ਭਗਤ ਸਵਰਨਾ ਰਾਮ ਜੀ ਦੀ ਪਹਿਲੀ ਬਰਸੀ ਗੁਰੂ ਰਵਿਦਾਸ ਮੰਦਰ ਪਿੰਡ ਤਾਜੇਵਾਲ ਵਿਖੇ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ
ਮਾਹਿਲਪੁਰ, 7 ਜੁਲਾਈ- ਭਗਤ ਸਵਰਨਾ ਰਾਮ ਜੀ ਦੀ ਪਹਿਲੀ ਬਰਸੀ ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਤਾਜੇਵਾਲ ਵਿਖੇ ਅੱਜ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਉਹਨਾਂ ਦੀ ਬਣਾਈ ਗਈ ਯਾਦਗਰ ਤੇ ਸਮੂਹ ਪਰਿਵਾਰਿਕ ਮੈਂਬਰਾਂ ਅਤੇ ਸੰਗਤਾਂ ਨੇ ਮੱਥਾ ਟੇਕਿਆ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਉਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ।

ਇਸ ਮੌਕੇ ਸੰਤ ਸਤਨਾਮ ਦਾਸ ਜੀ ਵਿਛੋਹੀ, ਸੰਤ ਪਵਨ ਕੁਮਾਰ ਸਰਪੰਚ ਪਿੰਡ ਤਾਜੇਵਾਲ, ਠੇਕੇਦਾਰ ਅਮਰਜੀਤ, ਦਲਜੀਤ ਕੌਰ, ਹਰਜਿੰਦਰ ਕੌਰ, ਮਾਤਾ ਦੇਵਾ ਜੀ, ਗਿਆਨੀ ਜਸਪਾਲ ਜੀ ਪਾਠੀ ਸਿੰਘ, ਅਜੈ ਕੁਮਾਰ, ਸਾਜਨ, ਅਮਰ ਕੁਮਾਰ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ। ਇਸ ਤੋਂ ਬਾਅਦ ਗੁਰੂ ਰਵਿਦਾਸ ਮੰਦਰ ਵਿਖੇ ਸੂਬੇਦਾਰ ਸ਼ਿੰਦਰ ਰਾਮ ਨੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਠ ਦੇ ਭੋਗ ਪਾਏ। ਇਸ ਤੋਂ ਬਾਅਦ ਸੰਤ ਪਵਨ ਕੁਮਾਰ ਤਾਜੇਵਾਲ ਜੀ ਨੇ ਕਥਾ ਕੀਰਤਨ ਕਰਕੇ ਭਗਤ ਸਵਰਨਾ ਰਾਮ ਜੀ ਦੀ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਉਹਨਾਂ ਕਿਹਾ ਕਿ ਭਗਤ ਸਵਰਨਾ ਰਾਮ ਜੀ ਨੇ ਆਪਣੀ ਸਾਰੀ ਜ਼ਿੰਦਗੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਿੱਧ ਚਾਨੋ ਜੀ ਦੇ ਸੰਦੇਸ਼ ਦਾ ਪ੍ਰਚਾਰ- ਪ੍ਰਸਾਰ ਕੀਤਾ ਤੇ ਆਪਣੇ ਪਰਿਵਾਰ ਅਤੇ ਸਮੂਹ ਸੰਗਤਾਂ ਨੂੰ ਵੀ ਇਹਨਾਂ ਮਹਾਂਪੁਰਸ਼ਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਗੁਲਜਾਰ ਮੁਹੰਮਦ ਢੋਲੀ, ਜਸਵੀਰ ਸਿੰਘ, ਗੁਰਦਿਆਲ ਸਿੰਘ, ਜਸਵਿੰਦਰ ਸਿੰਘ, ਲੰਬੜਦਾਰ ਰਾਮ ਲੁਭਾਇਆ ਚੱਕ ਮੱਲਾ,ਦਰਸ਼ਨ ਸਿੰਘ ਚੱਕਮੱਲਾ ਸਾਬਕਾ ਸਰਪੰਚ, ਹਰਜਿੰਦਰ ਕੁਮਾਰ, ਸਤਨਾਮ ਸਿੰਘ ਲੰਬੜਦਾਰ ਸਮੇਤ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ। ਪਰਿਵਾਰ ਵੱਲੋਂ ਸਨਮਾਨਯੋਗ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਚੱਲਿਆ।