
ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ
ਮਾਹਿਲਪੁਰ - ਅਜੋਕੇ ਸਮੇਂ ਵਿੱਚ ਦੇਸ਼ ਨੂੰ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਵਰਗੇ ਅਧਿਕਾਰੀਆਂ ਦੀ ਵਿਸ਼ੇਸ਼ ਲੋੜ ਹੈ। ਇਹ ਵਿਚਾਰ ਉਘੇ ਸਮਾਜ ਸੇਵੀ ਅੰਤਰਰਾਸ਼ਟਰੀ ਫੁੱਟਬਾਲਰ ਅਤੇ ਸੇਵਾ ਮੁਕਤ ਐਸਪੀ ਸ਼ਵਿੰਦਰਜੀਤ ਸਿੰਘ ਬੈਂਸ ਨੇ ਟਾਂਡਾ ਦੇ ਐਸ ਐਚ ਓ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਸ਼ਾਨਦਾਰ ਬਹੁਪੱਖੀ ਸੇਵਾਵਾਂ ਲਈ ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਕਮੇਟੀ ਗੜਸ਼ੰਕਰ ਵੱਲੋਂ ਸਨਮਾਨਿਤ ਕਰਦਿਆਂ ਆਖੇ l
ਮਾਹਿਲਪੁਰ - ਅਜੋਕੇ ਸਮੇਂ ਵਿੱਚ ਦੇਸ਼ ਨੂੰ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਵਰਗੇ ਅਧਿਕਾਰੀਆਂ ਦੀ ਵਿਸ਼ੇਸ਼ ਲੋੜ ਹੈ। ਇਹ ਵਿਚਾਰ ਉਘੇ ਸਮਾਜ ਸੇਵੀ ਅੰਤਰਰਾਸ਼ਟਰੀ ਫੁੱਟਬਾਲਰ ਅਤੇ ਸੇਵਾ ਮੁਕਤ ਐਸਪੀ ਸ਼ਵਿੰਦਰਜੀਤ ਸਿੰਘ ਬੈਂਸ ਨੇ ਟਾਂਡਾ ਦੇ ਐਸ ਐਚ ਓ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਸ਼ਾਨਦਾਰ ਬਹੁਪੱਖੀ ਸੇਵਾਵਾਂ ਲਈ ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਕਮੇਟੀ ਗੜਸ਼ੰਕਰ ਵੱਲੋਂ ਸਨਮਾਨਿਤ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਨਾਗਰਾ ਨੇ ਆਪਣੀ ਪਰਿਵਾਰਿਕ ਵਿਰਾਸਤ ਨੂੰ ਸੰਭਾਲਦਿਆਂ ਅਤੇ ਉਸ ਨੂੰ ਹੋਰ ਅਮੀਰ ਕਰਦਿਆਂ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਪੈੜਾਂ ਪਾਈਆਂ ਹਨ। ਉਹ ਆਪਣੀ ਡਿਊਟੀ ਨੂੰ ਜਿੱਥੇ ਇਮਾਨਦਾਰੀ ਨਾਲ ਨਿਭਾਉਂਦੇ ਹਨ ਉਥੇ ਲੋਕਾਂ ਦੇ ਸੇਵਕ ਬਣ ਕੇ ਵੀ ਵਿਚਰਦੇ ਹਨ। ਇਸ ਲਈ ਅਜਿਹੇ ਅਧਿਕਾਰੀਆਂ ਨੂੰ ਸਮਾਜ ਵੱਲੋਂ ਮਾਣ ਸਨਮਾਨ ਮਿਲਣਾ ਉਹਨਾਂ ਦਾ ਹੱਕ ਹੈ l ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਕਮੇਟੀ ਇਸ ਗੱਲ ਤੇ ਫਖਰ ਮਹਿਸੂਸ ਕਰਦੀ ਹੈ ਕਿ ਉਹ ਇੱਕ ਅਜਿਹੇ ਅਧਿਕਾਰੀ ਨੂੰ ਸਨਮਾਨਿਤ ਕਰ ਰਹੇ ਹਨ ਜਿਸ ਨੇ ਸਮਾਜ ਦੇ ਹਰ ਵਰਗ ਵਿੱਚ ਮਾਣ ਸਨਮਾਨ ਹਾਸਲ ਕੀਤਾ ਹੈ ਅਤੇ ਆਪਣੀ ਹਰ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ। ਉਹ ਉੱਚ ਕੋਟੀ ਦੇ ਅਥਲੀਟ,ਅਧਿਕਾਰੀ,ਸਮਾਜ ਸੇਵਕ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਹਨl ਇਸ ਮੌਕੇ ਓਲੰਪੀਅਨ ਜਰਨੈਲ ਸਿੰਘ ਮਮੋਰੀਅਲ ਕਮੇਟੀ ਦੇ ਜਨਰਲ ਸਕੱਤਰ ਰੋਸ਼ਨਜੀਤ ਸਿੰਘ ਪਨਾਮ ਨੇ ਕਿਹਾ ਕਿ ਨਾਗਰਾ ਨੇ ਗੜਸ਼ੰਕਰ ਵਿੱਚ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ ਜਿਸ ਕਰਕੇ ਆਲਾ ਦੁਆਲਾ ਉਹਨਾਂ ਨੂੰ ਆਦਰ ਨਾਲ ਯਾਦ ਕਰਦਾ ਹੈ। ਟਾਂਡਾ ਵਿਖੇ ਐਸ ਐਚ ਓ ਵਜੋਂ ਤਾਇਨਾਤ ਚੋਟੀ ਦੇ ਅਥਲੀਟ ਗੁਰਿੰਦਰਜੀਤ ਸਿੰਘ ਨਾਗਰਾ ਨੇ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਤਨ ਦਾ ਹੀ ਦੇਹੀ ਨਾਲ ਨਿਭਾਉਂਦੇ ਰਹਿਣਗੇ l
