮਾਂ ਨਵੀਂ ਉਡਾਨ ਦੇ ਸੰਪਾਦਕ ਪ੍ਰਦੀਪ ਸਿੰਘ ਮੌਜੀ ਅਤੇ ਸਟੇਟ ਅਵਾਰਡੀ ਨਿਤਿਨ ਸੁਮਨ ਨੇ ਕਿਹਾ ਕਿ ਇਸੇ ਸਕੂਲ ਦੀ ਇੱਕ ਹੋਰ ਵਿਦਿਆਰਥਣ ਉਪਾਸਨਾ ਦੀ ਰਚਨਾ ਅਗਲੀ ਪੁਸਤਕ ਵਿੱਚ ਸ਼ਾਮਿਲ ਕੀਤੀ ਗਈ ਹੈ। ਇਸ ਤਰ੍ਹਾਂ ਇਸ ਸਕੂਲ ਦੀਆਂ ਵਿਦਿਆਰਥਣਾਂ ਸਾਹਿਤ ਜਗਤ ਵਿੱਚ ਵੀ ਮਸ਼ਹੂਰੀਆਂ ਖੱਟਣ ਲੱਗ ਪਈਆਂ ਹਨ। ਪੰਜਾਬ ਭਵਨ ਕਨੇਡਾ ਵੱਲੋਂ ਸ਼ੀਨਮ ਨੂੰ ਮੈਡਲ, ਸਰਟੀਫਿਕੇਟ ਅਤੇ ਪੁਸਤਕ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ੀਨਮ ਨੇ ਜਿੱਥੇ ਆਪਣੇ ਸਕੂਲ ਅਧਿਆਪਕਾਂ ਅਤੇ ਸਕੂਲ ਮੁਖੀ ਦੀ ਪ੍ਰਸੰਸਾ ਕੀਤੀ ਉੱਥੇ ਉਹਨਾਂ ਕਿਹਾ ਕਿ ਉਸ ਨੇ ਨਿੱਕੀਆਂ ਕਰੂੰਬਲਾਂ ਵੱਲੋਂ ਚਲਾਈ ਜਾ ਰਹੀ ਸਾਹਿਤ ਸਿਰਜਣਾ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਬਹੁਤ ਕੁਝ ਸਿੱਖਿਆ ਹੈ। ਜਿਸ ਵਾਸਤੇ ਉਹ ਕਰੂੰਬਲਾਂ ਪਰਿਵਾਰ ਦੀ ਵਿਸ਼ੇਸ਼ ਤੌਰ ਤੇ ਰਿਣੀ ਹੈ। ਪ੍ਰਿੰ. ਸਤਿੰਦਰ ਦੀਪ ਕੌਰ ਢਿੱਲੋਂ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਬੱਚੀਆਂ ਨੂੰ ਇੰਟਰਨੈਟ ਦੇ ਜਾਲ ਤੋਂ ਬਚਾ ਕੇ ਨਰੋਏ ਸਾਹਿਤ ਨਾਲ ਜੋੜਿਆ ਜਾਵੇ ਤਾਂ ਕਿ ਉਹ ਦੇਸ਼ ਦੀਆਂ ਆਦਰਸ਼ ਨਾਗਰਿਕ ਬਣ ਸਕਣ l ਇਸ ਮੌਕੇ ਮੈਡਮ ਨੀਰਜ ਬਾਲਾ, ਮਨਦੀਪ ਸਿੰਘ, ਅਮਰਜੀਤ, ਸੰਦੀਪ ਕੌਰ ਅਤੇ ਅਮਨਦੀਪ ਸਿੰਘ ਬੈਂਸ ਸਮੇਤ ਸਕੂਲ ਮੈਨੇਜਿੰਗ ਕਮੇਟੀ ਦੇ ਮੈਂਬਰ, ਸਟਾਫ ,ਵਿਦਿਆਰਥੀ ਅਤੇ ਮਾਪੇ ਸ਼ਾਮਿਲ ਹੋਏl
