
ਅਚਾਨਕ ਗੋਲੀ ਚੱਲਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ
ਮਾਪਿਆਂ ਦਾ ਇਕਲੌਤਾ ਪੁੱਤਰ, ਇਕ ਭੈਣ ਦਾ ਭਰਾ ਤੇ 2 ਸਾਲਾ ਪੁੱਤਰ ਦਾ ਬਾਪ ਸੀ ਮ੍ਰਿਤਕ ਨੌਜਵਾਨ ਨਵਾਂਸ਼ਹਿਰ, 23 ਜੁਲਾਈ - ਅੱਜ ਬਾਅਦ ਦੁਪਹਿਰ ਜ਼ਿਲ੍ਹਾ ਅਦਾਲਤ ਵਿਖੇ ਇਕ ਹਵਾਲਦਾਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਹਵਾਲਦਾਰ ਹਰਵਿੰਦਰ ਸਿੰਘ ਲੁਧਿਆਣਾ ਤੋਂ ਨਵਾਂਸ਼ਹਿਰ ਅਦਾਲਤ ਵਿਚ ਮੁਲਜ਼ਮਾਂ ਨੂੰ ਪੇਸ਼ ਕਰਨ ਲਈ ਡਿਊਟੀ ਤੇ ਆਇਆ ਸੀ ਜਦਕਿ ਉਹ ਪੱਕੇ ਤੌਰ ਤੇ ਥਾਣਾ ਪੋਜੇਵਾਲ ਵਿਖੇ ਡਿਊਟੀ ਤੇ ਤਾਇਨਾਤ ਸੀ। ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਅੱਜ ਡਿਊਟੀ ਤੇ ਜਾ ਰਿਹਾ ਪਰ ਮੁੜਕੇ ਕਦੇ ਵੀ ਵਾਪਸ ਆਪਣੇ ਥਾਣੇ ਜਾਂ ਆਪਣੇ ਪਰਿਵਾਰ ਵਿੱਚ ਨਹੀਂ ਜਾਵੇਗਾ।
ਮਾਪਿਆਂ ਦਾ ਇਕਲੌਤਾ ਪੁੱਤਰ, ਇਕ ਭੈਣ ਦਾ ਭਰਾ ਤੇ 2 ਸਾਲਾ ਪੁੱਤਰ ਦਾ ਬਾਪ ਸੀ ਮ੍ਰਿਤਕ ਨੌਜਵਾਨ
ਨਵਾਂਸ਼ਹਿਰ, 23 ਜੁਲਾਈ - ਅੱਜ ਬਾਅਦ ਦੁਪਹਿਰ ਜ਼ਿਲ੍ਹਾ ਅਦਾਲਤ ਵਿਖੇ ਇਕ ਹਵਾਲਦਾਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਹਵਾਲਦਾਰ ਹਰਵਿੰਦਰ ਸਿੰਘ ਲੁਧਿਆਣਾ ਤੋਂ ਨਵਾਂਸ਼ਹਿਰ ਅਦਾਲਤ ਵਿਚ ਮੁਲਜ਼ਮਾਂ ਨੂੰ ਪੇਸ਼ ਕਰਨ ਲਈ ਡਿਊਟੀ ਤੇ ਆਇਆ ਸੀ ਜਦਕਿ ਉਹ ਪੱਕੇ ਤੌਰ ਤੇ ਥਾਣਾ ਪੋਜੇਵਾਲ ਵਿਖੇ ਡਿਊਟੀ ਤੇ ਤਾਇਨਾਤ ਸੀ। ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਅੱਜ ਡਿਊਟੀ ਤੇ ਜਾ ਰਿਹਾ ਪਰ ਮੁੜਕੇ ਕਦੇ ਵੀ ਵਾਪਸ ਆਪਣੇ ਥਾਣੇ ਜਾਂ ਆਪਣੇ ਪਰਿਵਾਰ ਵਿੱਚ ਨਹੀਂ ਜਾਵੇਗਾ। ਅੱਜ ਬਾਅਦ ਦੁਪਹਿਰ ਜਦੋਂ ਉਹ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਅਦਾਲਤ ਦੇ ਬਾਹਰ ਬਾਥਰੂਮ ਗਿਆ ਤਾਂ ਅਚਾਨਕ ਬਾਹਰ ਆਉਂਦੇ ਸਮੇਂ ਉਸ ਦਾ ਪੈਰ ਟਾਇਲਾਂ ਤੇ ਸਲਿੱਪ ਕਰ ਗਿਆ, ਉਸ ਦੇ ਗੱਲ ਚ ਪਾਈ ਏ ਕੇ 47 ਦੀ ਸਲਿੰਗ ਟੁੱਟ ਗਈ। ਸਲਿੰਗ ਟੁੱਟਣ ਕਾਰਨ ਉਸ ਦੀ ਰਾਈਫ਼ਲ ਹੇਠਾਂ ਡਿੱਗ ਪਈ ਤੇ ਉਸ ਵਿਚੋਂ ਗੋਲੀ ਨਿਕਲ ਕੇ ਉਸ ਮੁਲਾਜ਼ਮ ਦੇ ਹੀ ਸਿਰ ਵਿੱਚ ਲੱਗ ਗਈ। ਇਸ ਉਪਰੰਤ ਅਦਾਲਤ ਦੇ ਬਾਹਰ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ, ਲੋਕਾਂ ਵਲੋਂ ਇਕੱਠੇ ਹੋ ਕੇ ਤੁਰੰਤ ਉਸ ਨੌਜਵਾਨ ਨੂੰ ਨੇੜੇ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਐਸ ਐਚ ਓ ਪੋਜੇਵਾਲ ਸੁਰਿੰਦਰ ਸਿੰਘ ਹੀਰ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਬਣਾ ਰਹੇ ਹਨ। ਐਸ ਐਚ ਓ ਸਦਰ ਨਵਾਂਸ਼ਹਿਰ ਵਲੋਂ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਹਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਸ ਦੀ ਇੱਕੋ ਇੱਕ ਭੈਣ ਵਿਆਹੀ ਹੋਈ ਆਪਣੇ ਘਰ ਸਹੀ ਸਲਾਮਤ ਰਹਿ ਰਹੀ ਹੈ, ਮ੍ਰਿਤਕ ਹਰਵਿੰਦਰ ਸਿੰਘ ਦੇ ਸਿਰਫ਼ ਦੋ ਸਾਲ ਦਾ ਬੇਟਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਹਰਵਿੰਦਰ ਸਿੰਘ ਦਾ ਪਿਤਾ ਸੀ ਆਈ ਐਸ ਐਫ਼ ਚ ਨੌਕਰੀ ਕਰਦਾ ਸੀ ਅਤੇ ਨੌਕਰੀ ਦੌਰਾਨ ਹੀ ਉਸ ਦੀ ਕਰੀਬ ਦੋ ਕੁ ਸਾਲ ਪਹਿਲਾਂ ਮੌਤ ਹੋ ਗਈ। ਹਰਵਿੰਦਰ ਸਿੰਘ ਸਾਲ 2011 ਚ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਇਸ ਘਟਨਾ ਨੂੰ ਲੈਕੇ ਮ੍ਰਿਤਕ ਦੇ ਪਿੰਡ ਮਜਾਰਾ ਨੇੜੇ ਊਨਾ ਹਿਮਾਚਲ ਪ੍ਰਦੇਸ਼ ਵਿਖੇ ਅਤਿਅੰਤ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਿ੍ਤਕ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ਤੇ ਪੁਲਿਸ ਵਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਕੇ ਹਵਾਲਦਾਰ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
