ਨਸ਼ਾ ਮਨੁੱਖ ਨੂੰ ਸ਼ਕਤੀਹੀਣ ਅਤੇ ਮਨੋਰੋਗੀ ਬਣਾ ਦਿੰਦਾ ਹੈ—ਸ਼੍ਰੀ ਚਮਨ ਸਿੰਘ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਗੁਰਸੇਵਾ ਕਾਲਜ ਆੱਫ ਨਰਸਿੰਗ, ਪਨਾਮ(ਗੜ੍ਹਸ਼ੰਕਰ) ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ ਗਿਆ। ਕੈੰਪ ਦੀ ਪ੍ਰਧਾਨਗੀ ਕਵਲਦੀਪ ਕੌਰ (ਪ੍ਰਿੰਸੀਪਲ) ਨੇ ਕੀਤੀ| ਇਸ ਮੌਕੇ ਤੇ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਸੰਬੋਧਨ ਹੁੰਦਿਆ ਰੈੱਡ ਕਰਾਸ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਦੇ ਜੀਵਨ ਬਾਰੇ ਦੱਸਿਆ ਕਿ ਉਹ ਜੰਗ ਵਿੱਚ ਫੱਟੜ ਲੋਕਾਂ ਦੀ ਮਲਮ ਪੱਟੀ ਲਾ ਕੇ ਸੇਵਾ ਕਰਦੇ ਸੀ

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਗੁਰਸੇਵਾ ਕਾਲਜ ਆੱਫ ਨਰਸਿੰਗ, ਪਨਾਮ(ਗੜ੍ਹਸ਼ੰਕਰ) ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ ਗਿਆ। ਕੈੰਪ  ਦੀ ਪ੍ਰਧਾਨਗੀ ਕਵਲਦੀਪ ਕੌਰ (ਪ੍ਰਿੰਸੀਪਲ) ਨੇ ਕੀਤੀ|
ਇਸ ਮੌਕੇ ਤੇ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਸੰਬੋਧਨ ਹੁੰਦਿਆ  ਰੈੱਡ ਕਰਾਸ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਦੇ ਜੀਵਨ ਬਾਰੇ ਦੱਸਿਆ ਕਿ ਉਹ ਜੰਗ ਵਿੱਚ ਫੱਟੜ ਲੋਕਾਂ ਦੀ ਮਲਮ ਪੱਟੀ ਲਾ ਕੇ ਸੇਵਾ ਕਰਦੇ ਸੀ, ਜਿਨਾ ਨੇ ਮਾਨਵਤਾ ਦੀ ਭਲਾਈ ਲਈ ਰੈੱਡ ਕਰਾਸ ਦੀ ਸਥਾਪਨਾ ਕੀਤੀ, ਉੱਥੇ ਰੈੱਡ ਕਰਾਸ ਦੀਆਂ ਗਤੀਵਿਧੀਆਂ ਜੋ ਕਿ ਇਨਸਾਨੀਅਤ ਦੇ ਪੱਖ ਵਿੱਚ ਜਾਦੀਆਂ ਹਨ, ਉਨਾ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾ ਨੇ ਨਰਸਿੰਗ ਦੇ ਵਿਦਿਆਰਥੀਆਂ ਨੂੰ  ਸੰਬੋਧਨ ਹੁੰਦਿਆ ਕਿਹਾ ਕਿ ਤੁਹਾਨੂੰ ਵੀ ਇਹੋ ਜਿਹੀਆਂ ਜੀਵਨ ਵਿੱਚ ਚੁਣੌਤੀਆ ਦਾ ਸਾਹਮਣਾ ਕਰਨਾ ਪਵੇਗਾ, ਜਿਸਨੂੰ ਨਰਸਿੰਗ ਭਾਈਚਾਰੇ ਨੇ ਪਹਿਲਾਂ ਵੀ ਕਬੂਲ ਕੀਤਾ ਅਤੇ ਉਨਾ ਤੋਂ ਪ੍ਰਾਪਤੀਆਂ ਵੀ ਕੀਤੀਆਂ। ਉਨਾ ਨੇ ਨਸ਼ਿਆ ਦੀ ਵਰਤੋਂ ਨਾਲ ਆ ਰਹੀਆਂ ਸ਼ਰੀਰਕ , ਸਮਾਜਿਕ, ਆਰਥਿਕ ਅਤੇ ਮਾਨਸਿਕ ਸਮੱਸਿਆਵਾਂ ਦਾ ਜਿਕਰ ਕਰਦਿਆ ਆਪਣਾ ਬਣਦਾ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ। ਉਨਾ ਨੇ ਨਰਸਿੰਗ ਸਟਾਫ ਨੂੰ ਭਾਈ ਘੱਨਈਆਂ ਦੀਆਂ ਬੇਟੀਆਂ- ਬੇਟੇ ਆਖਿਆ। ਇਸ ਕਰਕੇ ਤੁਹਾਡੇ ਯੋਗਦਾਨ ਦੀ ਅਹਿਮੀਅਤ ਹੋਰ ਵੀ ਵੱਧ ਜਾਦੀ ਹੈ।  ਸਮਾਜ ਵਿੱਚ ਨਸ਼ੇ ਨਾਲ ਗ੍ਰਸਤ ਲੋਕ ਨੌਜਵਾਨ ਵੱਖ-ਵੱਖ ਤਰਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਹਨ, ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਹੀ ਕਾਰਣ ਹੈ ਕਿ ਅੱਜ ਸਮਾਜ ਵਿੱਚ ਲੁੱਟਾ-ਖੋਹਾਂ, ਚੋਰੀ,  ਬਲਾਤਕਾਰ, ਤਲਾਕ, ਆਦਿ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ.। ਅੱਜ ਸਾਨੂੰ ਆਪਣਾ ਯੋਗਦਾਨ ਇਨਸਾਨੀਅਤ ਨੂੰ ਬਚਾਉਣ ਲਈ ਹੋਣਾ ਚਾਹੀਦਾ ਹੈ। ਉਨਾ ਕਿਹਾ ਕਿ ਅੰਤਰਰਾਸ਼ਟਰੀ ਨਰਸ ਦਿਵਸ, 12 ਮਈ ਨੂੰ ਆਯੋਜਿਤ ਸਾਲਾਨਾ ਸਮਾਰੋਹ, ਜੋ ਕਿ ਆਧੁਨਿਕ ਨਰਸਿੰਗ ਦੀ ਬੁਨਿਆਦ ਫਲੋਰੈਂਸ ਨਾਈਟਿੰਗੇਲ ਦੇ 1820 ਵਿੱਚ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇੰਟਰਨੈਸ਼ਨਲ ਕੌਂਸਲ ਆਫ਼ ਨਰਸਾਂ (ICN) ਦੁਆਰਾ 1974 ਵਿੱਚ ਸਥਾਪਿਤ ਕੀਤਾ ਗਿਆ ਇਹ ਸਮਾਗਮ, ਸਿਹਤ ਸੰਭਾਲ ਵਿੱਚ ਨਰਸਾਂ ਦੁਆਰਾ ਨਿਭਾਈ ਜਾਂਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨ ਲਈ ਵੀ ਕੰਮ ਕਰਦਾ ਹੈ।ਇਸ ਮੌਕੇ ਤੇ ਵਿਦਿਆਰਥੀ ਨੂੰ ਪੰਜਾਬ ਦੇ ਇਤਹਾਸ ਜਾਨਣ ਦੀ ਲੋੜ ਤੇ ਜੋਰ ਦੇ ਕਿਹਾ ਕਿ ਮਹਾਨ ਗੁਰੂਆਂ ,ਸੂਰਵੀਰਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਸਮੱਸਿਆਵਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ॥

