
ਸਲਾਨਾ ਸਮਾਗਮ ਦੇ ਸੰਬੰਧ ਵਿੱਚ ਡੇਰਾ ਬਾਪੂ ਗੰਗਾ ਦਾਸ ਜੀ ਮਾਹਿਲਪੁਰ ਤੋਂ ਦਾਸ ਮਨਦੀਪ ਬੈਂਸ ਦੀ ਯੋਗ ਅਗਵਾਈ ਹੇਠ ਕਲਸ਼ ਯਾਤਰਾ ਕੱਢੀ
ਮਾਹਿਲਪੁਰ, 23 ਜੁਲਾਈ - ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਧੰਨ- ਧੰਨ ਗੁਰੂ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ ਸਲਾਨਾ 9 ਵੀਂ ਬਰਸੀ ਨੂੰ ਮੁੱਖ ਰੱਖਦੇ ਹੋਏ ਮਾਹਿਲਪੁਰ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ (ਕਲਸ਼ ਯਾਤਰਾ) ਇਸ ਅਸਥਾਨ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਬੈਂਸ ਦੀ ਯੋਗ ਅਗਵਾਈ ਹੇਠ ਕੱਢੀ ਗਈ।
ਮਾਹਿਲਪੁਰ, 23 ਜੁਲਾਈ - ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਧੰਨ- ਧੰਨ ਗੁਰੂ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ ਸਲਾਨਾ 9 ਵੀਂ ਬਰਸੀ ਨੂੰ ਮੁੱਖ ਰੱਖਦੇ ਹੋਏ ਮਾਹਿਲਪੁਰ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ (ਕਲਸ਼ ਯਾਤਰਾ) ਇਸ ਅਸਥਾਨ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਬੈਂਸ ਦੀ ਯੋਗ ਅਗਵਾਈ ਹੇਠ ਕੱਢੀ ਗਈ। ਜਿਸ ਨੇ ਸਾਰੇ ਮਾਹਿਲਪੁਰ ਸ਼ਹਿਰ ਦੀ ਪਰਿਕਰਮਾ ਕਰਕੇ ਮਾਹੌਲ ਨੂੰ ਅਧਿਆਤਮਕ ਰੰਗ ਵਿੱਚ ਰੰਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਪੂ ਗੰਗਾ ਦਾਸ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਨੇ ਦੱਸਿਆ ਕਿ 21 ਜੁਲਾਈ ਨੂੰ ਗੁਰ ਪੁੰਨਿਆ ਤੇ ਭੰਡਾਰਾ ਕੀਤਾ ਗਿਆ। 22 ਜੁਲਾਈ ਤੋਂ 28 ਜੁਲਾਈ ਤੱਕ ਸ਼ਾਮੀ 6 ਵਜੇ ਸ਼੍ਰੀ ਮੱਧ ਭਾਗਵਤ ਕਥਾ ਕੀਤੀ ਜਾ ਰਹੀ ਹੈ। ਜਿਸ ਵਿੱਚ ਕਥਾਵਾਚਕ ਸ੍ਰੀ ਰਵੀ ਨੰਦਰ ਸ਼ਾਸਤਰੀ ਜੀ ਸੰਗਤਾਂ ਨਾਲ ਧਾਰਮਿਕ ਪ੍ਰਵਚਨ ਕਰਕੇ ਉਹਨਾਂ ਨੂੰ ਪ੍ਰਭੂ ਦੇ ਰੰਗਾਂ ਵਿੱਚ ਰੰਗ ਰਹੇ ਨੇ। ਉਹਨਾਂ ਦੱਸਿਆ ਕਿ 28 ਜੁਲਾਈ ਨੂੰ ਸ਼੍ਰੀ ਰਾਮਾਇਣ ਦੇ ਪਾਠ ਸਵੇਰੇ 9 ਵਜੇ ਆਰੰਭ ਹੋਣਗੇ। 29 ਜੁਲਾਈ ਨੂੰ ਸਵੇਰੇ 7 ਵਜੇ ਹਵਨ ਅਤੇ ਬਾਅਦ ਵਿੱਚ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਜਾਣਗੇ। 29 ਜੁਲਾਈ ਨੂੰ ਹੀ ਧਾਰਮਿਕ ਸਮਾਗਮ ਦੌਰਾਨ ਪ੍ਰਸਿੱਧ ਕਲਾਕਾਰ ਕੰਵਰ ਗਰੇਵਾਲ ਦੁਪਹਿਰ 3 ਵਜੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਉਹਨਾਂ ਤੋਂ ਇਲਾਵਾ ਹੰਸ ਰਾਜ ਹੰਸ, ਹਮਸਰ ਹਯਾਤ ਅਥਰ ਹਯਆਤ ਨਿਜਾਮੀ ਰਾਤ ਨੂੰ ਪ੍ਰੋਗਰਾਮ ਪੇਸ਼ ਕਰਨਗੇ। ਜੋਤੀ ਨੂਰਾ, ਸਰਦਾਰ ਅਲੀ ਸ਼ੌਕਤ, ਅਲੀ ਦੀਵਾਨਾ ਐਂਡ ਪਾਰਟੀ, ਮਨੀ ਖਾਨ, ਸ਼ਾਮ ਰਾਜਾ, ਆਰ ਜੋਗੀ ਵੀ ਸੰਗਤਾਂ ਦੇ ਰੂਬਰੂ ਹੋਣਗੇ। ਰਿਕੀ ਚੋਪੜਾ ਅਤੇ ਅੰਸ਼ੂ ਚੋਪੜਾ ਐਂਕਰ ਦੀਆਂ ਸੇਵਾਵਾਂ ਨਿਭਾਉਣਗੇ। ਬਾਬਾ ਬਲਰਾਮ ਜੀ ਭਵਾਨੀ ਪੁਰ ਵਾਲੇ 29 ਜੁਲਾਈ ਨੂੰ ਦੁਪਹਿਰ 12 ਵਜੇ ਪ੍ਰੋਗਰਾਮ ਦਾ ਆਰੰਭ ਕਰਨਗੇ। ਬਾਬਾ ਜੀ ਦੇ ਦਰਬਾਰ ਤੇ ਗੁਰੂ ਕੇ ਲੰਗਰ ਅਤੁੱਟ ਚੱਲ ਰਹੇ ਹਨ। ਸੰਗਤਾਂ ਦਰਬਾਰ ਤੇ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਨਾਵਾਂ ਤੇ ਖੁਸ਼ੀਆਂ ਦੀਆਂ ਦਾਤਾਂ ਪ੍ਰਾਪਤ ਕਰ ਰਹੀਆਂ ਨੇ।
