ਰੋਟਰੀ ਕਲੱਬ ਬੰਗਾ ਦੀ ਪ੍ਰਧਾਨਗੀ ਦਾ ਤਾਜ ਸਜਿਆ ਸੁਰਿੰਦਰ ਪਾਲ ਸਿਰ।

ਨਵਾਂਸ਼ਹਿਰ - ਅੱਜ ਅਨਮੋਲ ਪੈਲੇਸ ਵਿਖੇ ਰੋਟਰੀ ਕਲੱਬ ਬੰਗਾ ਦੀ ਇੰਸਟਾਲੇਸ਼ਨ ਸੈਰੇਮਨੀ ਅਤੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਰੋਟਰੀ ਡਿਸਟ੍ਰਿਕਟ 3070 ਦੇ ਗਵਰਨਰ ਡਾਕਟਰ ਪੀ ਐਸ ਗਰੋਵਰ ਜੀ ਨੇ ਮੁੱਖ ਮਹਿਮਾਨ ਅਤੇ ਇੰਸਟਾਲੇਸ਼ਨ ਅਫਸਰ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰਧਾਨ 2022-24, ਨੇ ਕਲੱਬ ਨੂੰ ਮੁੱਖ ਮਹਿਮਾਨ, ਉਨ੍ਹਾਂ ਨਾਲ ਆਏ ਕਰਨਲ ਕੰਵਲਜੀਤ ਸਿੰਘ ਅਨੇਜਾ, ਸੇਕ੍ਰੇਟਰੀ ਜੀ.ਓ.ਵੀ. ਅਤੇ ਰੋਟੋ ਆਤਮਜੀਤ ਸਿੰਘ, ਚੀਫ ਏਡ ਟੂ ਗਵਰਨਰ ਨਾਲ ਜਾਣੂ ਕਰਵਾਇਆ।

ਨਵਾਂਸ਼ਹਿਰ - ਅੱਜ ਅਨਮੋਲ ਪੈਲੇਸ ਵਿਖੇ ਰੋਟਰੀ ਕਲੱਬ ਬੰਗਾ ਦੀ ਇੰਸਟਾਲੇਸ਼ਨ ਸੈਰੇਮਨੀ ਅਤੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਰੋਟਰੀ ਡਿਸਟ੍ਰਿਕਟ 3070 ਦੇ ਗਵਰਨਰ ਡਾਕਟਰ ਪੀ ਐਸ ਗਰੋਵਰ ਜੀ ਨੇ ਮੁੱਖ ਮਹਿਮਾਨ ਅਤੇ ਇੰਸਟਾਲੇਸ਼ਨ ਅਫਸਰ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰਧਾਨ 2022-24, ਨੇ ਕਲੱਬ ਨੂੰ ਮੁੱਖ ਮਹਿਮਾਨ, ਉਨ੍ਹਾਂ ਨਾਲ ਆਏ ਕਰਨਲ ਕੰਵਲਜੀਤ ਸਿੰਘ ਅਨੇਜਾ, ਸੇਕ੍ਰੇਟਰੀ ਜੀ.ਓ.ਵੀ. ਅਤੇ ਰੋਟੋ ਆਤਮਜੀਤ ਸਿੰਘ, ਚੀਫ ਏਡ ਟੂ ਗਵਰਨਰ ਨਾਲ ਜਾਣੂ ਕਰਵਾਇਆ। ਉਨ੍ਹਾਂ ਡਾ ਗਰੋਵਰ ਦੀ ਮਿਕਨਾਤੀਸੀ ਸ਼ਖ਼ਸੀਅਤ ਬਾਰੇ ਦੱਸਦਿਆਂ ਕਿਹਾ ਜਿਥੇ ਉਹ ਕਿੱਤੇ ਵਜੋਂ ਇਕ ਕਾਬਲ ਡਾਕਟਰ ਹਨ ਉਥੇ ਉਹ ਕੁਸ਼ਲ ਪ੍ਰਬੰਧਕ, ਸੰਗੀਤਕਾਰ, ਫੋਟੋ ਗ੍ਰਾਫਰ ਅਤੇ ਮੰਝੇ ਹੋਏ ਰੋਟੇਰੀਅਨ ਹਨ। ਉਨ੍ਹਾਂ ਕਲੱਬ ਵਲੋਂ ਸਾਲ 2022-24 ਵਿੱਚ ਕੀਤੇ ਗਏ ਪ੍ਰੋਜੈਕਟਾਂ ਅਤੇ ਹੋਰ ਸਮਾਜਕ ਕੰਮਾਂ ਦੀ ਤਫ਼ਸੀਲ ਪੇਸ਼ ਕੀਤੀ i ਇਸ ਮੌਕੇ ਉਨ੍ਹਾਂ ਨੇ ਸਾਲ 2022-24 ਵਿੱਚ ਚੰਗਾ ਕੰਮ ਕਰਨ ਲਈ ਕਲੱਬ ਮੈਂਬਰਾਂ ਨੂੰ ਸਨਮਾਨ ਪੱਤਰ ਦਿੱਤੇ । ਉਨ੍ਹਾਂ ਨੇ ਨਵੀਂ ਟੀਮ ਨੂੰ ਵਧਾਈਆਂ ਵੀ ਦਿੱਤੀਆਂ । ਮੁਖ ਮਹਿਮਾਨ ਅਤੇ ਇੰਸਟਾਲੇਸ਼ਨ ਅਧਿਕਾਰੀ ਰੋਟੋ ਡਾਕਟਰ ਪੀ ਐਸ ਗਰੋਵਰ, ਡਿਸਟ੍ਰਿਕ ਗਵਰਨਰ, ਵਲੋਂ ਰੋਟੋ ਸੁਰਿੰਦਰ ਪਾਲ ਨੂੰ ਕਾਲਰ ਪਹਿਨਾ ਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਵਜੋਂ ਇੰਸਟਾਲੇਸ਼ਨ ਕਰਦਿਆਂ ਅਹੁਦੇ ਦੀ ਸਹੁੰ ਚੁਕਾਈ ਅਤੇ ਰੋਟੋ ਸਰਨਜੀਤ ਸਿੰਘ ਨੂੰ ਪਿੰਨ ਲਗਾ ਕੇ ਕਲੱਬ ਦਾ ਸੈਕਟਰੀ ਨਿਯੁਕਤ ਕੀਤਾ । ਮੁੱਖ ਮਹਿਮਾਨ ਡਾਕਟਰ ਪੀ ਐਸ ਗਰੋਵਰ, ਡਿਸਟ੍ਰਿਕ ਗਵਰਨਰ ਨੇ  ਕਲੱਬ ਦੀ ਸਾਫ ਸੁਥਰੀ ਕਾਰਜ਼ਸ਼ੈਲੀ ਦੀ ਰੱਜਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਲੱਬ ਦੀ ਪਹਿਲੀ ਟੀਮ ਨੇ ਪ੍ਰਿੰਸੀਪਲ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਦੋ ਸਾਲ ਸ਼ਲਾਘਾਯੋਗ ਕੰਮ ਕਰਕੇ ਕਲੱਬ ਦਾ ਡਿਸਟ੍ਰਿਕਟ ਵਿਚ ਮਾਣਮੱਤ ਸਥਾਨ ਬਣਾਇਆ ਹੈ। ਉਨ੍ਹਾਂ ਰੋਟੇ ਸੁਰਿੰਦਰ ਪਾਲ ਖੇਪੜ ਦੀ ਅਗਵਾਈ ਵਿੱਚ ਚੁਣੀ ਗਈ ਨਵੀਂ ਟੀਮ ਨੂੰ  ਵਧਾਈਆਂ ਦਿੱਤੀਆਂ ਅਤੇ ਨਵੇਂ ਸਾਲ ਵਿੱਚ ਸਮਾਜ ਸੇਵਾ ਦੇ ਪ੍ਰੋਜੈਕਟਾਂ ਲਈ ਵੀ ਮਾਰਗਦਰਸ਼ਨ ਕੀਤਾ ਅਤੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਸ ਸਾਲ ਵਿੱਚ ਰੋਟਰੀ ਕਲੱਬ ਬੰਗਾ ਹੋਰ ਵੀ  ਵਧੇਰੇ ਮਿਹਨਤ ਨਾਲ ਕੰਮ ਕਰਕੇ ਕਲੱਬ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਵੇਗਾ ।  