
ਸਰਕਾਰੀ ਹਾਈ ਸਕੂਲ ਡਘਾਮ ਵਿੱਚ ਵਾਤਾਵਰਨ ਦਿਵਸ ਮਨਾਇਆ ਗਿਆ
ਗੜ੍ਹਸ਼ੰਕਰ, 8 ਜੁਲਾਈ:- ਸਰਕਾਰੀ ਹਾਈ ਸਕੂਲ ਡਘਾਮ ਵਿਖੇ ਮੁੱਖ ਅਧਿਆਪਕਾ ਨਵਦੀਪ ਸਹਿਗਲ ਅਤੇ ਸਕੂਲ ਗਾਈਡੈਂਸ ਕਾਊਂਸਲਰ ਹਰਦੀਪ ਕੁਮਾਰ ਦੀ ਅਗਵਾਈ ਹੇਠ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਛਾਂਦਾਰ, ਫਲਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ।
ਗੜ੍ਹਸ਼ੰਕਰ, 8 ਜੁਲਾਈ:- ਸਰਕਾਰੀ ਹਾਈ ਸਕੂਲ ਡਘਾਮ ਵਿਖੇ ਮੁੱਖ ਅਧਿਆਪਕਾ ਨਵਦੀਪ ਸਹਿਗਲ ਅਤੇ ਸਕੂਲ ਗਾਈਡੈਂਸ ਕਾਊਂਸਲਰ ਹਰਦੀਪ ਕੁਮਾਰ ਦੀ ਅਗਵਾਈ ਹੇਠ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਛਾਂਦਾਰ, ਫਲਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ। ਸੰਬੋਧਨ ਕਰਦਿਆਂ ਮੁੱਖ ਅਧਿਆਪਕਾ ਨਵਦੀਪ ਸਹਿਗਲ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਗਾਈਡੈਂਸ ਕਾਊਂਸਲਰ ਹਰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਲਗਾਏ ਹਰ ਪ੍ਰਕਾਰ ਦੇ ਪੌਦਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਅਧਿਆਪਕਾ ਨਵਦੀਪ ਸਹਿਗਿੱਲ, ਮਾ. ਹਰਦੀਪ ਕੁਮਾਰ ਤੋਂ ਇਲਾਵਾ ਸਟਾਫ਼ ਮੈਂਬਰ ਜੋਤਿਕਾ ਲੱਧੜ, ਜਤਿੰਦਰ ਕੁਮਾਰ, ਵਰਿੰਦਰ ਕੌਰ, ਅੰਸ਼ੂ ਰਾਣਾ, ਜੋਤੀ ਸ਼ਰਮਾ, ਮੈਡਮ ਰੀਨਾ ਆਦਿ ਹਾਜ਼ਰ ਸਨ |
