ਸੜੋਆ ਪੁਲਸ ਵਲੋਂ ਨਸ਼ੇ ਦੀਆਂ ਗੋਲੀਆਂ ਦੇ ਪੱਤਿਆਂ ਸਮੇਤ ਇਕ ਨੋਜਵਾਨ ਕਾਬੂ

ਸੜੋਆ - ਬੀਤੇ ਕੱਲ੍ਹ ਸੜੋਆ ਚੌਂਕੀ ਇੰਚਾਰਜ ਸਤਨਾਮ ਸਿੰਘ ਵਲੋਂ ਇਕ ਨੋਜਵਾਨ ਨੂੰ ਨਸ਼ੇ ਦੀਆਂ ਗੋਲੀਆਂ ਦੇ ਪੱਤਿਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਏ ਐਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਜਦੋਂ ਪਿੰਡ ਸੜੋਆ ਤੋਂ ਦਿਆਲਾਂ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਦਿਆਲਾਂ ਗੇਟ ਕੋਲ ਪਹੁੰਚੀ ਤਾਂ ਇਕ ਮੋਨਾ ਨੋਜਵਾਨ ਪਿੰਡ ਮਹਿੰਦਪੁਰ ਸਾਈਡ ਤੋਂ ਪੈਦਲ ਆਉਂਦਾ ਵਿਖਾਈ ਦਿੱਤਾ।

ਸੜੋਆ - ਬੀਤੇ ਕੱਲ੍ਹ ਸੜੋਆ ਚੌਂਕੀ ਇੰਚਾਰਜ ਸਤਨਾਮ ਸਿੰਘ ਵਲੋਂ ਇਕ ਨੋਜਵਾਨ ਨੂੰ ਨਸ਼ੇ ਦੀਆਂ ਗੋਲੀਆਂ ਦੇ ਪੱਤਿਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਏ ਐਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਜਦੋਂ ਪਿੰਡ ਸੜੋਆ ਤੋਂ ਦਿਆਲਾਂ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਦਿਆਲਾਂ ਗੇਟ ਕੋਲ ਪਹੁੰਚੀ ਤਾਂ ਇਕ ਮੋਨਾ ਨੋਜਵਾਨ ਪਿੰਡ ਮਹਿੰਦਪੁਰ ਸਾਈਡ ਤੋਂ ਪੈਦਲ ਆਉਂਦਾ ਵਿਖਾਈ ਦਿੱਤਾ। ਜੋ ਨਜਦੀਕ ਆ ਕੇ ਸਾਹਮਣੇ ਖੜੀ ਪੁਲਸ ਨਾਰੀ ਨੂੰ ਵੇਖ ਕੇ ਪਹਿਨੇ ਹੋਏ ਪਜਾਮੇ ਦੀ ਖੱਬੀ ਜੇਬ ਵਿੱਚੋਂ ਇਕ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਸੜਕ ਦੇ ਖੱਬੇ ਪਾਸੇ ਸੁੱਟ ਦਿੱਤੀ। ਆਪ ਪਿੱਛੇ ਨੂੰ ਕਾਹਲੀ ਨਾਲ ਮੁੜਨ ਲੱਗਾ। ਜਿਸ ਨੂੰ ਸ਼ੱਕ ਦੀ ਬਿਨਾਅ ਤੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸੰਤੋਖ ਸਿੰਘ ਪੁੱਤਰ ਜੀਤ ਰਾਮ ਵਾਸੀ ਕਰਾਵਰ ਥਾਣਾ ਬਲਾਚੌਰ ਦੱਸਿਆ।  ਉਕਤ ਵਲੋਂ ਸੁੱਟੇ ਪਾਰਦਰਸ਼ੀ ਮੋਮੀ ਲਿਫਾਫੀ ਦੀ ਚੁੱਕ ਕੇ ਤਲਾਸ਼ੀ ਕਰਨ ਤੇ ਉਸ ਵਿਚੋਂ 3 ਪੱਤੇ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਣ ਦੇ ਉਕਤ ਨੋਜਵਾਨ ਦੇ ਖਿਲਾਫ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਉਕਤ ਨੋਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ।