
ਸੋਸ਼ਲ ਵੈਲਫੇਅਰ ਸੋਸਾਇਟੀ ਗੜਸ਼ੰਕਰ ਅਤੇ ਵਾਤਾਵਰਨ ਕਮੇਟੀ ਮਾਹਿਲਪੁਰ ਵੱਲੋਂ ਸਾਂਝੇ ਤੌਰ ਤੇ ਵਣਮਹਾ ਉਤਸਵ ਮਨਾਇਆ ਗਿਆ
ਗੜਸ਼ੰਕਰ 13 ਜੁਲਾਈ - ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਗੜ੍ਸ਼ੰਕਰ ਅਤੇ ਵਾਤਾਵਰਨ ਕਮੇਟੀ ਮਾਹਿਲਪੁਰ ਵਲੋਂ ਸਾਂਝੇ ਤੌਰ ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁਕੜ ਮਜਾਰਾ ਵਿਖੇ 150 ਪੌਦੇ ਜਿਸ ਵਿੱਚ ਤ੍ਰਿਵੈਣੀ ਸਮੇਤ ਵਿਰਾਸਤੀ, ਫਲਦਾਰ, ਫੁੱਲਦਾਰ ਅਤੇ ਛਾਂ ਵਾਲੇ ਬੂਟੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਲਈ ਕੀਤੇ ਉਪਰਾਲੇ ਵਜੋਂ ਵਣਮਹਾਂ ਉਤਸਵ ਮਨਾਇਆ ਗਿਆ।
ਗੜਸ਼ੰਕਰ 13 ਜੁਲਾਈ - ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਗੜ੍ਸ਼ੰਕਰ ਅਤੇ ਵਾਤਾਵਰਨ ਕਮੇਟੀ ਮਾਹਿਲਪੁਰ ਵਲੋਂ ਸਾਂਝੇ ਤੌਰ ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁਕੜ ਮਜਾਰਾ ਵਿਖੇ 150 ਪੌਦੇ ਜਿਸ ਵਿੱਚ ਤ੍ਰਿਵੈਣੀ ਸਮੇਤ ਵਿਰਾਸਤੀ, ਫਲਦਾਰ, ਫੁੱਲਦਾਰ ਅਤੇ ਛਾਂ ਵਾਲੇ ਬੂਟੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਲਈ ਕੀਤੇ ਉਪਰਾਲੇ ਵਜੋਂ ਵਣਮਹਾਂ ਉਤਸਵ ਮਨਾਇਆ ਗਿਆ।
ਹਰਵੇਲ ਸਿੰਘ ਸੈਣੀ ਗੜ੍ਸ਼ੰਕਰ ਪ੍ਰਧਾਨ ਸੋਸ਼ਲ ਵੈਲਫੇਅਰ ਸੋਸਾਇਟੀ ਗੜਸ਼ੰਕਰ ਅਤੇ ਦੁਆਬਾ ਵਾਤਾਵਰਣ ਪ੍ਰੇਮੀ ਕਮੇਟੀ ਮਾਹਿਲ ਪੁਰ ਦੇ ਪ੍ਰਧਾਨ ਪ੍ਰਿੰਸੀਪਾਲ ਰੁਪਿੰਦਰਜੋਤ ਸਿੰਘ ਫਲੋਰਾ ਸਪੋਰਟਸ ਦੇ ਉਦਮ ਸਦਕਾ ਹਸਪਤਾਲ ਕੈਂਪਸ ਵਿੱਚ 150 ਤੋਂ ਵੱਧ ਬੂਟੇ ਲਗਾਏ ਗਏ।
