ਉੱਘੇ ਕਾਂਗਰਸੀ ਵਰਕਰ ਸਤਨਾਮ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ 28 ਜੁਲਾਈ ਦਿਨ ਐਤਵਾਰ ਨੂੰ

ਮਾਹਿਲਪੁਰ, 20 ਜੁਲਾਈ - ਕਾਂਗਰਸ ਪਾਰਟੀ ਦੇ ਉੱਘੇ ਵਰਕਰ ਸਤਿਕਾਰਯੋਗ ਸਤਨਾਮ ਸਿੰਘ ਜੀ ਸੈਲਾ ਕਲਾਂ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਕੁਲਵਿੰਦਰ ਸੈਲਾ ਅਤੇ ਮੈਡਮ ਸਰਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਵਾਟਰ ਸਪਲਾਈ ਸੀਵਰੇਜ ਬੋਰਡ ਕਾਂਗਰਸ ਪਾਰਟੀ ਨੇ ਕਿਹਾ ਕਿ ਸਤਨਾਮ ਸਿੰਘ ਜੀ ਇੱਕ ਉੱਘੇ ਕਾਂਗਰਸੀ ਵਰਕਰ ਸਨ

ਮਾਹਿਲਪੁਰ,  20 ਜੁਲਾਈ - ਕਾਂਗਰਸ ਪਾਰਟੀ ਦੇ ਉੱਘੇ ਵਰਕਰ ਸਤਿਕਾਰਯੋਗ ਸਤਨਾਮ ਸਿੰਘ ਜੀ ਸੈਲਾ ਕਲਾਂ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।  ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਕੁਲਵਿੰਦਰ ਸੈਲਾ ਅਤੇ ਮੈਡਮ ਸਰਤਾ ਸ਼ਰਮਾ ਸਾਬਕਾ ਡਾਇਰੈਕਟਰ ਵਾਟਰ ਵਾਟਰ ਸਪਲਾਈ ਸੀਵਰੇਜ ਬੋਰਡ ਕਾਂਗਰਸ ਪਾਰਟੀ ਨੇ ਕਿਹਾ ਕਿ ਸਤਨਾਮ ਸਿੰਘ ਜੀ ਇੱਕ ਉੱਘੇ ਕਾਂਗਰਸੀ ਵਰਕਰ ਸਨ ਅਤੇ ਉਨਾਂ ਨੇ ਹਮੇਸ਼ਾ ਹੀ ਡੱਟ ਕੇ ਪਾਰਟੀ ਦਾ ਸਾਥ ਦਿੱਤਾ। ਉਨ੍ਹਾਂ ਦੇ ਤੁਰ ਜਾਣ ਨਾਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਘਾਟਾ ਪਿਆ ਉਸ ਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ, ਜੋ ਕਦੀ ਪੂਰਾ ਨਹੀਂ ਹੋ ਸਕਦਾ।  ਉਹਨਾਂ ਦੱਸਿਆ ਕਿ ਸਤਨਾਮ ਸਿੰਘ ਨਮਿੱਤ ਅੰਤਿਮ ਅਰਦਾਸ ਸੈਲਾ ਕਲਾਂ ਵਿਖੇ 28 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। 12 ਤੋਂ 2 ਵਜੇ ਤੱਕ ਹੋ ਰਹੇ ਇਸ ਸਮਾਗਮ ਵਿੱਚ ਪਹੁੰਚ ਰਹੇ ਆਗੂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ।