ਅਗਨੀ ਵੀਰ ਵਾਯੂ ਭਰਤੀ ਸਬੰਧੀ ਜਾਗਰੂਕਤਾ ਵੈਬੀਨਾਰ 18 ਨੂੰ

ਪਟਿਆਲਾ, 16 ਜੁਲਾਈ - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਅਗਨੀ ਵੀਰ ਵਾਯੂ ਭਰਤੀ ਸਬੰਧੀ ਜਾਗਰੂਕਤਾ ਵੈਬੀਨਾਰ ਮਿਤੀ 18 ਜੁਲਾਈ ਨੂੰ ਸਵੇਰੇ 11.00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਭਰਤੀ ਲਈ ਰਜਿਸਟ੍ਰੇਸ਼ਨ 8 ਤੋਂ 28 ਜੁਲਾਈ 2024 ਤਕ ਹੈ

ਪਟਿਆਲਾ, 16 ਜੁਲਾਈ - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਅਗਨੀ ਵੀਰ ਵਾਯੂ ਭਰਤੀ ਸਬੰਧੀ ਜਾਗਰੂਕਤਾ ਵੈਬੀਨਾਰ ਮਿਤੀ 18 ਜੁਲਾਈ ਨੂੰ ਸਵੇਰੇ 11.00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਭਰਤੀ ਲਈ ਰਜਿਸਟ੍ਰੇਸ਼ਨ 8 ਤੋਂ 28 ਜੁਲਾਈ 2024 ਤਕ ਹੈ ਅਤੇ ਇਸ ਭਰਤੀ ਲਈ ਲਿਖਤੀ ਪ੍ਰੀਖਿਆ 18 ਅਕਤੂਬਰ 2024 ਤੋਂ ਸ਼ੁਰੂ ਹੋਣੀ ਹੈ। ਇਸ ਵੈਬੀਨਾਰ ਦੌਰਾਨ ਇੰਡੀਅਨ ਏਅਰ ਫੋਰਸ ਦੇ ਅਧਿਕਾਰੀਆਂ ਵੱਲੋਂ ਪ੍ਰਾਰਥੀਆਂ ਨੂੰ ਅਗਨੀ ਵੀਰ ਵਾਯੂ ਭਰਤੀ ਸਬੰਧੀ ਯੋਗਤਾ (ਉਮਰ, ਪੜਾਈ, ਸਰੀਰਕ ਮਾਪਦੰਡ ਆਦਿ) ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਇੰਡੀਅਨ ਏਅਰ ਫੋਰਸ ਵਿਚ ਕੈਰੀਅਰ ਬਾਰੇ ਮਾਰਗ ਦਰਸ਼ਨ ਵੀ ਕੀਤਾ ਜਾਵੇਗਾ। ਇਸ ਵੈਬੀਨਾਰ ਵਿਚ ਭਾਗ ਲੈਣ ਵਾਲੇ ਪ੍ਰਾਰਥੀ ਵੈਬੀਨਾਰ ਦੇ ਲਿੰਕ https://calendar.app.google/TYuzdrubXps6j9eB7 'ਤੇ ਜੁਆਇਨ ਕਰ ਸਕਦੇ ਹਨ। ਜਿਨ੍ਹਾਂ ਪ੍ਰਾਰਥੀਆਂ ਨੂੰ ਇੰਟਰਨੈੱਟ ਜਾਂ ਆਨਲਾਈਨ ਵੈਬੀਨਾਰ ਜੁਆਇਨ ਕਰਨ ਦੀ ਦਿੱਕਤ ਹੈ ਉਹ ਵਿਦਿਆਰਥੀ ਨੇੜੇ ਦੇ ਸਰਕਾਰੀ ਸ.ਸ. ਸਕੂਲ ਵਿਚ ਇਹ ਵੈਬੀਨਾਰ ਜੁਆਇਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 'ਤੇ ਸੰਪਰਕ ਕਰ ਸਕਦੇ ਹਨ।