ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਦੇ ਨਤੀਜੇ ਵਿੱਚ ਭੰਗਲ ਖ਼ੁਰਦ ਸਕੂਲ ਦੇ 19 ਵਿਦਿਆਰਥੀ ਆਏ ਮੈਰਿਟ ਵਿੱਚ।
ਨਵਾਂਸ਼ਹਿਰ - ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵਲੋਂ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਇਸ ਪ੍ਰੀਖਿਆ ਵਿੱਚ ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਦਾ ਨਤੀਜਾ ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ ਰਿਹਾ।

ਜਾਣਕਾਰੀ ਦਿੰਦਿਆ ਸਕੂਲ ਇੰਚਾਰਜ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਭੰਗਲ ਖੁਰਦ ਸਕੂਲ ਦੇ 19 ਵਿਦਿਆਰਥੀ ਮੈਰਿਟ ਵਿੱਚ ਆਏ ਜੋ ਕਿ ਜਿਲੇ ਵਿੱਚ ਸਭ ਤੋਂ ਵੱਧ ਹੈ।ਅਮਨਦੀਪ ਕੌਰ ਨੇ 133 ਅੰਕ ਹਾਸਲ ਕਰਕੇ ਜਿਲੇ ਵਿੱਚੋਂ ਪਹਿਲਾ ਸਥਾਨ, ਦਮਨਪ੍ਰੀਤ ਕੌਰ ਨੇ 132 ਅੰਕ ਹਾਸਲ ਕਰਕੇ ਦੂਸਰਾ ਸਥਾਨ, ਸਲੀਮ ਨੇ 116 ਅੰਕ ਹਾਸਲ ਕਰਕੇ ਤੀਸਰਾ ਸਥਾਨ ਅਤੇ ਦੀਪਾਂਸ਼ੂ ਨੇ 115 ਅੰਕ ਹਾਸਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਨੌਵੀਂ ਜਮਾਤ ਤੋਂ ਬਾਹਰਵੀਂ ਤੱਕ 1000 ਰੁਪਏ ਪ੍ਰਤੀ ਮਹੀਨਾ ਵਜੀਫਾ ਮਿਲੇਗਾ। ਉਹਨਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨੀਰਜ ਕੁਮਾਰੀ ਸਟੇਟ ਅਵਾਰਡੀ, ਹਰਜੀਤ ਕੌਰ, ਮਨਜਿੰਦਰ ਕੌਰ, ਸੁਪਿੰਦਰ ਕੌਰ, ਜਸਵਿੰਦਰ ਕੌਰ, ਕਮਲਾ ਰਾਣੀ ਅਤੇ ਜੋਤੀ ਹਾਜਰ ਸਨ।