
ਨਾਈਪਰ ਐਸ.ਏ.ਐਸ.ਨਗਰ ਵਿਖੇ ਡਿਸਪੈਂਸਰੀ ਅਤੇ ਕਾਉਂਸਲਿੰਗ ਸੈਂਟਰ ਦੀਆਂ ਓ.ਪੀ.ਡੀ ਸੇਵਾਵਾਂ/ਸੁਵਿਧਾਵਾਂ ਦਾ ਉਦਘਾਟਨ
ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (NIPER) SAS Nagar ਨੇ ਅੱਜ ਯਾਨੀ 18.07.2024 ਨੂੰ ਇੰਸਟੀਚਿਊਟ ਦੀ ਨੈਸ਼ਨਲ ਬਾਇਓ-ਉਪਲਬਧਤਾ ਕੇਂਦਰ (NBC) ਬਿਲਡਿੰਗ ਵਿਖੇ ਡਿਸਪੈਂਸਰੀ ਅਤੇ ਕਾਉਂਸਲਿੰਗ ਸੈਂਟਰ ਦੀਆਂ ਓਪੀਡੀ ਸੇਵਾਵਾਂ/ਸਹੂਲਤਾਂ ਦੀ ਸ਼ੁਰੂਆਤ ਕੀਤੀ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (NIPER) SAS Nagar ਨੇ ਅੱਜ ਯਾਨੀ 18.07.2024 ਨੂੰ ਇੰਸਟੀਚਿਊਟ ਦੀ ਨੈਸ਼ਨਲ ਬਾਇਓ-ਉਪਲਬਧਤਾ ਕੇਂਦਰ (NBC) ਬਿਲਡਿੰਗ ਵਿਖੇ ਡਿਸਪੈਂਸਰੀ ਅਤੇ ਕਾਉਂਸਲਿੰਗ ਸੈਂਟਰ ਦੀਆਂ ਓਪੀਡੀ ਸੇਵਾਵਾਂ/ਸਹੂਲਤਾਂ ਦੀ ਸ਼ੁਰੂਆਤ ਕੀਤੀ ਹੈ। ਇਸ ਸਹੂਲਤ ਦਾ ਉਦਘਾਟਨ ਅੱਜ ਸ੍ਰੀਮਤੀ ਸੀਮਾ ਪਾਂਡਾ ਅਤੇ ਪ੍ਰੋ. ਦੁਲਾਲ ਪਾਂਡਾ, ਡਾਇਰੈਕਟਰ, NIPER-SAS ਨਗਰ ਨੇ ਕੀਤਾ। ਰਜਿਸਟਰਾਰ, ਵਿੰਗ ਕਮਾਂਡਰ ਪੀ.ਜੇ.ਪੀ. ਸਿੰਘ ਵੜੈਚ (ਸੇਵਾਮੁਕਤ) ਅਤੇ ਡਾ: ਗੁਰਜੀਤ ਸਿੱਧੂ (ਕਸਲਟੈਂਟ ਮੈਡੀਕਲ ਅਫ਼ਸਰ) ਨੇ ਡਾਇਰੈਕਟਰ ਅਤੇ ਸ੍ਰੀਮਤੀ ਪਾਂਡਾ ਨੂੰ ਸਮੁੱਚੀ ਸਹੂਲਤ ਵਿਖਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ YourDOST ਸੰਸਥਾ ਦੀ ਕੌਂਸਲਰ ਸ਼੍ਰੀਮਤੀ ਦਿਵਿਆ ਦੁੱਗਲ ਵੀ ਮੌਜੂਦ ਸਨ। ਪ੍ਰੋ: ਪਾਂਡਾ ਨੇ ਦੱਸਿਆ ਕਿ ਇਹ ਸਹੂਲਤ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਮੁੱਢਲੀਆਂ ਸਹੂਲਤਾਂ ਨਾਲ ਸ਼ੁਰੂਆਤ ਕੀਤੀ ਹੈ ਅਤੇ ਸਟਾਫ ਅਤੇ ਵਿਦਿਆਰਥੀਆਂ ਦੇ ਹੁੰਗਾਰੇ ਦੇ ਆਧਾਰ 'ਤੇ ਇਸ ਦਾ ਵਿਸਥਾਰ ਕਰਾਂਗੇ। ਉਨ੍ਹਾਂ ਇਸ ਸਹੂਲਤ ਨੂੰ ਹਕੀਕਤ ਵਿੱਚ ਲਿਆਉਣ ਲਈ ਪ੍ਰਸ਼ਾਸਨ ਅਤੇ ਟੀਮ ਦੇ ਸਖ਼ਤ ਯਤਨਾਂ ਦੀ ਸ਼ਲਾਘਾ ਕੀਤੀ। ਉਦਘਾਟਨੀ ਸਮਾਰੋਹ ਵਿੱਚ ਸੰਸਥਾ ਦੇ ਫੈਕਲਟੀ ਮੈਂਬਰ, ਸਟਾਫ਼ ਅਤੇ ਸੀ.ਐਸ.ਆਰ.
