ਸਾਂਝ ਕੇਂਦਰ ਨਵਾਂਸ਼ਹਿਰ ਨੇ ਬੂਟੇ ਵੰਡੇ।
ਨਵਾਂਸ਼ਹਿਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਂਝ ਕੇਂਦਰ ਵਲੋਂ ਬੂਟੇ ਵੰਡੇ ਗਏ ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਕੁਲਦੀਪ ਰਾਜ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਪ੍ਰਦੂਸ਼ਿਤ ਵਾਤਾਵਰਣ ਅਤੇ ਧਰਤੀ ਦੀ ਤਪਸ਼ ਘਟਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ।

ਉਹਨਾਂ ਦੱਸਿਆ ਕਿ ਮਾਣਯੋਗ ਐਸ ਐਸ ਪੀ ਸਾਹਿਬ ਹੋਰਾਂ ਦੀ ਦੇਖ ਰੇਖ ਹੇਠ 350 ਬੂਟੇ ਲਗਾਏ ਹਨ ਅਤੇ 100 ਤੋਂ ਜ਼ਿਆਦਾ ਬੂਟੇ ਆਮ ਪਬਲਿਕ ਨੂੰ ਹੱਥੀਂ ਵੰਡੇ ਹਨ। ਸਾਂਝ ਕੇਂਦਰ ਦੇ ਮੁਲਾਜ਼ਮਾਂ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਬੂਟੇ ਵੰਡਣ ਮੌਕੇ ਕੁਲਦੀਪ ਰਾਜ ਇੰਚਾਰਜ ਸਾਂਝ ਕੇਂਦਰ ਦੇ ਨਾਲ ਪ੍ਰੀਤ ਕੁਮਾਰੀ ਸੀਨੀਅਰ ਲੇਡੀ ਕਾਂਸਟੇਬਲ, ਜੋਤੀ ਐਚ ਸੀ,ਮਦਨ ਗੋਪਾਲ, ਸੰਦੀਪ ਕੁਮਾਰ, ਬਲਜੀਤ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।