ਪ੍ਰਧਾਨ ਸੁਰਿੰਦਰ ਪਾਲ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਵਧੀਆ ਕੰਮ ਕਰਕੇ ਸਾਰਿਆਂ ਦੀਆਂ ਉਮੀਦਾਂ ਦੇ ਅਨੁਸਾਰ ਕਲੱਬ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣਗੇ ।ਇਸ ਸਮੇਂ ਕਰਨਲ ਕੇਜੇਐਸ ਤਨੇਜਾ, ਸੇਕ੍ਰੇਟਰੀ  ਜੀ.ਓ.ਵੀ. , ਰੋਟੋ ਆਤਮ ਜੀਤ ਸਿੰਘ, ਚੀਫ ਏਡ ਟੂ ਡਿਸਟ੍ਰਿਕਟ ਗਵਰਨਰ, ਅਸਿਸਟੈਂਟ ਗਵਰਨਰ ਰਾਜ ਕੁਮਾਰ ਵਜ੍ਹਾੜ, ਰੋਟੇ ਮਨਧੀਰ ਸਿੰਘ ਚੱਠਾ ਨੇ ਵੀ ਪੁਰਾਣੀ ਟੀਮ ਦੇ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕਲੱਬ ਵੱਲੋਂ ਡਿਸਟ੍ਰਿਕ ਗਵਰਨਰ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਈ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਆਖੀਰ ਵਿੱਚ ਸੇਕ੍ਰੇਟਰੀ ਸਰਨਜੀਤ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ । ਇਸ ਸਮੇਂ ਰੋਟੋ ਪਰਵੀਨ ਕੁਮਾਰ, ਰੋਟੋ ਨਿਤਿਨ ਦੁੱਗਲ, ਰੋਟੋ ਸੁਰਿੰਦਰ ਸਿੰਘ ਢੀਂਡਸਾ, ਰੋਟੋ ਸ਼ਮਸ਼ਾਦ ਅਲੀ, ਰੋਟੋ ਕਿੰਗ ਬਰਗਵ, ਰੋਟੋ ਭੁਪਿੰਦਰ ਸਿੰਘ ਰੋਟੋ ਡਾਕਟਰ ਪ੍ਰਿਤਪਾਲ ਸਿੰਘ, ਰੋਟੋ ਮਨਮੀਤ ਕੁਮਾਰ, ਰੋਟੋ ਸੰਦੀਪ ਕੁਮਾਰ, ਰੋਟੋ ਇਕਬਾਲ ਸਿੰਘ, ਰੋਟੋ ਜਸਵਿੰਦਰ ਸਿੰਘ ਮਾਨ, ਰੋਟੋ ਰਾਜ ਕੁਮਾਰ ਭੰਵਰਾ,   ਰੋਟੋ ਅਸ਼ਵਨੀ ਕੁਮਾਰ, ਰੋਟੋ ਸੇਠੀ ਉਧਨਵਾਲ, ਰੋਟੋ ਰਾਜ ਕੁਮਾਰ, ਰੋਟੋ ਇੰਦਰਜੀਤ ਸਿੰਘ, ਰੋਟੋ ਗੁਰਵਿੰਦਰ ਸਿੰਘ ਅਟਵਾਲ, ਰੋਟੋ ਐਡੋਕੇਟ ਕਮਲਜੀਤ ਸਿੰਘ ਹਾਜਰ ਰਹੇ ।