ਹਜ਼ਾਰਾਂ ਦੀ ਗਿਣਤੀ ਵਿੱਚ ਨੈਣ ਕਲਾਂ ਦਰਬਾਰ ਵਿਖੇ ਸੰਗਤਾਂ ਹੋਈਆਂ ਨਤਮਸਤਕ
ਭੁਨਰਹੇੜੀ (ਪਟਿਆਲਾ), 28 ਅਗਸਤ - ਹਲਕਾ ਸਨੌਰ ਦੇ ਪਿੰਡ ਨੈਣ ਕਲਾਂ ਪ੍ਰਾਚੀਨ ਗੁੱਗਾ ਮਾੜੀ ਦਰਬਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁੱਗਾ ਨੌਮੀ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਦਿਹਾੜੇ ਤੇ ਹਰਿਆਣਾ, ਪੰਜਾਬ, ਹਿਮਾਚਲ, ਰਾਜਸਥਾਨ ਅਤੇ ਹੋਰ ਵੱਖ ਵੱਖ ਥਾਵਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਏ ਅਤੇ ਗੁੱਗਾ ਜ਼ਾਹਰ ਪੀਰ ਦੇ ਮੰਦਰ ਵਿੱਚ ਮੁਰਾਦਾਂ ਪੂਰੀਆਂ ਹੋਣ ਵਾਲੀਆਂ ਸੰਗਤਾਂ ਨੇ ਮਿਠਾਈਆਂ, ਗੁੜ ਦੀਆਂ ਭੇਲੀਆਂ ਅਤੇ ਸੁੰਦਰ ਚਾਦਰਾਂ ਚੜਾਈਆਂ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਲੰਗਰ ਦੇ ਪ੍ਰਬੰਧ ਕੀਤੇ ਗਏ। ਮੁੱਖ ਸੇਵਾਦਾਰ ਭਗਤ ਕਰਨੈਲ ਸਿੰਘ ਰਾਣਾ ਨੇ ਦੱਸਿਆ ਕਿ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸਾਰੇ ਨਗਰ ਅਤੇ ਇਲਾਕੇ ਦੇ ਸੇਵਾਦਾਰਾਂ ਵੱਲੋਂ ਵਧ ਚੜ ਕੇ ਸੇਵਾ ਕੀਤੀ ਗਈ ਉਨ੍ਹਾਂ ਕਿਹਾ ਕਿ ਮੌਸਮ ਦੀ ਖਰਾਬੀ ਹੋਣ ਕਾਰਨ ਥੋੜੀ ਜਿਹੀ ਸੰਗਤਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨ ਵਿੱਚ ਪਾਣੀ ਖੜਾ ਹੋਣ ਕਰਕੇ ਕੱਬਡੀ ਟੂਰਨਾਮੈਂਟ ਨਹੀਂ ਹੋ, ਸਕਿਆ ਪਰ ਇਸ ਮੇਲੇ ਨੂੰ 11 ਸਤੰਬਰ ਨੂੰ ਅਗਲੀ ਗੁੱਗਾ ਨੌਮੀ ਮੌਕੇ ਕਰ ਦਿੱਤਾ ਗਿਆ ਹੈ।
ਇਸ ਮੌਕੇ ਸਮੂਹ ਨਗਰ ਨਿਵਾਸੀ ਤੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।