ਹਨੂੰਮਾਨ ਜਨਮ ਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ
ਐਸ ਏ ਐਸ ਨਗਰ, 24 ਅਪ੍ਰੈਲ - ਉਦਯੋਗਿਕ ਖੇਤਰ ਫੇਜ਼ 9 ਵਿੱਚ ਸਥਿਤ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਅਤੇ ਧਰਮਸ਼ਾਲਾ ਵਿੱਚ ਹਨੂੰਮਾਨ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁੰਦਰਕਾਂਡ ਦਾ ਪਾਠ ਕੀਤਾ ਗਿਆ ਅਤੇ ਸ਼੍ਰੀ ਰਾਮ ਭਗਤ ਹਨੂੰਮਾਨ ਜੀ ਨੂੰ ਲੱਡੂ ਅਤੇ ਕੇਕ ਭੇਟ ਕੀਤੇ ਗਏ। ਇਸ ਮੌਕੇ ਹਨੂੰਮਾਨ ਜੀ ਦੀ ਮਹਾਂ ਆਰਤੀ ਵਿੱਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਉਨ੍ਹਾਂ ਨੂੰ ਚੜ੍ਹਾਏ ਪ੍ਰਸ਼ਾਦ ਆਦਿ ਦਾ ਆਨੰਦ ਮਾਣਿਆ।

ਇਸ ਮੌਕੇ ਮੰਦਰ ਦੇ ਮੌਜੂਦਾ ਪ੍ਰਧਾਨ ਸੇਵਾਮੁਕਤ ਕਮਾਂਡੈਂਟ ਵੀ.ਕੇ ਵੈਦ ਅਤੇ ਹੋਰ ਅਹੁਦੇਦਾਰ ਧੀਰਜ ਕੁਮਾਰ, ਜਸਵਿੰਦਰ ਸ਼ਰਮਾ, ਸ਼ਿਵਸਰਨ ਸ਼ਰਮਾ, ਬਲਦੇਵ ਵਸ਼ਿਸ਼ਟ, ਧਰਮਬੀਰ ਵਸ਼ਿਸ਼ਟ, ਹਨੀਤ, ਗੋਪਾਲ ਕ੍ਰਿਸ਼ਨ ਸ਼ਰਮਾ, ਕ੍ਰਿਸ਼ਨ ਸ਼ਰਮਾ, ਨਵਲ ਕਿਸ਼ੋਰ ਸ਼ਰਮਾ, ਡਾ. ਬ੍ਰਿਜਮੋਹਨ ਸ਼ਰਮਾ, ਅੰਕਿਤ ਸ਼ਰਮਾ, ਮਹਿਲਾ ਸੰਕੀਰਤਨ ਵਿੰਗ ਦੀ ਪ੍ਰਧਾਨ ਮੈਡਮ ਹੇਮਾ ਗੈਰੋਲਾ, ਗੀਤਾ, ਸੁਧਾ, ਕੁਸਮਾ, ਜੈਵੰਤੀ, ਲੀਲਾ ਸ਼ਰਮਾ, ਮਮਤਾ ਸ਼ਰਮਾ ਅਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।