  ਇਸ ਮੋਕੇ ਤੇ ਸ਼੍ਰੀਮਤੀ ਕਮਲਜੀਤ ਕੌਰ (ਕੌਂਸਲਰ) ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਕੇਂਦਰ ਦੀਆਂ ਸਹੂਲਤਾਂ ਅਤੇ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਸਾਨੂੰ ਆਲੇ ਦੁਆਲੇ ਤੇ ਆਪਣੇ ਬੱਚਿਆਂ ਦੀ ਦੇਖਰੇਖ ਕਰਨੀ ਚਾਹੀਦੀ ਹੈ ਤਾਂ ਸਮਾਜ ਵਿੱਚ ਪਾਈਆਂ ਜਾਣ ਵਾਲੀਆਂ ਕੁਰੀਤੀਆਂ ਤੋਂ ਬਚਿਆ ਜਾ ਸਕੇ | ਸੰਤੁਲਿਤ ਆਹਾਰ ਨਾਲ ਸ਼ਰੀਰ ਨੂੰ ਤੰਦੁਰਸਤ ਰੱਖੋ ਜਿਸ ਨਾਲ ਮਨ ਵੀ ਠੀਕ ਰਹੇਗਾ ਅਤੇ ਜੇਕਰ ਕੋਈ ਨੌਜਵਾਨ ਇਸ ਨਸ਼ਿਆਂ ਵਰਗੀ ਬਿਮਾਰੀ ਵਿੱਚ ਫੱਸ ਗਿਆ ਹੈ ਤਾਂ ਉਸਨੂੰ ਇਲਾਜ ਲਈ ਕੇਦਰ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ । ਉਨਾ ਨੇ ਕੇਂਦਰ ਵਿਖੇ ਮਰੀਜਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਇਸ ਮੌਕੇ ਤੇ ਡਾ. ਦਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਜੋ ਨਸ਼ੇ ਕਰਨਾ ਜਾਨਲੇਵਾ ਹੈ, ਇਸ ਤੋਂ ਬੱਚਣ ਲਈ ਸਾਨੂੰ ਜਾਗਰੂਕ ਰਹਿਣ ਚਾਹੀਦਾ ਹੈ। ਨਸ਼ੇ ਦੀ ਵਰਤੋਂ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਲਗਦੀਆਂ ਹਨ। ਜਿਸ ਨਾਲ ਕਾਲਾ ਪੀਲੀਆ, ਐਚ.ਆਈ.ਵੀ, ਪੇਟ ਦੇ ਰੋਗ, ਲਿਵਰ ਦੇ ਰੋਗ ਆਦਿ ਬਿਮਾਰੀਆਂ ਲਗਦੀਆਂ ਹਨ। ਇਸ ਕਰਕੇ ਨਸ਼ੇ ਦੇ ਆਦੀ ਲੋਕਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਤਾਂ ਜੋ ਅਸੀ ਇਸ ਬੁਰਾਈ ਤੋਂ ਬਚ ਸਕੀਏ। ਉਨਾ ਨੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਦੇ ਸਟਾਫ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਨਸੇ ਦੇ ਪ੍ਰਤੀ ਜਾਗਰੂਕ ਰਹਿਣਗੇ ਅਤੇ ਰੈੱਡ ਕਰਾਸ ਟੀਮ ਵਲੋਂ ਦਿੱਤੇ ਸੁਝਾਵਾਂ ਨੂੰ ਆਪਣੀ ਜਿੰਦਗੀ ਵਿੱਚ ਅਮਲ ਕਰਨਗੇ। ਇਸ ਸੈਮੀਨਾਰ ਦੀ ਸਟੇਜ ਦਾ ਸੰਚਾਲਨ ਮਿਸ ਸਾਕਸ਼ੀ(ਵਿਦਿਆਰਥੀ ) ਨੇ ਕੀਤੀ। ਇਸ ਮੌਕੇ ਤੇ ਕਾਲਜ ਦੇ ਅਧਿਆਪਕ ਹਰਜੀਤ ਕੌਰ ਗਿੱਲ, ਹਰਪ੍ਰੀਤ ਕੌਰ, ਡਾ. ਅੰਜਲੀ ਠਾਕੁਰ, ਚਤੁਰਬੇਦੂ, ਅਰਸ਼ਦੀਪ ਕੌਰ, ਅਮਨਦੀਪ ਕੌਰ, ਨਵਜੋਤ ਕੌਰ, ਕਾਮਿਨੀ, ਅਕਸ਼ਿਤਾ, ਰਿਤਿਕਾ ਅਤੇ ਕਾਲਜ ਦੇ ਵਿਦਾਆਰਥੀ ਹਾਜਿਰ ਸਨ।