
ਪ੍ਰਦੂਸ਼ਿਤ ਗੈਸ ਫੈਕਟਰੀ ਖਿਲਾਫ 102 ਦਿਨ ਤੋਂ ਚੱਲ ਰਿਹਾ ਲਗਾਤਾਰ ਧਰਨਾ
ਲੁਧਿਆਣਾ - ਪ੍ਰਦੂਸ਼ਿਤ ਗੈਸ ਫੈਕਟਰੀ ਖਿਲਾਫ ਪੱਕੇ ਧਰਨੇ ਨੂੰ 102 ਹੋ ਗਏ ਹਨ, ਪਰ ਪ੍ਰਸ਼ਾਸਨ ਤੇ ਸਰਕਾਰਾਂ ਅਜੇ ਵੀ ਮਸਲਾ ਹੱਲ ਕਰਨ ਲਈ ਸੁਸਤੀ ਵਿਖਾ ਰਹੀਆਂ ਹਨ। ਅੱਜ ਵੱਖ ਵੱਖ ਬੁਲਾਰਿਆਂ ਕਾਰਖਾਨਾ ਮਜਦੂਰ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਦਾ-ਧਨੇਰ ਦੇ ਸੁਖਵਿੰਦਰ ਸਿੰਘ ਹੰਬੜਾ, ਪੇਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਇਕਾਈ ਪ੍ਰਧਾਨ ਜਸਵੀਰ ਸਿੰਘ ਸੀਰਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਸਵੰਤ ਸਿੰਘ ਭਟੀਆ,
ਲੁਧਿਆਣਾ - ਪ੍ਰਦੂਸ਼ਿਤ ਗੈਸ ਫੈਕਟਰੀ ਖਿਲਾਫ ਪੱਕੇ ਧਰਨੇ ਨੂੰ 102 ਹੋ ਗਏ ਹਨ, ਪਰ ਪ੍ਰਸ਼ਾਸਨ ਤੇ ਸਰਕਾਰਾਂ ਅਜੇ ਵੀ ਮਸਲਾ ਹੱਲ ਕਰਨ ਲਈ ਸੁਸਤੀ ਵਿਖਾ ਰਹੀਆਂ ਹਨ। ਅੱਜ ਵੱਖ ਵੱਖ ਬੁਲਾਰਿਆਂ ਕਾਰਖਾਨਾ ਮਜਦੂਰ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਦਾ-ਧਨੇਰ ਦੇ ਸੁਖਵਿੰਦਰ ਸਿੰਘ ਹੰਬੜਾ, ਪੇਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਇਕਾਈ ਪ੍ਰਧਾਨ ਜਸਵੀਰ ਸਿੰਘ ਸੀਰਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਸਵੰਤ ਸਿੰਘ ਭਟੀਆ, ਜਗਤਾਰ ਸਿੰਘ ਮਾੜਾ, ਆਂਗਣਵਾੜੀ ਵਰਕਰਸ ਯੂਨੀਅਨ ਸਿੱਧਵਾਂਬੇਟ ਦੀ ਸਕੱਤਰ ਬੀਬੀ ਗੁਰਚਰਨ ਕੌਰ, ਬੀਬੀ ਹਰਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਲੰਮੇ ਸੰਘਰਸ਼ ਚੋ ਲੰਘੇ ਹਾਂ ਤੇ ਸਾਡਾ ਏਕਾ ਹੀ ਪ੍ਰਸ਼ਾਸਨ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਰਿਹਾ ਹੈ। ਸਾਨੂੰ ਲੋਕ ਏਕਤਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਬੁਲਾਰਿਆ ਨੇ ਤਿੰਨ ਨਵੇਂ ਲੋਕ ਵਿਰੋਧੀ ਕਨੂੰਨਾਂ ਖਿਲਾਫ ਡਟਣ ਦਾ ਅਤੇ 21 ਜੁਲਾਈ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋ ਰਹੀ ਕਨਵੈਨਸ਼ਨ ਚ ਪਹੁੰਚਣ ਦਾ ਸੱਦਾ ਦਿੱਤਾ। ਰਾਮ ਸਿੰਘ ਹਠੂਰ ਤੇ ਰੋਹਿਤ ਵਰਮਾ ਨੇ ਆਪਣੇ ਲੋਕ ਪੱਖੀ ਗੀਤਾਂ ਰਾਹੀ ਚੇਤਨਤਾ ਦਾ ਸੁਨੇਹਾ ਪਹੁੰਚਾਇਆ। ਭਿੰਦਰ ਸਿੰਘ ਭਿੰਦੀ ਨੇ ਸਟੇਜ ਸਕੱਤਰ ਦੀ ਭੂਮਿਕਾ ਖੂਬ ਨਿਭਾਈ। ਡਾ.ਸੁਖਦੇਵ ਸਿੰਘ ਨੇ ਧੰਨਵਾਦੀ ਭਾਸ਼ਨ ਦਿੰਦਿਆ ਕਿਹਾ ਕਿ ਤਾਲਮੇਲ ਕਮੇਟੀ ਲੁਧਿਆਣਾ ਨੇ ਆਪਣੀ ਮੀਟਿੰਗ ਕੀਤੀ ਤੇ ਦੱਸਿਆ ਕਿ ਸਾਰੇ ਸੰਘਰਸ਼ ਚੜਦੀ ਕਲਾ ਚ ਹਨ। 5 ਜੁਲਾਈ ਨੂੰ ਡੀ.ਸੀ.ਲੁਧਿਆਣਾ ਨਾਲ ਮੀਟਿੰਗ ਹੋਈ ਹੈ ਤੇ ਉਸ ਨੇ ਦੱਸਿਆ ਕਿ 15 ਦਿਨਾਂ ਦੇ ਅੰਦਰ ਮੁੱਖ ਮੰਤਰੀ ਪੰਜਾਬ ਨਾਲ਼ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਇਸ ਮੌਕੇ ਹਾਜਰ ਸਨ ਬਗਾ ਸਿੰਘ ਰਾਣਕੇ, ਜੇਠਾ ਸਿੰਘ ਤਲਵੰਡੀ ਨੌਆਬਾਦ ਤੇ ਲੰਗਰ ਕਮੇਟੀ ਦੇ ਸੇਵਾਦਾਰਾਂ ਜਗਮੋਹਨ ਸਿੰਘ ਗਿੱਲ, ਮਨਮੋਹਨ ਸਿੰਘ ਗਿੱਲ, ਰਛਪਾਲ ਸਿੰਘ ਤੂਰ, ਬਲਦੇਵ ਸਿੰਘ ਲਤਾਲਾ, ਸਨਦੀਪ ਸਿੰਘ ਭੰਗੂ ਨੇ ਖੂਬ ਸੇਵਾ ਨਿਭਾਈ।