ਗੁਰੂ ਨਾਨਕ ਮਿਸ਼ਨ ਚੈਰੀਟੇਬਲ ਟਰਸਟ ਕੁਕੜ ਮਜ਼ਾਰਾ ਦੀ ਪ੍ਰਧਾਨ ਬੀਬੀ ਸੁਸ਼ੀਲ ਕੌਰ ਨੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਦਿਨੋ ਦਿਨ ਗਰਮੀ ਵਧਦੀ ਜਾ ਰਹੀ ਹੈ ਅਤੇ ਵਾਤਾਵਰਣ ਵਿੱਚ ਹੋ ਰਹੀ ਤਬਦੀਲੀ ਨੂੰ ਠੱਲ ਪਾਉਣ ਲਈ ਹਰ ਇੱਕ ਮਨੁੱਖ ਨੂੰ ਹਰ ਸਾਲ ਇੱਕ ਰੁੱਖ ਲਗਾ ਕੇ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਗੜ੍ਸ਼ੰਕਰ ਦੇ ਪ੍ਰਧਾਨ ਸਰਦਾਰ ਹਰਵੇਲ ਸਿੰਘ ਸੈਣੀ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚ ਗੁਰੂ ਨਾਨਕ ਮਿਸ਼ਨ ਸੰਸਥਾ ਵਰਗੀਆਂ ਹੋਰ ਸੰਸਥਾਵਾਂ ਦੀ ਬਹੁਤ ਜਰੂਰਤ ਹੈ ਜੋ ਆਮ ਲੋਕਾਂ ਨੂੰ ਉਹਨਾਂ ਦੀ ਪਹੁੰਚ ਵਿੱਚ ਸਿਹਤ ਸਹੂਲਤਾਂ ਅਤੇ ਵਿਦਿਅਕ ਸਹੂਲਤਾਂ ਮੁਹੱਈਆ ਕਰਵਾ ਰਹੀਆਂ ਹਨ ਅਤੇ ਨਾਲ ਹੀ ਵਾਤਾਵਰਣ ਨੂੰ ਸੰਭਾਲਣ ਲਈ ਵੱਡੇ ਕਾਰਜ ਕਰ ਰਹੀਆਂ ਹਨ। ਉਹਨਾਂ ਦਾ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਰਸਾਤੀ ਮੌਸਮ ਵਿੱਚ ਵਾਤਾਵਰਨ ਨੂੰ ਸ਼ੁੱਧ ਦੀ ਸਾਫ ਸੁਥਰਾ ਰੱਖਣ ਲਈ ਆਪਣੇ ਆਲੇ ਦੁਆਲੇ ਜਿੱਥੇ ਵੀ ਖਾਲੀ ਥਾਂ ਹੈ ਉੱਥੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਉਹਨਾਂ ਨੂੰ ਪਾਲਣ ਪੋਸਣ ਕੀਤਾ ਜਾਵੇ।
ਇਸ ਮੌਕੇ ਤੇ ਟਰਸਟ ਦੇ ਪ੍ਰਬੰਧਕ ਰਘਬੀਰ ਸਿੰਘ, ਲੇਖਕ ਜਗਜੀਤ ਸਿੰਘ ਗਣੇਸ਼ਪੁਰ, ਪ੍ਰਿੰਸੀਪਲ ਰੁਪਿੰਦਰਜੋਤ ਸਿੰਘ ਫਲੋਰਾ ਸਪੋਰਟਸ ਮਾਹਿਲਪੁਰ, ਜਗਦੀਪ ਸਿੰਘ ਐਮ. ਸੀ. ਮਾਹਿਲਪੁਰ, ਸੋਸ਼ਲ ਵੈਲਫੇਅਰ ਸੋਸਾਇਟੀ ਗੜ੍ਸ਼ੰਕਰ ਵੱਲੋਂ ਰਜੀਵ ਕੰਡਾ ਸਰਪੰਚ, ਨਿਰਮਲ ਸਿੰਘ ਬੋਈ ਰੋਡ ਮਜਾਰਾ, ਹਰਨੇਕ ਸਿੰਘ ਬੰਗਾ, ਸਮਾਜ ਸੇਵੀ ਰਵੀ ਮਹਿਤਾ ਗੜ੍ਸ਼ੰਕਰ, ਲੰਬੜਦਾਰ ਪ੍ਰੇਮ ਸਿੰਘ ਬਗਵਾਈ, ਗੁਰੂ ਨਾਨਕ ਮਿਸ਼ਨ ਸੰਸਥਾ ਵੱਲੋਂ ਸਮਾਜ ਸੇਵੀ ਰਘਵੀਰ ਸਿੰਘ, ਡਾਕਟਰ ਅਮਨਪ੍ਰੀਤ ਸਿੰਘ, ਡਾਕਟਰ ਭਾਨੂ ਯਾਦਵ ਅਤੇ ਹਸਪਤਾਲ ਦਾ ਹੋਰ ਸਟਾਫ ਮੌਜੂਦ ਸੀ।
