ਰੋਟਰੀ ਕਲੱਬ ਬੰਗਾ ਨੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ ਨੂੰ ਕੀਤਾ ਸਨਮਾਨਿਤ, ਭੇਂਟ ਕੀਤਾ ਰੁਪਏ 11000 /- ਦਾ ਚੈੱਕ ।

ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਸਮਾਜ ਸੇਵਾ ਦੇ ਕੰਮਾਂ ਵਿਚ ਹਮੇਸ਼ ਹੀ ਅਗੇ ਵੱਧ ਦੇ ਯੋਗਦਾਨ ਪਾਉਂਦਾ ਰਿਹਾ ਹੈ I ਕਲੱਬ ਵਲੋਂ ਪਿਛਲੇ ਬਹੁਤ ਸਮੇਂ ਤੋਂ ਦੇਖਿਆ ਜਾ ਰਿਹਾ ਸੀ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ, ਵਲੋਂ ਵੀ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ I

ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਸਮਾਜ ਸੇਵਾ ਦੇ ਕੰਮਾਂ ਵਿਚ ਹਮੇਸ਼ ਹੀ ਅਗੇ ਵੱਧ ਦੇ ਯੋਗਦਾਨ ਪਾਉਂਦਾ ਰਿਹਾ ਹੈ I  ਕਲੱਬ ਵਲੋਂ ਪਿਛਲੇ ਬਹੁਤ ਸਮੇਂ ਤੋਂ ਦੇਖਿਆ ਜਾ ਰਿਹਾ ਸੀ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ, ਵਲੋਂ ਵੀ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ I ਖਾਸ ਤੋਰ ਤੇ ਇਸ ਸੋਸਾਇਟੀ ਵਲੋਂ ਇਲਾਕੇ ਵਿਚ ਅਤੇ ਆਲੇ ਦੁਆਲੇ ਦੇ ਪਿੰਡ ਵਿਚ ਸੜਕਾਂ ਕਿਨਾਰੇ, ਮੋਟਰਾਂ ਤੇ ਅਤੇ ਖਾਲੀ ਜਗ੍ਹਾਂ ਤੇ ਰੁੱਖ ਲਗਾਏ ਅਤੇ ਪਾਲੇ ਜਾਂਦੇ ਹਨ  I ਵਿਸ਼ੇਸ਼ ਕਰਕੇ ਜੋ ਨਵਾਂ ਸ਼ਹਿਰ ਦੇ ਡਿਵਾਈਡਰਾਂ ਤੇ ਹਰਿਆਲੀ ਕੀਤੀ ਗਈ ਹੈ ਬਹੁਤ ਸ਼ਲਾਘਾ ਯੋਗ ਹੈ । ਹਰਿਆਵਲ ਦੇ ਨਾਲ ਨਾਲ ਉਹਨਾਂ ਵੱਲੋਂ ਹੋਰ ਵੀ ਸਮਾਜ ਭਲਾਈ ਲਈ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਹਨ । ਸੋਸਾਇਟੀ ਨੂੰ ਇਹਨਾਂ ਕੰਮਾਂ ਲਈ ਬਹੁਤ ਪੈਸੇ ਦੀ ਲੋੜ ਪੈਂਦੀ ਹੈ I  ਕਲੱਬ ਪ੍ਰਧਾਨ ਵਲੋਂ ਕਲੱਬ ਮੈਂਬਰਾਂ ਨਾਲ ਵਿਚਾਰ ਕੀਤੀ ਕਿ ਅਸੀਂ ਵੀ ਪਿੰਡਾਂ  ਵਿਚ ਰੁੱਖ ਲਗਾਉਣ ਦਾ ਕੰਮ ਕਰਦੇ ਹਾਂ, ਪਰ ਸਾਡੇ ਲਈ ਉਨ੍ਹਾਂ ਰੁੱਖਾਂ ਦੀ ਦੇਖਭਾਲ ਕਰਣਾ ਕਈ ਬਾਰ ਮੁਸ਼ਕਲ ਹੋ ਜਾਂਦਾ ਹੈ I ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ, ਰੁੱਖਾਂ ਦੀ ਦੇਖਭਾਲ ਤੇ ਵਿਸ਼ੇਸ਼ ਧਿਆਨ ਦਿੰਦੀ ਹੈ, ਇਸ ਲਈ ਸਾਨੂੰ ਇਸ ਸੋਸਾਇਟੀ ਦਾ ਸਹਿਯੋਗ ਕਰਣਾ ਚਾਹੀਦਾ ਹੈ I ਇਸ ਮੰਤਬ ਨੂੰ ਮੁਖ ਰੱਖਦੇ ਹੋਏ ਅੱਜ ਕਲੱਬ ਵਲੋਂ ਰੋਟੋ ਸੁਰਿੰਦਰ ਪਾਲ, ਪ੍ਰਧਾਨ ਅਤੇ ਰੋਟੋ ਸਰਨਜੀਤ ਸਿੰਘ, ਸਕੱਤਰ ਨੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਥਾਂਦੀ ਜੀ ਨੂੰ ਰੁਪਏ 11000 /- ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਰੋਟੋ ਰਾਜ ਕੁਮਾਰ, ਅੱਸੀਸਟੈਂਟ ਗਵਰਨਰ, ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ ਵਲੋਂ ਜਿਹੜੇ ਰੁੱਖਾਂ ਦੀ ਲਗਾਤਾਰ ਦੇਖਭਾਲ ਕੀਤੀ ਜਾ ਰਹੀ ਹੈ ਇਸ ਨਾਲ ਆਉਣ ਵਾਲੇ ਸਮੇਂ ਵਿਚ ਨਵਾਂਸ਼ਹਿਰ ਦੇ ਆਲੇ ਦੁਵਾਲੇ ਦੇ ਇਲਾਕੇ ਵਿਚ ਬਹੁਤ ਸਾਰੇ ਰੁੱਖ ਹੋਣਗੇ ਅਤੇ ਇਸ ਨਾਲ ਇਥੇ ਦਾ ਵਾਤਵਰਣ ਬਹੁਤ ਵਧੀਆਂ ਹੋ ਜਾਵੇਗਾ I ਇਸ ਸਮੇਂ ਸੰਸਥਾ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਵੱਲੋਂ ਰੋਟਰੀ ਕਲੱਬ ਬੰਗਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਯਕੀਨ ਦੁਵਾਉਦੇ ਹਾਂ ਕਿ ਸਾਡੀ ਸੋਸਾਇਟੀ ਇਸੇ ਤਰ੍ਹਾਂ ਹਮੇਸ਼ਾਂ ਇਲਾਕੇ ਲਈ ਕੰਮ ਕਰਦੀ ਰਹੇਗੀ I  ਇਸ ਸਮੇਂ ਰੋਟਰੀ ਕਲੱਬ ਬੰਗਾ ਦੇ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ, ਰੋਟੋ ਨਿਤਿਨ ਦੁੱਗ, ਰੋਟੋ ਇੰਦਰਜੀਤ ਸਿੰਘ, ਰੋਟੋ ਰਾਜ ਕੁਮਾਰ, ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਨਵਾਂਸ਼ਹਿਰ ਦੇ ਅਮਰਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ, ਦਵਿੰਦਰ ਵਜਾੜ,ਲੱਕੀ ਐਰੀ ਅਤੇ ਰਾਜ ਕੁਮਾਰ (ਰਾਜ ਕਾਰ ਵਾਸ਼)ਆਦਿ ਹਾਜਰ ਸਨ।