
ਮਿਸ਼ਨ ਸਮਰੱਥ ਤਹਿਤ ਅਲਾਚੌਰ ਸਕੂਲ ਦੀ ਕੀਤੀ ਜਾਂਚ।
ਨਵਾਂਸ਼ਹਿਰ - ਮਿਸ਼ਨ ਸਮਰੱਥ ਤਹਿਤ ਸਰਕਾਰੀ ਹਾਈ ਸਮਾਰਟ ਸਕੂਲ ਅਲਾਚੌਰ ਦੀ ਵਰਿੰਦਰ ਬੰਗਾ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਜਾਂਚ ਕੀਤੀ ਗਈ। ਇਸ ਵਿੱਚ ਵੱਖ ਵੱਖ ਜਮਾਤਾਂ ਦੀ ਸਰੀਰਕ ਜਾਂਚ ਕੀਤੀ ਗਈ ਵਿਦਿਆਰਥੀਆਂ ਤੋਂ ਮਿਸ਼ਨ ਸਮਰੱਥ ਤਹਿਤ ਕਰਵਾਈਆਂ ਜਾ ਰਹੀਆਂ
ਨਵਾਂਸ਼ਹਿਰ - ਮਿਸ਼ਨ ਸਮਰੱਥ ਤਹਿਤ ਸਰਕਾਰੀ ਹਾਈ ਸਮਾਰਟ ਸਕੂਲ ਅਲਾਚੌਰ ਦੀ ਵਰਿੰਦਰ ਬੰਗਾ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਜਾਂਚ ਕੀਤੀ ਗਈ। ਇਸ ਵਿੱਚ ਵੱਖ ਵੱਖ ਜਮਾਤਾਂ ਦੀ ਸਰੀਰਕ ਜਾਂਚ ਕੀਤੀ ਗਈ ਵਿਦਿਆਰਥੀਆਂ ਤੋਂ ਮਿਸ਼ਨ ਸਮਰੱਥ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਲਈ ਗਈ। ਸਕੂਲ ਦੇ ਵਿਸ਼ਾ ਅਧਿਆਪਕਾਂ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵੱਖ ਵੱਖ ਗਤੀਵਿਧੀਆਂ ਕਰਵਾਕੇ ਦੇਖੀਆਂ ਗਈਆਂ। ਬੱਚਿਆਂ ਵਲੋਂ ਮਿਲੇ ਚੰਗੇ ਹੁੰਗਾਰੇ ਤੇ ਵਰਿੰਦਰ ਬੰਗਾ ਕੋਆਰਡੀਨੇਟਰ ਵਲੋਂ ਤਸੱਲੀ ਪ੍ਰਗਟਾਈ ਅਤੇ ਬੱਚਿਆਂ ਨੂੰ ਅੱਗੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਸੁਖਵੰਤ ਕੌਰ, ਮੈਡਮ ਨਰਿੰਦਰ ਕੌਰ, ਮੈਡਮ ਰਿਤੂ ਸਰੀਨ, ਸੁਰਿੰਦਰ ਪਾਲ, ਮੈਡਮ ਸਾਕਸ਼ੀ ਸਰੀਨ, ਸੋਨੀਆ ਬਾਲੀ, ਰਣਜੀਤ ਕੌਰ ਆਦਿ ਹਾਜ਼ਰ ਸਨ।
