ਭਾਈ ਜਗਦੀਪ ਸਿੰਘ ਖਾਲਸਾ ਨਿਹੰਗ ਸਿੰਘ ਦੀ ਯਾਦ ਵਿੱਚ ਮੁੱਖਲੀਆਣਾ ਵਿਖੇ ਛਬੀਲ ਘਰ ਦਾ ਨੀਹ ਪੱਥਰ ਰੱਖਿਆ
ਮਾਹਿਲਪੁਰ, 30 ਜੁਲਾਈ - ਬਾਬਾ ਰਵਿੰਦਰ ਸਿੰਘ ਖਾਲਸਾ ਇੰਟਰਨੈਸ਼ਨਲ ਕਥਾਵਾਚਕ ਜੀ ਦੇ ਸਪੁੱਤਰ ਭਾਈ ਜਗਦੀਪ ਸਿੰਘ ਖਾਲਸਾ ਨਿਹੰਗ ਸਿੰਘ ਜੀ ਦੀ ਯਾਦ ਵਿੱਚ ਪਿੰਡ ਮੁੱਖਲੀਆਣਾ ਵਿਖੇ ਬਣਾਏ ਜਾ ਰਹੇ ਛਬੀਲ ਘਰ ਦਾ ਨੀਹ ਪੱਥਰ ਸਤਿਕਾਰਯੋਗ ਬੀਬੀ ਬਲਵਿੰਦਰ ਕੌਰ ਖਾਲਸਾ ਮਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਸ੍ਰੀ ਖੰਡੂਰ ਸਾਹਿਬ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ।

ਇਸ ਤੋਂ ਪਹਿਲਾਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਮੁੱਖ ਸੇਵਾਦਾਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਰਨਾ ਦਲ ਛਾਉਣੀ ਨਿਹੰਗ ਸਿੰਘਾਂ ਬਜਵਾੜਾ ਹੁਸ਼ਿਆਰਪੁਰ ਵੱਲੋਂ ਆਰੰਭਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਬਾਬਾ ਕੁਲਵਰਨ ਸਿੰਘ ਗੋਪਾਲੀਆਂ, ਅਜੀਤ ਸਿੰਘ ਖੇੜਾ ਠੱਕਰਵਾਲ, ਸਰਦਾਰ ਸੁਖਵਿੰਦਰ ਸਿੰਘ, ਜਸਵੰਤ ਸਿੰਘ ਪ੍ਰਧਾਨ ਗੁਰਨਾਮ ਸਿੰਘ ਗਾਮਾ, ਬਲਵੀਰ ਸਿੰਘ ਹੇੜੀਆਂ, ਬਾਬਾ ਅਜਮੇਰ ਸਿੰਘ, ਬਲਵੀਰ ਸਿੰਘ ਮੁਖਲੀਆਣਾ, ਬਾਬਾ ਅਜੀਤ ਸਿੰਘ ਖੇੜਾ, ਮਹਿੰਦਰ ਸਿੰਘ, ਕਸ਼ਮੀਰ ਸਿੰਘ ਬਾੜੀਆਂ, ਸੋਢੀ ਸਿੰਘ, ਸੋਨੂ ਡੀਪੂ ਵਾਲਾ, ਜਸਵੰਤ ਸਿੰਘ ਮੁਖਲੀਆਣਾ, ਗੁਰਦਿਆਲ ਸਿੰਘ ਪੰਡੋਰੀ, ਬੱਬੀ ਸਿੰਘ ਸਮੇਤ ਇਲਾਕੇ ਦੀਆਂ ਸਨਮਾਨਯੋਗ ਸ਼ਖਸ਼ੀਅਤਾਂ ਹਾਜ਼ਰ ਸਨ।
ਗੱਲਬਾਤ ਕਰਦਿਆਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਨੇ ਦੱਸਿਆ ਕਿ ਭਾਈ ਜਗਦੀਪ ਸਿੰਘ ਖਾਲਸਾ ਗਤਕੇ ਦੀ ਟੀਮ ਦਾ ਇਕ ਗੁਰਸਿੱਖੀ ਜੀਵਨ ਜਿਉਣ ਵਾਲਾ ਨੌਜਵਾਨ ਸੀ । ਉਸਦੇ ਪਰਿਵਾਰ ਵੱਲੋਂ ਜਿੱਥੇ ਛਬੀਲ ਘਰ ਦਾ ਨੀਹ ਪੱਥਰ ਰੱਖਿਆ ਗਿਆ, ਉਹ ਜਮੀਨ ਦਾਨ ਕੀਤੀ ਗਈ ਹੈ । ਜਿਸ ਉੱਤੇ ਬਿਲਡਿੰਗ ਦੀ ਉਸਾਰੀ ਕਰਕੇ ਹੋਰ ਵੀ ਸਮਾਜ ਭਲਾਈ ਦੇ ਕਾਰਜ ਕੀਤੇ ਜਾਇਆ ਕਰਨਗੇ