ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਅੰਨਪੂਰਨਾ ਦਿਵਸ ਮਨਾਇਆ ਗਿਆ

ਹੁਸ਼ਿਆਰਪੁਰ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੋਟਰੀ ਦੇ ਨਵੇਂ ਸਾਲ ਦੀ ਸ਼ੁਰੂਆਤ ਅੰਨਪੂਰਨਾ ਦਿਵਸ ਮਨਾ ਕੇ ਕੀਤੀ ਗਈ। ਜਿਸ ਵਿੱਚ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਅਤੇ ਸੈਕਟਰੀ ਰੋਟੇਰੀਅਨ ਅਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਕਲੱਬ ਵੱਲੋਂ 250 ਕਿਲੋ ਰਾਸ਼ਨ ਜਿਸ ਵਿੱਚ 60 ਕਿਲੋ ਦਾਲ, 30 ਕਿਲੋ ਆਟਾ, 50 ਕਿਲੋ ਨਮਕ, 50 ਕਿਲੋ ਚੀਨੀ ਅਤੇ ਇੱਕ ਟੀਨ ਘਿਓ ਸ਼ਾਮਿਲ ਸੀ, ਦੀ ਵੰਡ ਕੀਤੀ ਗਈ।

ਗੁਰੂ ਰਾਮ ਦਾਸ ਲੰਗਰ ਸੇਵਾ ਪੁਰਹੀਰਾਂ ਨੂੰ ਦਿੱਤਾ ਗਿਆ। ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਅਵਤਾਰ ਸਿੰਘ ਜੀ ਨੇ ਕਿਹਾ ਕਿ ਰੋਟਰੀ ਦਾ ਮੁੱਖ ਕੰਮ ਸਮਾਜ ਭਲਾਈ ਦੇ ਕੰਮ ਕਰਨਾ ਅਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕਰਨਾ ਹੈ। ਇਸ ਸਾਲ ਵੀ ਉਨ੍ਹਾਂ ਨੇ ਆਪਣੀ ਨਵੀਂ ਟੀਮ ਨਾਲ ਆਪਣੇ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਰੋਟਰੀ ਸਾਲ ਦੀ ਸ਼ੁਰੂਆਤ ਕੀਤੀ। ਕਲੱਬ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ। ਅਵਤਾਰ ਸਿੰਘ ਨੇ ਦੱਸਿਆ ਕਿ ਰੋਟਰੀ ਦਾ ਮੁੱਖ ਉਦੇਸ਼ ‘ਨਰ ਸੇਵਾ ਨਰਾਇਣ ਸੇਵਾ’ ਤਹਿਤ ਕੰਮ ਕਰਨਾ ਹੋਵੇਗਾ। ਇਸ ਮੌਕੇ ਕਲੱਬ ਦੇ ਰੋਟੇਰੀਅਨ ਮਨੋਜ ਓਹਰੀ, ਇੰਦਰਪਾਲ ਸਚਦੇਵਾ, ਜਸਵੰਤ ਸਿੰਘ ਭੋਗਲ, ਅਸ਼ੋਕ ਸ਼ਰਮਾ, ਵਿਕਰਮ ਸ਼ਰਮਾ, ਐਲ.ਐਨ. ਵਰਮਾ, ਗੋਪਾਲ ਵਾਸੂਦੇਵਾ, ਜਗਮੀਤ ਸੇਠੀ, ਡੀ.ਪੀ.ਕਥੂਰੀਆ, ਜੋਗਿੰਦਰ ਸਿੰਘ ਆਦਿ ਮੌਜੂਦ ਸਨ।