ਥਿੰਕ ਗੈਸ ਲੁਧਿਆਣਾ ਪ੍ਰਾਈਵੇਟ ਲਿਮਟਿਡ ਦੁਆਰਾ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਜਾਗਰੂਕਤਾ ਵਰਕਸ਼ਾਪ ਆਯੋਜਿਤ

ਨਵਾਂਸ਼ਹਿਰ - ਥਿੰਕ ਗੈਸ ਲੁਧਿਆਣਾ ਪ੍ਰਾਈਵੇਟ ਲਿਮਟਿਡ ਨੇ ਐਸ.ਐਸ.ਪੀ ਦਫ਼ਤਰ ਐਸ.ਬੀ.ਐਸ.ਨਗਰ ਵਿਖੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਸੈਸ਼ਨ ਡਾ. ਮਹਿਤਾਬ ਸਿੰਘ (ਆਈ.ਪੀ.ਐਸ.), ਐਸ.ਐਸ.ਪੀ. ਐਸ.ਬੀ.ਐਸ. ਨਗਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਅਤੇ ਇਸ ਦੀ ਪ੍ਰਧਾਨਗੀ ਸ੍ਰੀ ਇਕਬਾਲ ਸਿੰਘ ਸਿੰਘ (ਪੀ.ਪੀ.ਐਸ.), ਐਸ.ਪੀ. ਐਸ.ਬੀ.ਐਸ.ਨਗਰ ਨੇ ਕੀਤੀ।

  ਇਸ ਸੈਸ਼ਨ ਦਾ ਉਦੇਸ਼ ਤੀਜੀ ਧਿਰ ਦੇ ਨੁਕਸਾਨਾਂ ਨੂੰ ਰੋਕਣ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵਿਛਾਈਆਂ ਗਈਆਂ ਭੂਮੀਗਤ ਕੁਦਰਤੀ ਗੈਸ ਪਾਈਪਲਾਈਨਾਂ ਦੀ ਮੌਜੂਦਗੀ ਅਤੇ ਅਣਜਾਣ ਖੁਦਾਈ ਗਤੀਵਿਧੀਆਂ ਨਾਲ ਜੁੜੇ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਸੀ। ਇਹ ਪਹਿਲਕਦਮੀ ਸੰਭਾਵੀ ਖਤਰਿਆਂ ਨੂੰ ਰੋਕਣ ਅਤੇ ਸਥਾਨਕ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਅਤੇ ਚੌਕਸੀ ਦੇ ਮਹੱਤਵ ਨੂੰ ਦਰਸਾਉਂਦੀ ਹੈ। ਇਸ ਜਾਗਰੂਕਤਾ ਵਰਕਸ਼ਾਪ ਵਿੱਚ ਜ਼ਿਲ੍ਹੇ ਅੰਦਰ ਚਾਰਜਡ ਕੁਦਰਤੀ ਗੈਸ ਪਾਈਪਲਾਈਨ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਕੁਦਰਤੀ ਗੈਸ ਦੀ ਢੋਆ-ਢੁਆਈ ਲਈ LCVs ਦਾ ਮੂਵਮੈਂਟ ਰੂਟ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਵਿੱਚ ਦੱਸਿਆ ਗਿਆ ਕਿ ਜੇਕਰ ਕਿਸੇ ਤੀਜੀ ਧਿਰ ਨੂੰ ਗੈਸ ਪਾਈਪਲਾਈਨ ਰੂਟ 'ਤੇ ਕੋਈ ਕੰਮ ਸ਼ੁਰੂ ਕਰਨਾ ਹੈ, ਤਾਂ ਉਨ੍ਹਾਂ ਨੂੰ ਥਿੰਕ ਗੈਸ ਐਮਰਜੈਂਸੀ ਨੰਬਰ 'ਤੇ 1800-572-7105 ਸੰਪਰਕ ਕਰਨਾ ਜ਼ਰੂਰੀ ਹੈ। ਇਸ ਮੌਕੇ ‘ਤੇ ਥਿੰਕ ਗੈਸ ਦੇ ਅਧਿਕਾਰੀਆਂ ਨੇ ਜਾਗਰੂਕਤਾ ਫੈਲਾਉਣ ਲਈ ਦਿੱਤੇ ਸਹਿਯੋਗ ਲਈ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਕੀਤਾ।