
ਨਗਰ ਨਿਗਮ ਕੂੜੇ ਦੀ ਸੋਰਸ ਸੈਗਰੀਗੇਸਨ ਨਾ ਕਰਨ ਵਾਲੇ ਖਿਲਾਫ ਹੋਇਆ ਸਖਤ, ਜਾਰੀ ਕੀਤੇ ਚਲਾਨ
ਹੁਸ਼ਿਆਰਪੁਰ - ਅੱਜ ਨਗਰ ਨਿਗਮ ਹੁਸਿਆਰਪੁਰ ਦੇ ਕਮਿਸਨਰ ਡਾ.ਅਮਨਦੀਪ ਕੌਰ ਜੀ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਐਨ.ਜੀ.ਟੀ ਦਿੱਲੀ ਵਲੋ ਜਾਰੀ ਕੀਤੇ ਹੁੱਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਹੁਸਿਆਰਪੁਰ ਵਲੋ ਸਹਿਰ ਵਿੱਚ ਸੋਰਸ ਸੈਗਰੀਗੇਸਨ ਨਾ ਕਰਨ ਵਾਲੇ ਵਿਅਕਤੀਆਂ ਪ੍ਰਤੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਪਣੇ ਘਰ ਦਾ ਕੂੜਾ ਅਲੱਗ -2 (ਗਿੱਲਾ ਅਤੇ ਸੁੱਕਾ) ਨਾ ਕਰਨ ਵਾਲੇ ਘਰਾਂ ਅਤੇ ਦੁਕਾਨਾਂ ਦਾ ਚਲਾਨ ਕੀਤਾ ਜਾ ਰਿਹਾ ਹੈ।
ਹੁਸ਼ਿਆਰਪੁਰ - ਅੱਜ ਨਗਰ ਨਿਗਮ ਹੁਸਿਆਰਪੁਰ ਦੇ ਕਮਿਸਨਰ ਡਾ.ਅਮਨਦੀਪ ਕੌਰ ਜੀ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਐਨ.ਜੀ.ਟੀ ਦਿੱਲੀ ਵਲੋ ਜਾਰੀ ਕੀਤੇ ਹੁੱਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਹੁਸਿਆਰਪੁਰ ਵਲੋ ਸਹਿਰ ਵਿੱਚ ਸੋਰਸ ਸੈਗਰੀਗੇਸਨ ਨਾ ਕਰਨ ਵਾਲੇ ਵਿਅਕਤੀਆਂ ਪ੍ਰਤੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਪਣੇ ਘਰ ਦਾ ਕੂੜਾ ਅਲੱਗ -2 (ਗਿੱਲਾ ਅਤੇ ਸੁੱਕਾ) ਨਾ ਕਰਨ ਵਾਲੇ ਘਰਾਂ ਅਤੇ ਦੁਕਾਨਾਂ ਦਾ ਚਲਾਨ ਕੀਤਾ ਜਾ ਰਿਹਾ ਹੈ। ਨਗਰ ਨਿਗਮ ਹੁਸਿਆਰਪੁਰ ਵਲੋ ਇਸ਼ ਲਈ ਫੀਲਡ ਵਿੱਚ ਕੰਮ ਕਰਦੇ ਸੈਨਟਰੀ ਇੰਸਪੈਕਟਰਾਂ, ਸੈਨਟਰੀ ਸੁਪਰਵਾਈਜਰਾਂ ਅਤੇ ਆਰਜੀ ਸੁਪਰਵਾਇਜਰਾਂ ਨੂੰ ਇਹ ਚਲਾਨ ਕਰਨ ਦੀਆਂ ਪਾਵਰਾਂ ਦਿੱਤੀਆਂ ਗਈਆਂ ਹਨ। ਇਸ ਲਈ ਜੇਕਰ ਕੋਈ ਵਿਅਕਤੀ ਆਪਣੇ ਘਰ ਦਾ ਕੂੜਾ ਅਲੱਗ -2 ਕਰਕੇ ਆਪਣੇ ਸਫਾਈ ਸੇਵਕ ਨੂੰ ਨਹੀ ਦਿੰਦਾਂ ਜਾਂ ਨਹੀ ਦਿੰਦਾ ਜਾਂ ਖੁੱਲ਼ੇ ਵਿੱਚ ਸੁਟਦਾ ਹੈ ਤਾਂ ਉਸ ਉੱਪਰ ਐਨ.ਜੀ.ਟੀ ,ਦਿੱਲੀ ਦੀਆਂ ਹਦਾਇਤਾਂ ਮੁਤਾਬਿਕ ਬਣਦੀ ਕਾਰਵਾਈ ਅਮੱਲ ਵਿੱਚ ਲਿਆਂਦੀ ਜਾਵੇਗੀ ਅਤੇ ਜੁਰਮਾਨਾ ਕੀਤਾ ਜਾਵੇਗਾ ।ਇਸੇ ਲੜੀ ਵਿੱਚ ਨਗਰ ਨਿਗਮ ਹੁਸਿਆਰਪੁਰ ਵਲੋ ਬਿਤੇ ਹਫਤੇ ਦੌਰਾਨ ਕੁੱਲ 5 ਚਲਾਨ ਵੱਖ-ਵੱਖ ਏਰੀਆਂ ਵਿੱਚ ਜਾਰੀ ਕੀਤੇ ਗਏ ਅਤੇ ਮੌਕੇ ਤੇ ਹੀ ਕੂੜੇ ਦੀ ਸੈਗਰੀਗੇਸਨ ਕਰਵਾਈ ਗਈ। ਇਥੇ ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਹਿਰ ਦੀ ਸਾਫ ਸਫਾਈ ਰੱਖਣ ਵਿੱਚ ਹਰ ਇੱਕ ਸਹਿਰਵਾਸੀ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਆਲ਼ੇ ਦੁਆਲੇ ਦੀ ਸਫਾਈ ਰੱਖੇ ਅਤੇ ਜੇਕਰ ਕੋਈ ਵੀ ਗੰਦਗੀ ਫੈਲਾਨ ਦੀ ਕੋਸਿਸ ਕਰਦਾ ਹੈ ਤਾਂ ਉਸ ਵਲੋ ਇਸ਼ ਦੀ ਸਿਕਾਇਤ ਨਗਰ ਨਿਗਮ ਹੁਸਿਆਰਪੁਰ ਦੇ ਵਟਐਪ ਨੰਬਰ 94634-97791 ਉੱਪਰ ਫੋਟੋ ਖਿੱਚ ਕੇ ਭੇਜ ਸਕਦਾ ਹੈ ਜਿਸ ਨਾਲ ਸਹਿਰ ਵਿੱਚ ਗੰਦਗੀ ਫੈਲਾਣ ਵਾਲੀਆਂ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ (ਸਿਕਾਇਤ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਕਿਸੇ ਨਾਲ ਸਾਂਝੀ ਨਹੀ ਕੀਤੀ ਜਾਵੇਗੀ।
