
ਨੀਲ ਕਮਲ ਦਾ ਗੀਤ 'ਬਲੈਕ ਕਲਰ' ਜਗਦੀਪ ਸਿੰਘ ਅਤੇ ਬਲਜਿੰਦਰ ਮਾਨ ਵੱਲੋਂ ਜਾਰੀ
ਮਾਹਿਲਪੁਰ - ਗੀਤ ਸੰਗੀਤ ਦੀ ਦੁਨੀਆ ਵਿੱਚ ਚੰਗਾ ਨਾਮਨਾ ਕਮਾਉਣ ਵਾਲੇ ਸੂਫੀ ਗਾਇਕ ਨੀਲ ਕਮਲ ਮਾਹਿਲਪੁਰੀ ਦਾ ਸਿੰਗਲ ਟਰੈਕ 'ਬਲੈਕ ਕਲਰ' ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਜਗਦੀਪ ਸਿੰਘ ਅਤੇ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਵੱਲੋਂ ਜਾਰੀ ਕੀਤਾ ਗਿਆ। ਉਹਨਾਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੀਲ ਕਮਲ ਨੇ ਗੀਤ ਸੰਗੀਤ ਨੂੰ ਆਪਣਾ ਇਸ਼ਟ ਬਣਾ ਕੇ ਮਾਹਿਲਪੁਰ ਦੇ ਨਾਮ ਨੂੰ ਦੇਸ਼ ਦੁਨੀਆਂ ਵਿੱਚ ਚਰਚਿਤ ਕੀਤਾ ਹੈ।
ਮਾਹਿਲਪੁਰ - ਗੀਤ ਸੰਗੀਤ ਦੀ ਦੁਨੀਆ ਵਿੱਚ ਚੰਗਾ ਨਾਮਨਾ ਕਮਾਉਣ ਵਾਲੇ ਸੂਫੀ ਗਾਇਕ ਨੀਲ ਕਮਲ ਮਾਹਿਲਪੁਰੀ ਦਾ ਸਿੰਗਲ ਟਰੈਕ 'ਬਲੈਕ ਕਲਰ' ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਜਗਦੀਪ ਸਿੰਘ ਅਤੇ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਵੱਲੋਂ ਜਾਰੀ ਕੀਤਾ ਗਿਆ। ਉਹਨਾਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੀਲ ਕਮਲ ਨੇ ਗੀਤ ਸੰਗੀਤ ਨੂੰ ਆਪਣਾ ਇਸ਼ਟ ਬਣਾ ਕੇ ਮਾਹਿਲਪੁਰ ਦੇ ਨਾਮ ਨੂੰ ਦੇਸ਼ ਦੁਨੀਆਂ ਵਿੱਚ ਚਰਚਿਤ ਕੀਤਾ ਹੈ। ਜਿੱਥੇ ਉਹ ਇੱਕ ਵਧੀਆ ਗਾਇਕ ਹੈ ਉਥੇ ਉਹ ਇਕ ਪ੍ਰਸਿੱਧ ਸੰਗੀਤਕਾਰ ਵੀ ਹੈ। ਸੰਗੀਤਕਾਰ ਭਾਰਤ ਭੂਸ਼ਣ ਦਾ ਇਹ ਸ਼ਾਗਿਰਦ ਸਰਸਵਤੀ ਸੰਗੀਤ ਵਿਦਿਆਲਿਆ ਦਾ ਮੁਖੀ ਹਰ ਖੇਤਰ ਵਿੱਚ ਮਾਣ ਸਨਮਾਨ ਪ੍ਰਾਪਤ ਕਰਦਾ ਹੈ। ਗਾਇਕੀ ਦੇ ਖੇਤਰ ਵਿੱਚ ਪਾਈਆਂ ਉਸਦੀਆਂ ਪੈੜਾਂ ਯਾਦਗਾਰੀ ਹਨ। ਸਾਈਆਂ, ਪ੍ਰਾਈਵੇਟ ਟੀਚਰ, ਸੂਟਾਂ ਦੇ ਰੰਗ ਅਤੇ ਹੁਣ ਬਲੈਕ ਕਲਰ ਉਸ ਦੀ ਗਾਇਕੀ ਦੇ ਸਿਖਰ ਦੇ ਫੁੱਲ ਬੂਟੇ ਹਨ।
ਨੀਲ ਕਮਲ ਦੀ ਜੀਵਨ ਸਾਥਣ ਸੋਨੀਆ ਨੇ ਕਿਹਾ ਕਿ ਜਿੱਥੇ ਉਹਨਾਂ ਆਪਣੇ ਪਰਿਵਾਰਿਕ ਜੀਵਨ ਨੂੰ ਖੁਸ਼ਹਾਲ ਕੀਤਾ ਹੈ ਉੱਥੇ ਗਾਇਕੀ ਦੇ ਪਿੜ ਵਿੱਚ ਵੀ ਲੁਡੀਆਂ ਪਾ ਰਿਹਾ ਹੈ ਅਤੇ ਕਲਾ ਸੰਸਾਰ ਦੇ ਅੰਬਰ ਤੇ ਆਪਣੀਆਂ ਸੁਨਹਿਰੀ ਕਿਰਨਾਂ ਨਾਲ ਚਮਕ ਰਿਹਾ ਹੈ l ਇਸ ਮੌਕੇ ਗਾਇਕ ਨੀਲ ਕਮਲ ਨੇ ਕਿਹਾ ਕਿ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸੰਗੀਤ ਜਗਤ ਵਿੱਚ ਸਰੋਤਿਆਂ ਅਤੇ ਦਰਸ਼ਕਾਂ ਦਾ ਅਥਾਹ ਪਿਆਰ ਖੱਟਿਆ ਹੈ। ਉਸਦੇ ਯੂ ਟਿਊਬ ਚੈਨਲ ਤੇ ਦਰਸ਼ਕਾਂ ਅਤੇ ਸਰੋਤਿਆਂ ਦੀ ਗਿਣਤੀ ਲੱਖਾਂ ਵਿੱਚ ਹੈ ਜਿਸ ਵਾਸਤੇ ਉਹ ਉਹਨਾਂ ਦਾ ਹਮੇਸ਼ਾ ਧੰਨਵਾਦੀ ਹੈ l ਬਲੈਕ ਕਲਰ ਗੀਤ ਦਾ ਗੀਤਕਾਰ ਗਾਇਕ ਤੇ ਗੀਤਕਾਰ ਜਿੰਦਰ ਖਾਨਪੁਰੀ ਹੈ ਅਤੇ ਇਸ ਦਾ ਸੰਗੀਤ ਏ ਬੀ ਕਿੰਗ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਪੋਸਟਰ ਜਾਰੀ ਕਰਨ ਮੌਕੇ ਉਹਨਾਂ ਆਪਣੇ ਮਸ਼ਹੂਰ ਗੀਤਾਂ ਨਾਲ ਮਹਿਫਲ ਨੂੰ ਰੰਗੀਨ ਬਣਾਇਆ l ਇਸ ਰਿਲੀਜ਼ ਸਮਾਰੋਹ ਮੌਕੇ ਤਮੰਨਾ,ਬਲਵਿੰਦਰ ਕੌਰ, ਨੀਤੂ ਰਾਣੀ, ਹਰਵੀਰ ਮਾਨ, ਪ੍ਰਿੰ. ਮਨਜੀਤ ਕੌਰ,ਅਜੇ ਕੁਮਾਰ,ਹਰਮਨਪ੍ਰੀਤ ਕੌਰ,ਨਿਧੀ ਅਮਨ ਸਹੋਤਾ, ਕੁਲਦੀਪ ਕੌਰ ਬੈਂਸ ਅਤੇ ਜਗਤਾਰ ਸਿੰਘ ਸਮੇਤ ਸੰਗੀਤ ਪ੍ਰੇਮੀ ਹਾਜ਼ਰ ਹੋਏ l
